International Day Against Drug Abuse and Trafficking
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪ੍ਰੈੱਸ ਨੋਟ
ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਮਨਾਇਆ ਅੰਤਰਰਾਸ਼ਟਰੀ ਦਿਵਸ
ਤਰਨ ਤਾਰਨ 24 ਜੂਨ ( )- ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤ ਜੀਵਨ ਬਤੀਤ ਕਰਨ ਅਤੇ ਚੰਗੇ ਭਵਿੱਖ ਦੀ ਸੇਧ ਦੇਣ ਅਤੇ ਨਵੀਂ ਚੇਤਨਾ ਪੈਦਾ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀ ਦੇ ਸਮੂਹ ਸਟਾਫ ਵੱਲੋਂ ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰ ਜਗਵਿੰਦਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰ ਜਗਵਿੰਦਰ ਸਿੰਘ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਨੂੰ ਅੰਦਰ ਤੱਕ ਖੋਖਲਾ ਬਣਾ ਰਿਹਾ ਹੈ । ਉਹਨਾਂ ਕਿਹਾ ਕਿ ਇਕ ਸੁਹਿਰਦ ਅਧਿਆਪਕ ਵੀ ਸਮਾਜ ਵਿਚੋਂ ਇਸ ਕੋਹੜ ਨੂੰ ਦੂਰ ਕਰ ਸਕਦਾ ਹੈ । ਉਹਨਾਂ ਸਮੂਹ ਸਟਾਫ ਨੂੰ ਆਪਣੇ ਆਲੇ ਦੁਆਲੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਸਾਡੇ ਸਾਰਿਆਂ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਅਸੀਂ ਸਮਾਜ ਵਿਚੋਂ ਇਸ ਕੋਹੜ ਨੂੰ ਦੂਰ ਕਰੀਏ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਚੰਗੇ ਭਵਿੱਖ ਦੀ ਕਾਮਨਾ ਕਰ ਸਕਣ।
ਇਸ ਮੌਕੇ ਮੈਡਮ ਰੀਨਾ ਜੂਨੀਅਰ ਅਸਿਸਟੈਂਟ, ਹਰਪਾਲ ਸਿੰਘ ਜੂਨੀਅਰ ਅਸਿਸਟੈਂਟ, ਰਿਸ਼ਾਂਤ ਸ਼ਰਮਾ ਆਰ ਟੀ ਈ ਇੰਚਾਰਜ, ਹਰਪ੍ਰੀਤ ਸਿੰਘ ਬੁੱਕ ਕੋਆਰਡੀਨੇਟਰ, ਪਵਨਦੀਪ ਕੌਰ ਕਲਰਕ, ਮਨਬੀਰ ਕੌਰ ਕਲਰਕ, ਵਰਿੰਦਰ ਸਿੰਘ ਜ਼ਿਲ੍ਹਾ ਐਮ ਆਈ ਐਸ, ਰਾਜਨਦੀਪ ਕੌਰ ਐਮ ਆਈ ਐਸ, ਰਾਕੇਸ਼ ਕੁਮਾਰ ਐਮ ਆਈ ਐਸ,ਮਨਦੀਪ ਸਿੰਘ ਐਮ ਆਈ ਐਸ, ਸੁਖਪ੍ਰੀਤ ਸਿੰਘ ਐਮ ਆਈ ਐਸ, ਰਵਨੀਤ ਕੌਰ ਮਿਡ ਡੇ ਮੀਲ ਇੰਚਾਰਜ ਹਾਜਰ ਸਨ ।