Close

Inspection of arsenic free water plants carried out by central team at District Tarn Taran under Jal Jeevan Mission

Publish Date : 25/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਲ ਜੀਵਨ ਮਿਸ਼ਨ ਤਹਿਤ ਜਿਲ੍ਹਾ ਤਰਨ ਤਾਰਨ ਵਿਖੇ ਕੇਂਦਰੀ ਟੀਮ ਵੱਲੋਂ ਕੀਤਾ ਗਿਆ ਆਰਸੈਨਿਕ ਮੁਕਤ ਪਾਣੀ ਵਾਲੇ ਪਲਾਂਟਾਂ ਦਾ ਨਿਰੀਖਣ
ਤਰਨ ਤਾਰਨ, 24 ਮਈ :
ਜਲ ਜੀਵਨ ਮਿਸ਼ਨ ਤਹਿਤ ਪਿੰਡਾਂ ਦੇ ਲੋਕਾਂ ਨੂੰ ਸਾਫ ਅਤੇ ਸ਼਼ੁੱਧ ਆਰਸੈਨਿਕ ਮੁਕਤ ਪਾਣੀ ਮੁਹੱਈਆ ਕਰਵਾਉਣ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਵਿਖੇ ਲਗਾਏ ਗਏ ਸੀ. ਡਬਲਯੂ. ਪੀ. ਪੀ. ਪਲਾਂਟਾ ਦੀ ਚੈਕਿੰਗ ਲਈ ਦੂਜੇ ਅਤੇ ਤੀਜੇ ਦਿਨ ਦੇ ਦੌਰੇ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਨੈਸ਼ਨਲ ਵਾਟਰ ਐਕਸਪਰਟ ਕੇਂਦਰੀ ਟੀਮ ਬਲਾਕ ਭਿੱਖੀਵਿੰਡ ਦੇ ਪਿੰਡ ਦੋਦੇ ਸੋਢੀਆ, ਸਿਧਵਾਂ, ਗਿੱਲਪਾਂਨ ਬਲਾਕ ਵਲਟੋਹਾ ਦੇ ਪਿੰਡ ਦਾਊਦਪੁਰ, ਮਹਣੇਕੇ, ਬਲਾਕ ਨੌਸ਼ਹਿਰਾ ਦੇ ਪਿੰਡ ਚੁਤਾਲਾ, ਚੌਧਰੀਵਾਲ਼ਾ,ਬਲਾਕ ਪੱਟੀ ਦੇ ਪਿੰਡ ਭੰਗਾਲਾ, ਠਕਰਪੁਰਾ ਬਲਾਕ ਚੋਹਲਾ ਦੇ ਪਿੰਡ ਰਾਹਲ ਚਾਹਲ, ਜੌਹਲਢਾਏਵਾਲ ਵਿਖੇ ਪਹੁੰਚੀ।
ਨੈਸ਼ਨਲ ਵਾਟਰ ਐਕਸਪਰਟ ਟੀਮ ਦੀ ਅਗਵਾਈ ਪਾਣੀ ਦੇ ਮਾਹਿਰ ਡਾ. ਐਸ. ਕੇ ਕੁਲਸ਼੍ਰੇਸਥਾ ਅਤੇ ਸ਼੍ਰੀ ਆਰ. ਕੇ. ਬਾਂਸਲ ਕਰ ਰਹੇ ਸਨ।ਇਸ ਮੌਕੇ ਉਨ੍ਹਾਂ ਵੱਲੋਂ ਉਕਤ ਪਿੰਡਾਂ ਦੇ ਮੋਹਤਬਰਾਂ, ਸਰਪੰਚਾਂ, ਪੰਚਾਂ, ਆਂਗਨਵਾੜੀ ਵਰਕਰਾਂ, ਆਸ਼ਾ ਵਰਕਰਾਂ, ਪਿੰਡ ਵਾਸੀਆਂ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਉਪਰੰਤ ਉਹਨਾਂ ਵੱਲੋਂ ਪਿੰਡ ਵਿੱਚ ਲਗਾਏ ਗਏ ਸੀ. ਡਬਲਯੂ ਪੀ. ਪੀ. ਪਲਾਂਟਾ ਦਾ ਨਿਰੀਖਣ/ਜਾਇਜ਼ਾ ਲਿਆ ਅਤੇ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਸਾਂਝੇ ਤੌਰ `ਤੇ ਦੱਸਿਆ ਕਿ ਭਾਰਤ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹਾ ਤਰਨ ਤਾਰਨ ਦੇ 8 ਬਲਾਕਾਂ ਦੇ 16 ਪਿੰਡਾਂ ਵਿੱਚ ਲਗਾਏ ਗਏ ਹਨ ਇਹਨਾ ਪਲਾਂਟਾਂ ਦਾ ਨਿਰੀਖਣ ਮਿਤੀ 21 ਮਈ ਤੋਂ 27 ਮਈ 2023 ਤੱਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕੇ ਪਾਣੀ ਵਿੱਚ ਆਰਸੈਨਿਕ ਤੇ ਹੈਵੀ ਮੈਟਲ ਤੱਤਾਂ ਕਾਰਨ ਕੈਂਸਰ ਦੇ ਰੋਗ ਪੈਦਾ ਹੁੰਦੇ ਹਨ, ਜਿਸ ਲਈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਜਿਸ ਖੇਤਰ ਵਿਚ ਪੀਣ ਵਾਲਾ ਪਾਣੀ ਦੂਸ਼ਿਤ ਹੋ ਚੁੱਕਾ ਹੈ ਉਨ੍ਹਾਂ ਨੂੰ ਆਰਸੈਨਿਕ ਮੁਕਤ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡਾਂ ਵਿੱਚ ਲਗਾਏ ਗਏ ਪਲਾਂਟਾਂ ਰਾਹੀ ਲਾਭਪਾਤਰੀਆਂ ਨੂੰ ਪ੍ਰਤੀ ਦਿਨ 40 ਲੀਟਰ ਪਾਣੀ ਲੈਣ ਲਈ ਪਾਣੀ ਵਾਲੇ ਏ. ਟੀ. ਐੱਮ ਕਾਰਡ ਵੰਡੇ ਗਏ ਹਨ।
ਇਸ ਮੌਕੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਸ਼੍ਰੀ ਜਸਦੀਪ ਸਿੰਘ, ਸ਼੍ਰੀ ਮਨਜਿੰਦਰ ਸਿੰਘ, ਜੇ. ਈ. ਨੰਦਨੀ ਮਹਿਤਾ, ਸ਼੍ਰੀ ਉਂਕਾਰ ਸਿੰਘ, ਸ਼੍ਰੀ ਲੱਕੀ ਨਾਗਪਾਲ, ਸ਼੍ਰੀ ਮੋਹਿਤ ਕੁਮਾਰ, ਸ਼੍ਰੀ ਸੁਖਦੇਵ ਸਿੰਘ, ਸ਼੍ਰੀ ਮਨੋਹਰ ਸਿੰਘ, ਸ਼੍ਰੀ ਅਮਰਜੀਤ ਸਿੰਘ, ਸ਼੍ਰੀ ਜਗਵੰਤ ਸਿੰਘ ਅਤੇ ਬਲਾਕ ਕੋਆਰਡੀਨੇਟਰ ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀ ਤਰਜੀਤ ਸਿੰਘ,ਸ਼੍ਰੀ ਸਰਵਣ ਸਿੰਘ, ਸ਼੍ਰੀ ਕਸ਼ਮੀਰ ਸਿੰਘ, ਮਿਸ ਰਮਨਦੀਪ ਕੌਰ, ਸ਼੍ਰੀਮਤੀ ਨਰਿੰਦਰਜੀਤ ਕੌਰ, ਸ਼੍ਰੀ ਅਮਨ ਅਰੋੜਾ ਲੈਬ ਕੈਮਿਸਟ ਅਤੇ ਸ਼੍ਰੀ ਜਗਦੀਪ ਸਿੰਘ ਆਈ. ਈ. ਸੀ. ਜਿਲ੍ਹਾ ਕੋਆਰਡੀਨੇਟਰ ਹਾਜ਼ਰ ਸਨ।