Close

International Child Labour Day

Publish Date : 13/06/2022
1

ਵਿਸ਼ਵ ਬਾਲ ਮਜਦੂਰੀ ਵਿਰੁਧ ਦਿਵਸ ਮੋਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ ਨਵਾ ਉਪਰਾਲਾ “ ਹਰ ਪਿੰਡ ਬਾਲ ਮਜਦੂਰੀ ਮੁਕਤ – ਵਿਦਯਾ ਪ੍ਰਕਾਸ਼ ਸਕੂਲ ਵਾਪਸੀ ਦਾ ਆਗਾਜ਼ ” ਅਭਿਆਨ ਦੀ ਸ਼ੁਰੁਆਤ ਕੀਤੀ ਗਈ I

 

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਜਾਂ ਬਾਲ ਹੈੱਲਪਲਾਈਨ 1098 ‘ਤੇ ਫੋਨ ਕਰਕੇ ਲਈ ਜਾ ਸਕਦੀ ਹੈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ

 

ਤਰਨ ਤਾਰਨ, 12 ਜੂਨ : ਵਧੀਕ ਮੁੱਖ ਸਕੱਤਰ ਸ਼੍ਰੀਮਤੀ ਸੀਮਾ ਜੈਨ ਅਤੇ ਸ਼੍ਰੀ ਅਰਵਿੰਦ ਪਾਲ ਸਿੰਘ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਮੁਨੀਸ਼ ਕੁਮਾਰ ਜੀ ਵਲੋਂ “ਵਿਸ਼ਵ ਬਾਲ ਮਜਦੂਰੀ ਵਿਰੁਧ ਦਿਵਸ” ਮੋਕੇ ਨਵਾ ਉਪਰਾਲਾ “ ਹਰ ਪਿੰਡ ਬਾਲ ਮਜਦੂਰੀ ਮੁਕਤ – ਵਿਦਯਾ ਪ੍ਰਕਾਸ਼ ਸਕੂਲ ਵਾਪਸੀ ਦਾ ਆਗਾਜ਼ ” ਅਭਿਆਨ ਦੀ ਸ਼ੁਰੁਆਤ ਕੀਤੀ ਗਈ I ਇਸ ਅਭਿਆਨ ਨੂੰ ਸਫਲ ਬਣਾਉਣ ਬਾਲ ਮਜ਼ਦੂਰੀ ਅਤੇ ਭਿੱਖਿਆ ਵਰਤੀ ਨੂੰ ਰੋਕਣ ਲਈ ਪੰਜਾਬ ਸਟੇਟ ਐਕਸ਼ਨ ਪਲਾਨ ਦੀ ਦਿਸ਼ਾਂ-ਨਿਰਦੇਸ਼ਾਂ ਤਹਿਤ ਸ਼੍ਰੀ ਰਾਜੇਸ਼ ਕੁਮਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਦੀ ਅਗਵਾਈ ਹੇਠ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਰੋਕੂ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਜਿਲ੍ਹੇ ਦੀਆਂ ਵੱਖ-ਵੱਖ ਜਨਤਕ ਥਾਵਾਂ ‘ਤੇ ਚੈਕਿੰਗ ਕੀਤੀ ਗਈ ਅਤੇ ਪਿੰਡਾ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਬਲਾਕ ਅਤੇ ਪਿੰਡ ਪੱਧਰ ਤੇ ਤੈਨਾਤ ਬਾਲ ਵਿਕਾਸ ਪ੍ਰੋਜੇਕਟ ਅਫਸਰ ਤੇ ਆਂਗਨਵਾੜੀ ਵਰਕਰਾਂ ਰਾਹੀ ਵਿਸ਼ਵ ਬਾਲ ਮਜਦੂਰੀ ਵਿਰੁਧ ਦਿਵਸ ਮੋਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ ਜਾਰੀ ਪਿੰਡ ਵਾਸੀਆਂ ਅਤੇ ਪਿੰਡ ਪੰਚਾਇਤ ਨੂੰ ਸੰਦੇਸ਼ ਗੁਰੁਦਵਾਰਿਆਂ ਤੋਂ ਅਲੌਨਸਮੇੰਟ ਕਰਕੇ ਕੀਤੀ ਗਈ I ਇਸ ਅਭਿਆਨ ਤਹਿਤ ਹਰ ਪਿੰਡ ਨੂੰ ਬਾਲ ਮਜਦੂਰੀ ਮੁਕਤ ਕੀਤਾ ਜਾਵੇਗਾ ਕਿਉਕਿ ਪਿੰਡਾ ਵਿੱਚ ਕਈ ਵਾਰ ਘਰਾਂ ਵਿੱਚ ਦੂਜੇ ਰਾਜ ਅਤੇ ਪਿੰਡਾ ਦੇ ਬੱਚੇ ਬਾਲ ਮਜਦੂਰੀ ਤੇ ਲਗਾਏ ਹੁੰਦੇ ਹਨ ਅਤੇ ਉਨ੍ਹਾਂ ਵਲੋਂ ਇਨ੍ਹਾਂ ਬੱਚਿਆਂ ਦੀ ਸਿਖਿਆਂ ਨੂੰ ਵੀ ਅਨਦੇਖਾ ਕਰਦੇ ਹੋਏ ਦਿਨ ਰਾਤ ਖੇਤਾਂ ਅਤੇ ਘਰਾਂ ਵਿੱਚ ਕੰਮ ਕਰਵਾਇਆ ਜਾਂਦਾ ਹੈ ਇਸ ਅਭਿਆਨ ਤਹਿਤ ਹਰ ਪਿੰਡ ਦੇ ਹਰ ਘਰ ਤਕ ਜਿਲ੍ਹਾ ਪ੍ਰਸਾਸ਼ਨ ਪਿੰਡ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਘਰਾਂ ਤਕ ਪਹੁਚ ਕਰੇਗੀ ਜਿਨ੍ਹਾ ਵਿੱਚ ਬੱਚਿਆਂ ਤੋਂ ਬਾਲ ਮਜਦੂਰੀ ਕਰਵਾਈ ਜਾਂਦੀ ਹੈ ਅਤੇ ਬਾਲ ਮਜਦੂਰਾਂ ਨੂੰ ਮੁਕਤ ਕਰਵਾਕੇ ਦੋਸ਼ੀਆ ਵਿਰੁਦ ਕਰਵਾਈ ਕੀਤੀ ਜਾਵੇਗੀ I ਬਾਲ ਮਜਦੂਰੀ ਸਬੰਧੀ ਸੂਚਨਾ ਦੇਣ ਵਾਲੀੰ ਦੀ ਸੂਚਨਾ ਗੁਪਤ ਰੱਖੀ ਜਾਵੇਗੀ I

 

         ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਇਸ ਅਭਿਆਨ ਤਹਿਤ ਜਿਲ੍ਹੇ ਦੇ ਹਰ ਪਿੰਡ ਵਿੱਚ ਵਿਲੇਜ ਲੇਵਲ ਬਾਲ ਸੁਰੱਖਿਆ ਕਮੇਟੀਆਂ ਰਾਹੀ ਜਾਗਰੂਕਤਾ ਕੀਤੀ ਜਾਵੇਗੀ ਅਤੇ ਬਾਲ ਮਜਦੂਰੀ ਦੀ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕੀਤੀ ਜਾਵੇਗੀ I ਅਜ ਜਿਥੇ ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ ਸਮੂਹ ਜਿਲ੍ਹਾ ਤਰਨਤਾਰਨ ਵਾਸੀਆਂ ਨੂੰ ਬਾਲ ਮਜਦੂਰੀ ਰੋਕਣ ਦੀ ਅਪੀਲ ਕੀਤੀ ਗਈ ਹੈ ਉਥੇ ਹੀ ਸਾਨੂ ਬਾਲ ਮਜਦੂਰੀ ਕਰਵਾਉਣ ਵਾਲੇ ਵਿਅਕਤੀਆਂ ਖਿਲਾਫ਼ ਜੇ.ਜੇ.ਐਕਟ ਅਤੇ ਬਾਲ ਮਜਦੂਰੀ ਵਿਰੁਧ ਐਕਟ ਅਧੀਨ FIR ਦਰਜ ਕਰਨ ਦੇ ਆਦੇਸ਼ ਦਿਤੇ ਹਨ I 

ਜਿਲ੍ਹਾ ਟਾਸਕ ਫੋਰਸ ਵੱਲੋਂ ਸਲੱਮ ਏਰੀਆ ਵਿੱਚ ਜਾ ਕੇ ਬੱਚਿਆ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਕੇ ਬੱਚਿਆ ਦਾ ਡਾਟਾ ਲਿਆ ਗਿਆ, ਜਿਸ ਦੌਰਾਨ ਕੂੱਲ 34 ਬੱਚਿਆਂ ਦੀ ਭਾਲ ਕੀਤੀ ਗਈ ਅਤੇ ਉਨ੍ਹਾਂ ਨੂੰ “ਵਿਦਯਾ ਪ੍ਰਕਾਸ਼ ਸਕੂਲ ਵਾਪਸੀ ਦਾ ਆਗਾਜ਼” ਤਹਿਤ ਤੁਰੰਤ ਨਜ਼ਦੀਕੀ ਸਰਕਾਰੀ ਸਕੂਲ ਵਿੱਚ ਨਾਮਜ਼ਦ ਕੀਤਾ ਗਿਆ।ਉਹਨਾਂ ਕਿਹਾ ਕਿ ਸਲੱਮ ਏਰੀਆ ਦੇ ਬੱਚਿਆ ਦੇ ਮਾਤਾ-ਪਿਤਾ ਨੂੰ ਸਬੰਧਤ ਪਿੰਡ ਦੇ ਸਰਪੰਚ ਜਾਂ ਵਾਰਡ ਕੌਂਸਲਰ ਨਾਲ ਤਾਲਮੇਲ ਕਰਕੇ ਵਧੀਕ ਵਧੀਕ ਕਮਿਸ਼ਨਰ (ਵਿਕਾਸ) ਰਾਹੀਂ ਮਨਰੇਗਾ ਸਕੀਮ ਅਧੀਨ ਕੰਮ ਮੁਹੱਈਆ ਕਰਵਾਉਣ ਲਈ ਅਪੀਲ ਕੀਤੀ ਗਈ ਹੈ। ਟੀਮ ਵੱਲੋਂ ਸਲੱਮ ਏਰੀਆ ਵਿਚ ਜਾ ਕੇ ਕਰੋਨਾ ਮਹਾਂਮਾਰੀ ਬਾਰੇ ਜਾਣਕਾਰੀ ਵੀ ਦਿੱਤੀ ਗਈ ਅਤੇ ਬਾਲ ਹੈਲਪਲਾਈਨ 1098 ਦੇ ਸਹਿਯੋਗ ਨਾਲ ਸੈਨੇਟਾਈਜ਼ਰ ਅਤੇ ਮਾਸਕ ਮੁਹੱਈਆ ਕਰਵਾਏ ਗਏ ਅਤੇ ਨਾਲ ਹੀ ਕਾਪੀਆਂ ਤੇ ਕਿਤਾਬਾਂ ਵੀ ਵੰਡੀਆ ਗਈਆਂ ।

ਜਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਆਮ ਜਨਤਾ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਜੇਕਰ ਤੁਹਾਨੂ ਕੋਈ ਬੱਚਾ ਭੀਖ ਮੰਗਦਾ ਜਾਂ ਬਾਲ ਮਜ਼ਦੂਰੀ ਕਰਦਾ ਹੋਇਆ ਮਿਲਦਾ ਹੈ ਤਾਂ ਉਸ ਦੀ ਸੂਚਨਾ ਬਾਲ ਹੈਲਪਲਾਈਨ 1098 ‘ਤੇ ਦਿੱਤੀ ਜਾਵੇ ਤਾਂ ਜੋ ਤੁਹਾਡੀ ਇੱਕ ਪਹਿਲ ਕਿਸੇ ਬੱਚੇ ਦੀ ਜ਼ਿੰਦਗੀ ਬਦਲ ਸਕੇ । ਉਹਨਾਂ ਕਿਹਾ ਕਿ 0 ਤੋਂ 18 ਸਾਲ ਦੇ ਬੱਚਿਆ ਲਈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਕਮਰਾ ਨੰਬਰ 311 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜਾਂ ਬਾਲ ਹੈੱਲਪਲਾਈਨ 1098 ‘ਤੇ ਫੋਨ ਕਰਕੇ ਲਈ ਜਾ ਸਕਦੀ ਹੈ ।