Inauguration of Nutrition Week by Civil Surgeon Tarn Taran
ਸਿਵਲ ਸਰਜਨ ਤਰਨ ਤਾਰਨ ਵੱਲੋ ਪੋਸ਼ਣ ਹਫ਼ਤੇ ਦੀ ਸ਼ੁਰੂਆਤ
ਤਰਨਤਾਰਨ 5 ਸਤੰਬਰ: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਂਗ ਦੇ ਹਦਾਇਤਾ ਅਨੁਸਾਰ ਸਿਵਲ ਹਸਪਤਾਲ ਤਰਨ ਤਾਰਨ ਦੇ ਐਮ.ਸੀ.ਐਚ. ਵਾਰਡ ਪੋਸ਼ਣ ਅਭਿਆਨ ਤਹਿਤ ਕੋਮੀ ਪੋਸ਼ਣ ਹਫਤੇ ਦੀ ਸ਼ੁਰੂਆਤ ਮਾਨਯੋਗ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਦੇ ਵਿੱਚ “ਸਿਹਤਮੰਦ ਤੇ ਕਿਫਾਇਤੀ ਖੁਰਾਕ ਸਾਰਿਆਂ ਲਈ ਥੀਮ ਦੇ ਤਹਿਤ ਪੋਸ਼ਣ ਹਫਤੇ ਦੀ ਸ਼ੁਰੂਆਤ ਜਿਲ੍ਹਾ ਟੀਕਾਕਰਨ ਅਫਸਰ—ਕਮ ਨੋਡਲ ਅਫਸਰ ਡਾ. ਵਰਿੰਦਰਪਾਲ ਕੌਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਸਿੰਘ ਸਿਵਲ ਹਸਪਤਾਰਲ ਤਰਨ ਤਾਰਨ ਨੇ ਸਾਝੇ ਤੋਰ ਤੇ ਕੀਤੀ ਗਈ । ਜਿਸ ਵਿੱਚ ਟੀਕਾਕਰਨ ਅਫਸਰ ਵੱਲੋ ਦੱਸਿਆਂ ਗਿਆ ਕਿ ਪੋਸ਼ਣ ਅਭਿਆਨ ਭਾਰਤ ਸਰਕਾਰ ਦਾ ਪ੍ਰੁਮੱਖ ਪ੍ਰੋਗਰਾਮ ਹੈ ਜ਼ੋ ਬੱਚਿਆਂ ਕਿਸ਼ੋਰ ਲੜਕੀਆ ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀ ਮਾਵਾਂ ਦੇ ਪੋਸ਼ਣ ਨਾਲ ਹੋਣ ਵਾਲੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਦੇ ਨਾਲ ਨਾਲ ਸਿਹਤਮੰਦ ਮਾਂ ਨਿਰੋਏ ਸਮਾਜ ਦੀ ਨੀਹ ਰੱਖਦੀ ਹੈ। ਗਰਭਵਤੀ ਮਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਸਹੀ ਪੋਸ਼ਟਿਕ ਆਹਾਰ ਪ੍ਰਤੀ ਜਾਗਰੂਕ ਕੀਤਾ । ਉਨਾਂ ਨੇ ਕਿਹਾ ਚੰਗੀ ਖੁਰਾਕ ਜਿਵੇ ਕਿ ਹਰੀਆਂ ਸਬਜੀਆਂ,ਦਾਲਾਂ ਦੁੱਧ ਮੋਸਮੀ ਫਲ ਆਦਿ ਦਾ ਰੋਜਾਨਾ ਦੇ ਭੋਜਨ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ । ਜਿਸ ਨਾਲ ਸਾਨੂੰ ਸਾਰੇ ਲੋੜੀਦੇ ਪੋਸ਼ਟਿਕ ਤੱਤ ਭਰਪੂਰ ਅਤੇ ਸਹੀ ਮਾਤਰਾ ਵਿੱਚ ਮਿਲ ਸਕਣ ।ਇਸ ਮੋਕ ਤੇ ਸੀਨੀਅਰ ਮੈਡੀਕਲ ਅਫਸਰ ਤਰਨ ਤਾਰਨ ਵੱਲੋ ਦੁੱਧ ਪਿਲਾਉਣ ਵਾਲੀਆਂ ਮਾਂਵਾ ਅਤੇ ਗਰਭਵਤੀ ਮਾਵਾਂ ਨੂੰ ਪੋਸ਼ਟਿਕ ਅਹਾਰ ਦਿੱਤੇ ਗਏ। ਮਾਸ ਮੀਡੀਆ ਅਫਸਰ ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ ਇਸ ਮੁਹਿੰਮ ਦੇ ਤਹਿਤ ਪਿੰਡ ਵਿੱਚ ਸਬ ਸੈਂਟਰ ਲੇਵਲ ਤੇ ਏ.ਐਨ.ਐਮ. ਵੱਲੋ ਪੋਸ਼ਣ ਅਧਾਰਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਸਿਹਤ ਵਿਭਾਗ ਤੇ ਆਂਗਨਵਾਡੀ ਵਰਕਰਾਂ ਵੱਲੋ ਘਰ—ਘਰ ਜਾ ਕੇ ਜਿੱਥੇ ਗਰਭਵਤੀ ਮਹਿਲਾਵਾ ਨੂੰ ਲੋੜੀਦੇ ਪੋਸ਼ਟਿਕ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾ ਰਹੀ , ਉੱਥੇ ਨਾਲ ਹੀ ਦੁੱਧ ਪਿਲਾਉਣ ਵਾਲੀਆਂ ਮਾਂਵਾ ਨੂੰ ਆਪਣੇ ਬੱਚਿਆਂ ਦੀ ਤੰਦਰੁਸਤ ਸਿਹਤ ਲਈ ਸੰਤੁਲਿਤ ਖੁਰਾਕ ਦੇ ਸੇਵਨ ਬਾਰੇ ਵੀ ਦੱਸਿਆ ਜਾ ਰਿਹਾ ਹੈ । ਇਸ ਮੋਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅਸ਼ੀਸ਼ ਗੁਪਤਾ ਸ੍ਰੀ ਸੁਖਦੇਵ ਸਿੰਘ ਮਾਸ ਮੀਡੀਆ ਅਫਸਰ , ਨਰਸਿੰਗ ਸੀਸਟਰ ਕੁਲਵੰਤ ਕੌਰ ਅਤੇ ਐਲ.ਐਚ.ਵੀ. ਪਰਮਜੀਤ ਕੌਰ , ਸਮੂਹ ਏ.ਐਨ.ਐਮ ਅਤੇ ਆਸ਼ਾ ਆਦਿ ਹਾਜਰ ਸਨ ।