Close

In the winter season, pay special attention to the health of children and the elderly. And remember to wear socks in closed rooms: Civil Surgeon Dr. Kamalpal.

Publish Date : 09/01/2024
 ਸ਼ੀਤ ਰੁੱਤ ਵਿੱਚ ਬੱਚਿਆਂ ਅਤੇ ਬਜੁਰਗਾਂ ਦੀ ਸਿਹਤ ਦਾ ਖਾਸ ਧਿਆਨ ਰੱਖੋ ਅਤੇ ਬੰਦ ਕਮਰੇ ਵਿਚ ਅੰਗੀਠੀ ਨਾਂ ਬਾਲੋ:  ਸਿਵਲ ਸਰਜਨ  ਡਾ ਕਮਲਪਾਲ
ਸਿਹਤ ਵਿਭਾਗ ਵਲੋਂ ਸ਼ੀਤ ਰੁੱਤ ਸੰਬਧੀ ਐਡਵਾਈਜਰੀ ਜਾਰੀ
ਤਰਨ ਤਾਰਨ 06 ਜਨਵਰੀ:    ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੂਸਾਰ ਸਿਵਲ ਸਰਜਨ ਤਰਨਤਾਰਨ ਡਾ ਕਮਲਪਾਲ ਵਲੋਂ ਸ਼ੀਤ ਰੁੱਤ ਵਿਚ ਬੱਚਿਆਂ ਅਤੇ ਬਜੁਰਗਾਂ ਦੀ ਸਿਹਤ ਦਾ ਖਾਸ ਧਿਆਨ ਰੱਖਣ ਲਈ ਐਡਵਾਜਰੀ ਜਾਰੀ ਕੀਤੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਸਰਦੀ ਦੇ ਮੋਸਮ ਵਿਚ ਬਜੁਰਗ ਅਤੇ ਬੱਚੇ ਦੋਵਾਂ ਦੀ ਹੀ ਸਿਹਤ ਪ੍ਰਭਾਵਿਤ ਹੁੰਦੀ ਹੈ ਕਿਉਕਿ ਉਹ ਬਹੁਤ ਜਲਦ ਠੰਡ ਲਗਣ ਕਾਰਣ ਬੀਮਾਰ ਹੋ ਸਕਦੇ ਹਨ। ਅਜਿਹੇ ਮੌਸਮ ਵਿਚ ਸਾਰੇ ਬਜੁਰਗਾਂ ਖਾਸ ਕਰਕੇ ਜਿਨਾਂ ਨੂੰ ਸ਼ੁਗਰ, ਦਮਾ ਜਾਂ ਦਿਲ ਦੀ ਬੀਮਾਰੀਆਂ ਹਨ ਨੂੰ ਠੰਢ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਅਤੇ ਬਿਨਾਂ ਕੰਮ ਤੋਂ ਘਰੋਂ ਬਾਹਰ ਨਹੀ ਜਾਣਾ ਚਾਹੀਦਾ। ਛੋਟੇ ਬੱਚਿਆਂ ਨੂੰ ਨਿੱਘਾ ਰੱਖਣਾ ਚਾਹੀਦਾ ਹੈ, ਗਰਮ ਕਪੜੇ ਦਾ ਕੇ ਰੱਖਣੇ ਚਾਹੀਦੇ ਹਨ, ਸਿਰ ਅਤੇ  ਪੈਰਾਂ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਹੈ ਅਤੇ ਖਾਂਸੀ ਜੁਕਾਮ, ਦਸਤ, ਉਲਟੀ ਜਾਂ ਬੁਖਾਰ ਹੋਣ ਤੇ ਤੁਰੰਤ ਮਾਹਿਰ ਡਾਕਟਰਾਂ ਪਾਸ ਜਾਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਬੰਦ ਕਮਰੇ ਵਿਚ ਅੰਗੀਠੀ ਨਾਂ ਬਾਲੋ, ਕਿਉਕਿ ਇਸ ਨਾਲ ਕਾਰਬਨ ਮੋਨੌਅਕਸਾਈਡ ਗੈਸ ਪੈਦਾ ਹੁੰਦੀ ਹੈ, ਜੋ ਕਿ ਜਾਨ-ਲੇਵਾ ਸਾਬਿਤ ਹੋ ਸਕਦੀ ਹੈ। ਭਰ ਸਰਦੀ ਵਿਚ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ  ਸਮੇਂ-ਸਮੇਂ ਤੇ ਗਰਮ ਤਰਲ ਪਦਾਰਥ ਲੈਣੇ ਚਾਹੀਦੇ ਹਨ। ਇਸਤੋਂ ਇਲਾਵਾ ਮੌਸਮ  ਵਿਭਾਗ ਦੀਆਂ ਚੇਤਾਵਨੀਆਂ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਜਿਆਦਾ ਧੁੰਦ, ਬਾਰਿਸ਼, ਕੋਹਰਾ ਜਾਂ ਗੜੇ ਪੈਣ ਦੀ ਸੂਰਤ ਵਿਚ ਘਰੋਂ ਬਾਹਰ ਨਹੀ ਜਾਣਾ ਚਾਹੀਦਾ ਅਤੇ ਕਾਂਬਾ ਲਗਣ ਵਾਲੀ ਸਥਿਤੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸਤੋਂ ਇਲਾਵਾ ਆਪਣੇ ਪਾਲਤੂ ਜਾਨਵਰਾਂ, ਮੱਝਾਂ, ਗਾਵਾਂ ਆਦਿ ਨੂੰ ਠੰਢ ਤੋਂ ਬਚਾਉਣਾ ਚਾਹੀਦਾ ਹੈ। ਇਸ ਮੌਕੇ ਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ ਵਰਿੰਦਰ ਪਾਲ ਕੌਰ, ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।