Close

It is necessary to keep surveying the crops to avoid any possible difficulties: Dr. Bhupinder Singh AO

Publish Date : 22/11/2024

ਕਿਸੇ ਸੰਭਾਵੀ ਮੁਸ਼ਕਿਲ ਤੋਂ ਬਚਣ ਲਈ ਫਸਲਾਂ ਦਾ  ਸਰਵੇਖਣ ਕਰਦੇ ਰਹਿਣਾ ਜ਼ਰੂਰੀ : ਡਾ ਭੁਪਿੰਦਰ ਸਿੰਘ ਏਓ

ਪਰਾਲੀ ਪ੍ਰਬੰਧਨ ਦੌਰਾਨ ਵਧੀਆ ਨਤੀਜੇ ਮਿਲੇ: ਉੱਦਮੀ ਕਿਸਾਨ

180 ਏਕੜ ਹੈਪੀ ਸੀਡਰ ਅਤੇ 400 ਏਕੜ ਸੁਪਰ ਸੀਡਰ ਨਾਲ ਪਰਾਲੀ ਪ੍ਰਬੰਧਨ ਕੀਤਾ

ਤਰਨਤਾਨ 22 ਨਵੰਬਰ (     ) ਡਿਪਟੀ ਕਮਿਸ਼ਨਰ ਤਰਨ ਤਰਨ ਸ੍ਰੀ ਰਾਹੁਲ ਆਈਏਐਸ ਦੇ ਦਿਸ਼ਾ ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫ਼ਸਰ, ਤਰਨ ਤਾਰਨ ਡਾ ਹਰਪਾਲ ਸਿੰਘ ਪੰਨੂ ਦੀ ਦੇਖ ਰੇਖ ਹੇਠ ਦਾਨਿਸ਼ ਮੀਨਾ ਸਾਇੰਟਿਸਟ (  ਫਲਾਇੰਗ ਸੁਕਾਇਡ ,ਸੈਂਟਰਲ ਏਅਰ ਕੁਆਲਿਟੀ ਮੈਨੇਜਮੈਂਟ, ਦਿੱਲੀ), ਬਲਾਕ ਖੇਤੀਬਾੜੀ ਅਫਸਰ ਪੱਟੀ ਡਾ ਭੁਪਿੰਦਰ ਸਿੰਘ, ਰਜਿੰਦਰ ਕੁਮਾਰ ਏਈਓ ਅਤੇ ਮਨਮੋਹਨ ਸਿੰਘ ਏਈਓ ਨੇ ਪਿੰਡ ਸ਼ਹੀਦ ਅਤੇ ਕੱਚਾ ਪੱਕਾ ਵਿਖੇ ਪਰਾਲੀ ਪ੍ਰਬੰਧਨ ਨਾਲ ਬਿਜਾਈ ਕੀਤੇ ਖੇਤਾਂ ਦਾ ਨਿਰੀਖਣ ਕੀਤਾ।

ਇਸ ਮੌਕੇ ਪਿੰਡ ਸ਼ਹੀਦ ਦੇ ਰਸਾਲ ਸਿੰਘ, ਗੁਰਵਿੰਦਰ ਸਿੰਘ, ਰਜਿੰਦਰ ਸਿੰਘ , ਚਾਨਣ ਸਿੰਘ  ਨੇ ਜਾਣਕਾਰੀ ਦਿੱਤੀ ਕਿ ਸਾਲ 2018 ਦੌਰਾਨ ਮਹਿਕਮੇ ਰਾਹੀਂ ਸਬਸਿਡੀ ਤੇ ਮਿਲੇ ਤਿੰਨ ਹੈਪੀ ਸੀਡਰ ਮਸ਼ੀਨਾਂ ਨਾਲ ਲੱਗਭਗ  180 ਏਕੜ ਤੋਂ ਵੱਧ ਰਕਬੇ ਵਿੱਚ ਬਿਜਾਈ ਕਰ ਰਹੇ ਹਾਂ। ਸ਼ੁਰੂਆਤ ਦੌਰਾਨ ਇਹ ਕੰਮ ਔਖਾ ਲੱਗਦਾ ਸੀ ਪਰ ਇਸ ਨੂੰ ਅਪਨਾਉਣ ਤੋਂ ਬਾਅਦ ਤਜਰਬਾ ਹੋਇਆ ਕਿ ਹੈਪੀ ਸੀਡਰ ਨਾਲ ਬਿਜਾਈ ਕੀਤਿਆਂ ਜਿੱਥੇ ਨਦੀਨ ਨਾਸ਼ਕਾਂ  ਦੀ ਵਰਤੋਂ ਨਾਂ ਮਾਤਰ ਰਹਿ ਗਈ ਹੈ ਉੱਥੇ ਖਾਦਾਂ ਦੀ ਵੀ ਖਪਤ ਘਟੀ ਹੈ। ਇਸ ਤੋਂ ਇਲਾਵਾ ਕਣਕ ,ਝੋਨੇ ਅਤੇ ਬਾਸਮਤੀ ਦਾ ਵੀ ਚੰਗਾ ਝਾੜ ਮਿਲ ਰਿਹਾ ਹੈ। ਇਸ ਮੌਕੇ ਗੁਰਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਤਿੰਨ ਸਾਲ ਲਗਾਤਾਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਉਪਰੰਤ ਇਕ ਸਾਲ ਵੇਖੋ ਵੇਖੀ ਪਰਾਲੀ ਨੂੰ ਸਾੜ ਕੇ ਕਣਕ ਦੀ ਬਿਜਾਈ ਕੀਤੀ ਸੀ ਪਰ ਉਸ ਸਾਲ ਝਾੜ ਬਹੁਤ ਘਟ ਹੋਇਆ ਸੀ। ਜਿਸ ਤੋਂ ਸਿੱਖਦਿਆਂ ਸੋਚ ਨੂੰ ਬਦਲ ਕੇ  ਹੈਪੀ ਸੀਡਰ ਨਾਲ ਹੀ ਕਣਕ ਦੀ ਬਿਜਾਈ ਕਰ ਰਹੇ ਹਾਂ।

     ਇਸ ਮੌਕੇ ਪਿੰਡ ਕੱਚਾ ਪੱਕਾ ਦੇ ਕਿਸਾਨ ਮਨਜਿੰਦਰ ਸਿੰਘ ਨੇ ਬਾਠ, ਕਿਸਾਨ ਵੈਲਫੇਅਰ ਸੋਸਾਇਟੀ ਦੁਆਰਾ ਕਸਟਮ ਹਾਇਰਿੰਗ ਸੈਂਟਰ ਵਿੱਚ ਲਿਆਂਦੇ ਪੰਜ ਸੁਪਰ ਸੀਡਰ ਅਤੇ ਸੇਵਕ ਸਿੰਘ ਨੇ ਵਿਅਕਤੀਗਤ ਤੌਰ ਤੇ ਲਿਆਂਦੇ ਇੱਕ ਸੁਪਰ ਸੀਡਰ ਬਾਰੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਆਪਣੇ ਅਤੇ ਕਿਰਾਏ ਤੇ ਲਗਭਗ 400 ਏਕੜ ਰਕਬੇ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ ਹੈ।

 ਵਿਚਾਰ ਵਟਾਂਦਰੇ ਦੌਰਾਨ ਅਧਿਕਾਰੀਆਂ ਨੇ ਕਿਸਾਨਾਂ ਦੇ ਉੱਦਮ ਦੀ ਸਰਾਹਨਾ ਕਰਦਿਆਂ ਦੱਸਿਆ ਕਿ ਤਾਪਮਾਨ ਦੇ ਵਧਣ ਕਾਰਨ ਕਣਕ ਨੂੰ ਸੈਨਿਕ ਸੁੰਡੀ ਜਾਂ ਗੁਲਾਬੀ ਸੁੰਡੀ ਦੇ ਹਮਲੇ ਦਾ ਖ਼ਦਸ਼ਾ ਬਣ ਜਾਂਦਾ ਹੈ। ਇਸ ਲਈ ਉਹ ਸੰਭਾਵੀ ਨੁਕਸਾਨ ਤੋਂ ਬਚਣ ਲਈ ਫਸਲ ਦਾ ਨਿਰੀਖਣ ਕਰਦੇ ਰਹਿਣ ਅਤੇ ਅਜਿਹੀ ਸ਼ਿਕਾਇਤ ਆਉਣ ਤੇ ਇਕ ਲਿਟਰ ਕਲੋਰੋਪੈਰੀਫਾਸ ਜਾਂ 50 ਮਿਲੀ ਕੋਰਾਜਨ ਜਾਂ 400 ਮਿਲੀਲੀਟਰ ਕੁਨਿਲਫਾਸ 80 ਤੋਂ 100 ਲਿਟਰ ਪਾਣੀ ਵਿੱਚ ਘੋਲ ਕੇ ਸ਼ਾਮ ਵੇਲੇ ਛਿੜਕਾਅ ਕਰਨ  ਜਾਂ ਕਲੋਰਪੈਰੀਫਾਸ ਨੂੰ  20 ਕਿਲੋ ਸਲਾਬੀ ਮਿੱਟੀ ਵਿੱਚ ਮਿਲਾ ਕੇ ਛੱਟਾ ਦਿੱਤਾ ਦਿੱਤਾ ਜਾਵੇ।

ਇਸ ਦੌਰਾਨ ਕਿਸਾਨਾਂ ਨੇ ਮਿਲੇ ਚੰਗੇ ਤਜਰਬੇ ਸਾਂਝੇ ਕਰਦਿਆਂ ਸੁਝਾਅ ਦਿੱਤਾ ਕਿ  ਝੋਨੇ ਦੀ ਸਿੱਧੀ ਬਿਜਾਈ ਤਰ੍ਹਾਂ ਪਰਾਲੀ ਪ੍ਰਬੰਧਨ ਤੇ ਵੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇ ਤਾਂ ਇਸ ਨਾਲ ਪਹਿਲੀ ਵਾਰ ਜੋਖ਼ਮ ਤੋਂ ਡਰਨ ਵਾਲੇ ਕਿਸਾਨ ਵੀ ਜੁੜਨਗੇ।ਇਸ ਦੌਰਾਨ ਬਲਰਾਜ ਸਿੰਘ ਬਾਜਾ , ਰਣਜੀਤ ਸਿੰਘ, ਨਿਸ਼ਾਨ ਸਿੰਘ ,ਗੁਰਸਿਮਰਨ ਸਿੰਘ ਖੇਤੀ ਉਪ ਨਿਰੀਖਕ, ਦਿਲਬਾਗ ਸਿੰਘ ਫੀਲਡ ਵਰਕਰ , ਕੁਲਜਿੰਦਰ ਸਿੰਘ ਕਾਕਾ , ਕੰਵਲਦੀਪ ਸਿੰਘ, ਦਵਿੰਦਰ ਸਿੰਘ , ਪ੍ਰਤਾਪ ਸਿੰਘ  ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।

————–

  ਕੈਪਸ਼ਨ (ਫੋਟੋ) ਹੈਪੀ ਸੀਡਰ ਨਾਲ ਬਿਜਾਈ ਕਰ ਰਹੇ  ਅਤੇ ਬਿਜਾਈ ਕੀਤੇ ਖੇਤਾਂ ਦਾ ਨਿਰੀਖਣ ਕਰਨ ਮੌਕੇ ਖੇਤੀਬਾੜੀ ਵਿਭਾਗ ਦੀ ਟੀਮ ਅਤੇ ਕਿਸਾਨ