In view of the fog, the Deputy Commissioner appealed to the motorists to take necessary precautions
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਧੁੰਦ ਨੂੰ ਵੇਖਦਿਆਂ ਵਾਹਨ ਚਾਲਕਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਜ਼ਰੂਰੀ ਸਾਵਧਾਨੀਆਂ ਅਪਣਾਉਣ ਦੀ ਅਪੀਲ
ਤਰਨ ਤਾਰਨ, 09 ਦਸੰਬਰ :
ਸਰਦੀ ਰੁੱਤ ਦੌਰਾਨ ਧੁੰਦ ਦੇ ਮੌਸਮ ਨੂੰ ਵੇਖਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਵਾਹਨ ਚਾਲਕਾਂ ਨੂੰ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਵਾਹਨਾਂ ਚਾਲਕਾਂ ਨੂੰ ਧੁੰਦ ਦੌਰਾਨ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਹਾਦਸੇ ਤੋਂ ਬਚਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਧੁੰਦ ਦੌਰਾਨ ਵਾਹਨਾਂ ਚਾਲਕਾਂ ਨੂੰ ਆਪਣਾ ਵਾਹਨ ਦੀ ਗਤੀ ਹੌਲੀ ਰੱਖਣੀ ਚਾਹੀਦੀ ਹੈ।ਵਾਹਨ ਚਾਲਕਾਂ ਨੂੰ ਆਪਣੇ ਵਾਹਨ ਦੀ ਲਾਈਟਾਂ ਨੂੰ ਲੋਅ ਬੀਮ ‘ਤੇ ਰੱਖਣਾ ਚਾਹੀਦਾ ਹੈ ਤਾਂ ਜੋ ਸਾਹਮਣੇ ਤੋਂ ਆਉਂਦਾ ਵਹੀਕਲ ਜਲਦੀ ਨਜ਼ਰ ਆ ਜਾਵੇ ਅਤੇ ਦੂਰੋਂ ਆਉਂਦੇ ਵਹੀਕਲ ਦੀ ਸੜਕ ‘ਤੇ ਰੋਸ਼ਨੀ ਨਜ਼ਰ ਆਵੇ।ਉਨ੍ਹਾਂ ਕਿਹਾ ਕਿ ਧੁੰਦ ਦੇ ਸਮੇਂ ਹਮੇਸ਼ਾ ਵਾਹਨਾਂ ਦੇ ਇੰਡੀਕੇਟਰ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਵਹੀਕਲ ਚਲਾਉਂਦੇ ਸਮੇਂ ਮੋਬਾਈਲ ਜਾਂ ਹੋਰ ਕਿਸੇ ਸਮਾਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਬਲਕਿ ਹਮੇਸ਼ਾ ਸੜਕ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਹਮਣੇ ਤੋਂ ਆ ਰਹੇ ਵਹੀਕਲ ਦੀ ਵੀਜੀਬੀਲਟੀ ਘੱਟ ਹੋਣ ਕਾਰਨ ਵਹੀਕਲ ਚਲਾਉਂਦੇ ਸਮੇਂ ਆਲੇ-ਦੁਆਲੇ ਦੀ ਆਵਾਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਕੋਹਰੇ ਦੌਰਾਨ ਕੋਈ ਦੁਰਘਟਨਾ ਨਾ ਹੋ ਸਕੇ।ਉਨ੍ਹਾਂ ਕਿਹਾ ਕਿ ਧੁੰਦ ਦੋਰਾਨ ਵਹੀਕਲ ਸੜਕ ‘ਤੇ ਬਣੀ ਹੋਈ ਲੇਨ ਅਨੁਸਾਰ ਹੀ ਚਲਾਉਣਾ ਚਾਹੀਦਾ ਹੈ ਅਤੇ ਵਹੀਕਲ ਓਵਰਟੇਕ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਸੜਕੀ ਦੁਰਘਟਨਾਵਾਂ ਤੋਂ ਬਚਣ ਦੀ ਸਲਾਹ ਦਿੰਦਿਆਂ ਕਿਹਾ ਕਿ ਹਮੇਸ਼ਾ ਆਪਣੇ ਵਹੀਕਲ ਦੀਆਂ ਬਾਰੀਆਂ ਸਾਫ ਰੱਖੀਆਂ ਜਾਣ ਅਤੇ ਵਹੀਕਲਾਂ ਵਿਚਕਾਰ ਜ਼ਰੂਰਤ ਅਨੁਸਾਰ ਦੂਰੀ ਲਾਜ਼ਮੀ ਬਣਾ ਕੇ ਰੱਖੀ ਜਾਵੇ ਤਾਂ ਜੋ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ।