Close

International Women’s Day celebrated at Sri Guru Arjan Dev Stadium Tarn Taran

Publish Date : 16/03/2023

ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਵਿਖੇ ਮਨਾਇਆ ਗਿਆ ਅੰਤਰਰਾਸਟਰੀ ਮਹਿਲਾ ਦਿਵਸ
ਤਰਨ ਤਾਰਨ 15 ਮਾਰਚ :
ਪੰਜਾਬ ਸਰਕਾਰ ਅਤੇ ਪੰਜਾਬ ਸਪੋਰਟਸ ਵਿਭਾਗ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ 15 ਮਾਰਚ 2023 ਅੰਤਰਰਾਸਟਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਵਿਖੇ ਸ੍ਰੀ ਇੰਦਰਵੀਰ ਸਿੰਘ ਜਿਲ੍ਹਾ ਸਪੋਰਟਸ ਅਫਸਰ ਤਰਨ ਤਾਰਨ,ਸ੍ਰ: ਜੁਗਰਾਜ ਸਿੰਘ ਜਿਲ੍ਹਾ ਸਪੋਰਟਸ ਕੁਆਰਡੀਨੇਟਰ, ਅਤੇ ਸ੍ਰ: ਮਨਿੰਦਰ ਸਿੰਘ ਡੀ.ਐਮ.ਸਪੋਰਟਸ ਦੀ ਪ੍ਰਧਾਨਗੀ ਹੇਠ ਰੱਸਾ ਕੱਸੀ ਦਾ ਮੈਚ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦੀਆ ਸ੍ਰੀ ਇੰਦਰਵੀਰ ਸਿੰਘ ਜਿਲ੍ਹਾ ਖੇਡ ਅਫਸਰ ਤਰਨ ਤਾਰਨ ਵੱਲੋਂ ਦੱਸਿਆ ਗਿਆ ਕਿ ਇੰਟਰਨੈਸ਼ਨਲ ਵੂਮੈਨ ਡੇ ਤੇ ਮੈਚਾ ਨੂੰ ਸੁੱਚਜੇ ਢੰਗ ਨਾਲ ਕਰਵਾਉਣ ਲਈ ਸ੍ਰੀਮਤੀ ਅਮਨਦੀਪ ਕੌਰ ਫੈਨਸਿੰਗ ਕੋਚ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਵਿਖੇ ਕਰਵਾਏ ਗਏ ਰੱਸਾ ਕੱਸੀ ਮੈਚਾਂ ਵਿੱਚ ਕੁੱਲ 86 ਮਹਿਲਾ ਖਿਡਾਰਨਾਂ ਨੇ ਭਾਗ ਲਿਆ। ਸਾਰੀਆਂ ਹੀ ਖਿਡਾਰਨਾਂ ਨੇ ਬਹੁਤ ਹੀ ਜੋਸ਼ ਨਾਲ ਇਸ ਰੱਸਾ ਕੱਸੀ ਅਤੇ ਖੋ ਖੋ ਵਿੱਚ ਸਿ਼ਰਕਤ ਕੀਤੀ। ਇਹ ਖੇਡਾਂ ਬਹੁਤ ਹੀ ਦਿਲਚਸਪ ਅਤੇ ਸੰਘਰਸ਼ਪੂਰਨ ਰਹੀਆਂ। ਖੋ-ਖੋ ਗੇਮ ਵਿੱਚ ਸਰਕਾਰੀ ਹਾਈ ਸਕੂਲ ਲੱਖਣਾ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਬਾਗੜੀਆਂ ਨੇ ਦੂਸਰਾ ਸਥਾਨ, ਰਿਵਲਡੇ ਪਬਲਿਕ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਰੱਸਾ ਕੱਸੀ ਵਿੱਚ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ ਨੇ ਪਹਿਲਾ ਸਥਾਨ, ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਬਾਗੜੀਆ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜੇਤੂ ਟੀਮਾਂ ਨੂੰ ਟੀ-ਸ਼ਰਟਸ ਅਤੇ ਸ਼ੀਲਡਾਂ ਮੁੱਖ ਮਹਿਮਾਨ ਵੱਲੋਂ ਵੰਡੀਆ ਗਈਆਂ। ਜਿਲ੍ਹਾ ਸਪੋਰਟਸ ਅਫਸਰ ਸ੍ਰੀ ਇੰਦਰਵੀਰ ਸਿੰਘ ਵੱਲੋਂ ਖਿਡਾਰਨਾਂ ਨੂੰ ਵੂਮੈਨ ਸਸਸ਼ਤੀਕਰਨ ਦਾ ਮਹੱਤਵ ਦੱਸਿਆ ਗਿਆ ਅਤੇ ਖੇਡਾਂ ਵਿੱਚ ਮਹਿਲਾਵਾਂ ਨੂੰ ਹੋਰ ਵੀ ਵੱਧ-ਚੱੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਸਮਾਜ ਅਤੇ ਦੇਸ਼ ਵਿੱਚ ਆਪਣਾ ਨਾਮ ਰੋਸ਼ਨ ਕਰ ਸਕਣ ਅਤੇ ਹੋਰਨਾ ਮਹਿਲਾਵਾਂ ਲਈ ਪ੍ਰੇਰਣਾ ਦਾ ਜਰੀਆ ਬਣ ਸਕਣ। ਇਸ ਮੌਕੇ ਸ੍ਰੀਮਤੀ ਕੁਲਵਿੰਦਰ ਕੌਰ ਜੂਨੀਅਰ ਜੂਡੋ ਕੋਚ, ਸ੍ਰ: ਕੁਲਵਿੰਦਰ ਸਿੰਘ ਜੂਨੀਅਰ ਐਥਲੈਟਿਕਸ ਕੋਚ, ਸ੍ਰੀਮਤੀ ਗੁਰਬਰਿੰਦਰ ਕੌਰ ਜੂਨੀਅਰ ਐਥਲੈਟਿਕਸ ਕੋਚ, ਗੁਰਜੀਤ ਸਿੰਘ ਕਬੱਡੀ ਕੋਚ , ਸੰਦੀਪ ਸਿੰਘ ਕਬੱਡੀ ਕੋਚ, ਜਰਮਨਜੀਤ ਸਿੰਘ ਫੁੱਟਬਾਲ ਕੋਚ, ਪੀ.ਟੀ.ਆਈ/ਡੀ.ਡੀ.ਆਈ ਪ੍ਰਦੀਪ ਸਿੰਘ, ਜਗਤਾਰ ਸਿੰਘ ਰੁਪਿੰਦਰ ਜੀਤ ਕੌਰ, ਨਿਰਮਲ ਕੌਰ ਸਮੂਹ ਸਟਾਫ ਵਿੱਚ ਸ੍ਰੀਮਤੀ ਰਵੀਨ ਕੌਰ ਸੀਨੀਅਰ ਸਹਾਇਕ ਅਤੇ ਕੁਲਦੀਪ ਕੌਰ ਸਟੈਨਟਾਈਪਿਸਟ ਆਦਿ ਹਾਜਰ ਸਨ।