Close

Invoices of 17 persons under the Tobacco Act – Civil Surgeons

Publish Date : 05/04/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਤੰਬਾਕੂਨੋਸ਼ੀ ਐਕਟ ਤਹਿਤ 17 ਵਿਅਕਤੀਆਂ ਦੇ ਕੱਟੇ ਗਏ ਚਲਾਨ-ਸਿਵਲ ਸਰਜਨ
ਤਰਨ ਤਾਰਨ, 31 ਮਾਰਚ :
ਤੰਬਾਕੂਨੋਸ਼ੀ ਐਕਟ ਤਹਿਤ ਅੱਜ 17 ਵਿਅਕਤੀਆਂ ਦੇ ਚਲਾਨ ਕੱਟੇ ਗਏ ।ਸਿਵਲ ਸਰਜਨ ਤਰਨ ਤਾਰਨ ਡਾ. ਰੇਨੂੰ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਕੋਟਪਾ ਐਕਟ ਦੀ ਉਲੰਘਣਾਂ ਕਰਨ ਵਾਲਿਆਂ ਦੇ ਤਰਨ ਤਾਰਨ ਅਤੇ ਸ੍ਰੀ ਗੋਇੰਦਵਾਲ ਸਾਹਿਬ ਦੇ ਤੰਬਾਕੂ ਵਿਕੇਰਤਾ ਦੁਕਾਨਦਾਰਾਂ ਦੇ ਚਲਾਨ ਕੀਤੇ ਗਏ ਅਤੇ ਇਸਦੀ ਵਰਤੋਂ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ ਜਿਵੇਂ ਗਲੇ ਦੀ ਕੈਂਸਰ ਆਦਿ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ।
ਸਿਵਲ ਸਰਜਨ ਡਾ. ਰੇਨੂ ਭਾਟੀਆ ਨੇ ਦੱਸਿਆ ਕਿ ਤੰਬਾਕੂ ਸੌਖਾ ਅਤੇ ਹਰ ਥਾਂ ਮਿਲਣ ਕਰਕੇ ਨਸ਼ਿਆਂ ਦਾ ਪ੍ਰਵੇਸ਼ ਦੁਆਰ ਹੈ, ਇਸ ਕਰਕੇ ਬੱਚਿਆਂ ਨੂੰ ਇਸ ਤੋਂ ਦੂਰ ਰੱਖਣਾ ਚਾਹੀਦਾ ਹੈ। ਤੰਬਾਕੂ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦਾ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਦੁਆਰਾ ਮੁਫ਼ਤ ਤੰਬਾਕੂ ਮੁਕਤ ਕਰਨ ਲਈ ਇਲਾਜ ਕੀਤਾ ਜਾਂਦਾ ਹੈ।
ਸਿਵਲ ਸਰਜਨ ਵੱਲੋਂ ਕੋਟਪਾ ਐਕਟ ਦੀਆਂ ਹਦਾਇਤਾਂ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਗਿਆ।ਚਲਾਨ ਕੱਟਣ ਵਾਲੀ ਟੀਮ ਵਿੱਚ ਹੈਲਥ ਸੁਪਰਵਾਈਜ਼ਰ ਗੁਰਬਖਸ਼ ਸਿੰਘ ਔਲਖ, ਏ. ਐੱਮ. ਓ. ਕੰਵਲ ਬਲਰਾਜ ਸਿੰਘ ਸਮਰਾ, ਤੰਬਾਕੂ ਕੁਆਰਡੀਨੇਟਰ ਮਨਜੀਤ ਸਿੰਘ, ਹੈੱਲਥ ਮੁਲਾਜ਼ਮ ਭੁਪਿੰਦਰ ਤਰਨ ਤਾਰਨ ਸਿੰਘ, ਸ਼ੇਰ ਸਿੰਘ ਜੌੜਾ ਆਦਿ ਹਾਜ਼ਰ ਸਨ।