Close

Individuals and students who return from abroad should report to the district level control room-Deputy Commissioner

Publish Date : 25/04/2020
DC

ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਵਿਦੇਸ਼ਾਂ ਵਿੱਚੋਂ ਵਾਪਸ ਆਉਣ ਦੇ ਚਾਹਵਾਨ ਵਿਅਕਤੀ ਤੇ ਵਿਦਿਆਰਥੀ ਆਪਣੀ ਸੂਚਨਾ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ‘ਤੇ ਦੇਣ- ਡਿਪਟੀ ਕਮਿਸ਼ਨਰ
ਤਰਨ ਤਾਰਨ 25 ਅਪ੍ਰੈਲ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਦਾਇਤ ਹੋਈ ਹੈ, ਕਿ ਭਾਰਤ ਦੇ ਕਾਫ਼ੀ ਨਾਗਰਿਕ ਬਾਹਰਲੇ ਵੱਖ-ਵੱਖ ਦੇਸ਼ਾਂ ਵਿੱਰ ਕੰਮ ਕਰ ਰਹੇ ਹਨ ਅਤੇੇ ਬਹੁਤ ਸਾਰੇ ਭਾਰਤੀ ਵਿਦਿਆਰਥੀ ਬਾਰਹਲੇ ਵੱਖ-ਵੱਖ ਦੇਸ਼ਾਂ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਇਹਨਾਂ ਵਿੱਚੋਂ ਬਹੁਤ ਸਾਰੇ ਵਿਅਕਤੀ/ਵਿਦਿਆਰਥੀ ਵਾਪਸ ਭਾਰਤ ਆਉਣ ਦੇ ਚਾਹਵਾਨ ਹਨ ਪੰ੍ਰਤੂ ਕੋਵਿਡ-19 ਦੇ ਚਲਦਿਆਂ ਉਹਨਾ ਦਾ ਵਾਪਿਸ ਆਉਣਾ ਸੰਭਵ ਨਹੀਂ।ਇਸ ਕਰਕੇ ਮੌਜੂਦਾ ਹਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਵਿਅਕਤੀਆਂ/ਵਿਦਿਆਰਥੀਆਂ ਨੂੰ ਵਾਪਿਸ ਲਿਆਉਣ ਸਬੰਧੀ ਰਾਜ ਸਰਕਾਰ ਨੂੰ ਕਾਫੀ ਵਿਉਂਤ ਬੰਦੀ ਕਰਨੀ ਪਵੇਗੀ।
ਇਸ ਕਰਕੇ  ਤਰਨ ਤਾਰਨ ਜ਼ਿਲੇ ਨਾਲ ਸਬੰਧਿਤ ਹੈ ਉਹ ਵਿਅਕਤੀ/ਵਿਦਿਆਰਥੀ ਜੋ ਭਾਰਤ ਵਾਪਸ ਆਉਣਾ ਚਾਹੰਦਾ ਹੈ ਤਾਂ ਉਹ ਆਪਣੀ ਸੂਚਨਾ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 01852-224115 ‘ਤੇ ਲਿਖਾ ਸਕਦਾ ਹੈ।ਇਸ ਤੋਂ ਇਲਾਵਾ ਉਹ ਆਪਣਾ ਨਾਮ, ਪਿਤਾ ਦਾ ਨਾਮ ਮੋਬਾਇਲ ਨੰਬਰ ਈ -ਮੇਲ ਆਈ. ਡੀ., ਪਾਸਪੋਰਟ ਨੰਬਰ, ਘਰ ਦਾ ਪੂਰਾ ਪਤਾ ਨਜ਼ਦੀਕੀ ਏਅਰ ਪੋਰਟ ਦਾ ਨਾਮ ਇਸ ਈ-ਮੇਲ ਨੰਬਰ flood.tarntaran@gmail.com ‘ਤੇ ਲਿਖ ਕੇ ਭੇਜੀ ਜਾ ਸਕਦੀ ਹੈ।
—————–