Close

Inspiring meeting of District Tarn Taran and Amritsar held by Secretary School Education to achieve Mission Sat Pratisit

Publish Date : 05/02/2021
EDU

ਮਿਸਨ ਸਤ ਪ੍ਰਤੀਸਤ ਦੀ ਪ੍ਰਾਪਤੀ ਲਈ ਸਕੱਤਰ ਸਕੂਲ ਸਿੱਖਿਆ ਨੇ ਕੀਤੀ ਜ਼ਿਲਾ ਤਰਨਤਾਰਨ ਅਤੇ ਅਮਿ੍ਰਤਸਰ ਦੀ ਪ੍ਰੇਰਣਾਦਾਇਕ ਮੀਟਿੰਗ
ਮਿਸਨ ਸਤ – ਪ੍ਰਤੀਸਤ ਕਾਮਯਾਬ ਬਨਾਉਣ ਲਈ ਸੂਖਮ ਯੋਜਨਾਬੰਦੀ ਕਰਕੇ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਸਕੂਲ ਮੁਖੀ
ਮਿਸਨ ਸਤ-ਪ੍ਰਤੀਸਤ ਲਈ ਅੰਕੜਾ ਵਿਸਲੇਸਣ ਕਰਕੇ ਸਕੂਲਾਂ ਨੂੰ ਅਗਵਾਈ ਦੇਣ ਮੈਂਟਰ ਅਧਿਆਪਕ
ਸਿੱਖਿਆ ਸਕੱਤਰ ਨੇ ਜ਼ਿਲਾ ਤਰਨਤਾਰਨ ਤੇ ਅਮਿ੍ਰਤਸਰ ਦੇ ਜ਼ਿਲਾ ਅਤੇ ਬਲਾਕ ਮੈਂਟਰਾਂ ਨਾਲ ਕੀਤੀ ਮੀਟਿੰਗ
ਤਰਨਤਾਰਨ, 4 ਫਰਵਰੀ ( )—ਮਿਸਨ ਸਤ-ਪ੍ਰਤੀਸਤ 2021 ਵਿੱਚ ਸਾਰੇ ਵਿਦਿਆਰਥੀ ਪਾਸ ਹੋਣ, 90 ਫੀਸਦੀ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੇ ਅਤੇ ਵੇਟੇਡ ਐਵਰੇਜ ਵਿੱਚ ਵਧੀਆ ਸੁਧਾਰ ਹੋਵੇ ਦੇ ਮੰਤਵ ਨਾਲ ਸਿੱਖਿਆ ਸਕੱਤਰ ਸ੍ਰੀ ਕਿ੍ਸਨ ਕੁਮਾਰ ਆਈ.ਏ.ਐੱਸ. ਨੇ ਜ਼ਿਲਾ ਤਰਨਤਾਰਨ ਅਤੇ ਅਮਿ੍ਰਤਸਰ ਦੇ ਪਿ੍ਰੰਸੀਪਲ ਮੈਂਟਰਾਂ, ਵੱਖ-ਵੱਖ ਵਿਸਿਆਂ ਦੇ ਜ਼ਿਲਾ ਮੈਂਟਰਾਂ, ਬਲਾਕਮੈਂਟਰਾਂ, ਬਲਾਕ ਨੋਡਲ ਅਫਸਰਾ, ਸਿੱਖਿਆ ਸੁਧਾਰ ਟੀਮਾਂ ਅਤੇ ਜ਼ਿਲਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸਦ ਵੱਲੋਂ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਗੋਲਾ, ਤਰਨਤਾਰਨ ਵਿਖੇ ਕੀਤੀ ਗਈ । ਇਸ ਮੌਕੇ ਸਹਾਇਕ ਡਾਇਰੈਕਟਰ () ਸਲਿੰਦਰ ਸਿੰਘ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅਮਿ੍ਰਤਸਰ ਸਤਿੰਦਰਬੀਰ ਸਿੰਘ ਤੇ ਉਪ ਜ਼ਿਲਾ ਸਿੱਖਿਆ ਅਫਸਰ ਤਰਨਤਾਰਨ ਹਰਪਾਲ ਸਿੰਘ ਸੰਧਾਵਾਲੀਆ , ਉਪ ਜ਼ਿਲਾ ਸਿੱਖਿਆ ਅਫਸਰ ਅਮਿ੍ਰਤਸਰ ਰਾਜੇਸ ਸਰਮਾ ਅਤੇ ਹਰਭਗਵੰਤ ਸਿੰਘ ਵੀ ਮੌਜੂਦ ਸਨ।
ਇਸ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਸਿੱਖਿਆ ਸਕੱਤਰ ਨੇ ਸਮੂਹ ਜ਼ਿਲਾ ਅਤੇ ਬਲਾਕ ਮੈਂਟਰਾਂ ਨੂੰ ‘ਮਿਸਨ ਸਤ-ਪ੍ਰਤੀਸਤ‘ ਮੁਹਿੰਮ ਤਹਿਤ ਹਰ ਬੱਚੇ ਦੀ ਕਾਰਗੁਜਾਰੀ ਦਾ ਮਾਈਕਰੋ ਵਿਸਲੇਸਣ ਕਰਕੇ ਆਪਣੀ ਯੋਜਨਾਬੰਦੀ ਕਰਕੇ ਆਪਣੀ ਪੂਰੀ ਵਾਹ ਲਾਉਣ ਲਈ ਪ੍ਰੇਰਿਤ ਕੀਤਾ ਤਾਂ ਕਿ ਸਾਲਾਨਾ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਕਾਰਗੁਜਾਰੀ ਨੂੰ ਸਾਨਦਾਰ ਬਣਾਇਆ ਜਾ ਸਕੇ। ਮਿਸਨ ਸਤ ਪ੍ਰਤੀਸਤ 2021 ਲਈ ਕੀਤੇ ਜਾ ਰਹੀ ਇਸ ਵਿਸੇਸ ਮੀਟਿੰਗ ਵਿੱਚ ਜਲਿਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ, ਜਲਿਾ ਤਰਨਤਾਰਨ ਅਤੇ ਅਮਿ੍ਤਸਰ ਤੋਂ ਬਲਾਕ ਨੋਡਲ ਅਫਸਰਜ ਨਾਲ ਸਕੱਤਰ ਸਾਹਿਬ ਨੇ ਦਸੰਬਰ ਪ੍ਰੀਖਿਆਵਾਂ ਦਾ ਡਾਟਾ ਵਿਸਲੇਸਣ ਸਾਂਝਾ ਕੀਤਾ ਅਤੇ ਸਤ ਪ੍ਰਤੀਸਤ ਨਤੀਜਿਆਂ ਦੀ ਪ੍ਰਾਪਤੀ ਲਈ ਵਿਚਾਰ ਵਟਾਂਦਰਾ ਕੀਤਾ।
ਇਸ ਮੀਟਿੰਗ ਤੋਂ ਬਾਅਦ ਸਕੱਤਰ ਸਾਹਿਬ ਵੱਲੋਂ ਸਕੂਲ ਮੁਖੀਆਂ ਨਾਲ ਵੀ ਪਾਵਰ ਪੁਆਇੰਟ ਪਰੈਸੈਂਟੇਸਨ ਦੁਆਰਾ ਦਸੰਬਰ ਪ੍ਰੀਖਿਆਵਾਂ ਦਾ ਸਕੂਲ ਲੈਵਲ ਤੱਕ ਜਾ ਕੇ ਡਾਟਾ ਵਿਸਲੇਸਣ ਕੀਤਾ ਗਿਆ। ਸਟੇਟ ਰਿਸੋਰਸ ਪਰਸਨ ਸ੍ਰੀ ਚੰਦਰ ਸੇਖਰ,ਜਸਵੀਰ ਸਿੰਘ ਅਤੇ ਡਾ ਹਰਪਾਲ ਸਿੰਘ ਦੁਆਰਾ ਪਾਵਰ ਪੁਆਇੰਟ ਪ੍ਰੈਜੈਂਟੇਸਨ ਰਾਹੀਂ ਦਸੰਬਰ ਟੈਸਟਾਂ ਵਿੱਚ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਵਿਸਲੇਸਣ ਕਰਦਿਆਂ ਮਹੱਤਵਪੂਰਨ ਨੁਕਤਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਜ਼ਿਲਾ ਮੈਂਟਰ ਸਾਇੰਸ ਸ੍ਰੀ ਦਰਸਨ ਸਿੰਘ ਤਰਨਤਾਰਨ ਨੇ ਸਮੂਹ ਟੀਮਾਂ ਨੂੰ ਜੀ ਆਇਆਂ ਕਿਹਾ।
ਤਸਵੀਰ- 1) ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸਨ ਕੁਮਾਰ ਮੀਟਿੰਗ ਦੌਰਾਨ
2) ਜ਼ਿਲਾ ਤਰਨਤਾਰਨ ਅਤੇ ਅਮਿ੍ਰਤਸਰ ਦੇ ਬੀਐਮ, ਡੀਐਮ, ਸਕੂਲ ਮੁਖੀ ਸਾਹਿਬਾਨ