Close

It is very important to save water for future generations – District Youth Officer

Publish Date : 09/12/2021
DYO
ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚਾ ਕੇ ਰੱਖਣਾ ਬਹੁਤ ਜ਼ਰੂਰੀ- ਜ਼ਿਲਾ ਯੂਥ ਅਫਸਰ              
 ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਨਹਿਰੂ ਯੁਵਾ ਕੇਂਦਰ ਨੇ ਵੱਖ -ਵੱਖ ਯੂਥ ਕਲੱਬਾਂ ਦਾ ਲਗਾਇਆ ਜਾਗਰੂਕਤਾ ਸੈਮੀਨਾਰ          
 ਤਰਨਤਾਰਨ, 03 ਦਸੰਬਰ :

ਭਾਰਤ ਸਰਕਾਰ ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ  ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗਡ਼੍ਹ ਦੇ ਸਟੇਟ ਡਾਇਰੈਕਟਰ  ਬਿਕਰਮ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ   ਸਥਾਨਕ ਯੂਥ ਹੋਸਟਲ ਵਿਖੇ  ‘ਵਰਖਾ ਦਾ ਪਾਣੀ ਬਚਾੳੁਣ” ਵਿਸ਼ੇ ਤੇ ਨੌਜਵਾਨਾਂ ਦਾ ਇਕ ਰੋਜ਼ਾ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਯੂਥ ਕਲੱਬ ਮੈਂਬਰਾਂ ਅਤੇ  ਅਹੁਦੇਦਾਰਾ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਦੇ ਅੈੱਨ ਵਾਈ ਵੀ ਵਲੰਟੀਅਰ ਸਟਾਫ ਨੇ ਹਿੱਸਾ ਲਿਆ।

ਇਸ ਮੌਕੇ ਵੱਖ-ਵੱਖ ਵਿਭਾਗਾਂ ਤੋਂ  ਬਤੌਰ ਮੁੱਖ ਵਕਤਾ ਪਹੁੰਚੇ ਉੱਚ ਅਧਿਕਾਰੀਆਂ ਨੇ ਨੌਜਵਾਨਾਂ ਨੂੰ ਸੰਬੋਧਨ ਕੀਤਾ । ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਪੁੱਜੇ ਬਲਾਕ ਕੋਆਰਡੀਨੇਟ ਨਰਿੰਦਰਜੀਤ ਕੋਰ ਅਤੇ ਜੇ ਈ ਮੈਡਮ ਨੰਦਨੀ ਮਹਿਤਾ ਨੇ ਸੀਚੇਵਾਲ ਪ੍ਰੋਜੈਕਟ ਬਾਰੇ ਜਾਨਕਾਰੀ ਦਿੰਦਿਆਂ  ਕਿਹਾ ਕਿ ਪਾਣੀ ਸਾਡੇ ਜੀਵਨ ਦੀ  ਮੁੱਖ ਲੋਡ਼ ਹੈ ਜਿਹਦੇ ਬਿਨਾਂ  ਸਾਡੀ ਜ਼ਿੰਦਗੀ ਅਧੂਰੀ ਹੈ ਇਸ ਲਈ ਪਾਣੀ ਨੂੰ ਬਚਾਉਣਾ ਸਮੇਂ ਦੀ ਜ਼ਰੂਰਤ ਹੈ ਉਨ੍ਹਾਂ ਕਿਹਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਪਾਣੀ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਤਹਿਤ ਹੀ ਘਰ- ਘਰ ਪਾਣੀ ਬਚਾਉਣ ਦੀ ਸਰਕਾਰ ਇੱਕ ਵਿਸ਼ੇਸ਼  ਮੁਹਿੰਮ ਤਹਿਤ ਪਿੰਡਾਂ ਵਿੱਚ ਜਲ ਸਪਲਾਈ  ਵੱਡੀਆਂ ਟੈਂਕੀਆਂ ਬਣਾ ਕੇ ਹਰ ਘਰ 24 ਘੰਟੇ ਨਿਰਵਿਘਨ ਪਾਣੀ ਦੇਣ  ਲਈ “ਹਰ ਘਰ ਨਲ – ਹਰ ਘਰ ਜਲ” ਸਕੀਮ  ਸ਼ੁਰੂ ਕੀਤੀ ਗਈ।ਇਸ ਲਈ ਹਰੇਕ ਲੋੜਵੰਦ ਘਰ ਤਕ ਮੁਫ਼ਤ ਪਾਣੀ  ਦੀਆਂ ਪਾਈਪਾਂ ਪਾ ਕੇ ਉਸ ਘਰ ਤਕ ਪਾਣੀ ਪੁੱਜਦਾ ਕੀਤਾ ਜਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਦੇ  ਪਿੰਡਾ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ  ਪਾਣੀ ਨੂੰ ਸਾਫ ਕਰਨ ਦੇ ਪ੍ਰੋਜੈਕਟ ਵੀ ਲਗਾਏ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਘਰ ਦੇ ਸੁੱਕੇ ਅਤੇ ਗਿੱਲੇ ਕੂਡ਼ੇ ਵੱਖ -ਵੱਖ ਕੂੜਾ ਦਾਨ ਵਿੱਚ ਪਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਕੂੜੇ ਨੂੰ ਇੱਕ ਜਗਾ ਇਕੱਠਾ ਕਰਕੇ  ਪਿੰਡ ਜਾਂ ਇਲਾਕੇ ਚ ਸਰਕਾਰ ਦੁਆਰਾ ਦਿੱਤਾ ਗਿਆ  ਪ੍ਰਾਜੈਕਟ ਲਗਾਇਆ ਜਾ ਸਕਦਾ ਹੈ।ਇਸ ਨਾਲ ਜਿਥੇ ਪਿੰਡ ਸਾਫ ਸੁਥਰਾ ਰਹੇਗਾ ਉਥੇ  ਹੀ ਆਪਣੇ ਆਪ ਨੂੰ ਰੁਜ਼ਗਾਰ ਦੇ ਕਾਬਲ ਵੀ ਬਣਾਇਆ ਜਾ ਸਕਦਾ ਹੈ। ਇਸ ਮੌਕੇ  ਭੂਮੀ ਰੱਖਿਆ ਵਿਭਾਗ ਤਰਨਤਾਰਨ ਦੇ ਐਸ.ਡੀ.ਓ.ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਾਣੀ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ ਇਸ ਲਈ ਪਾਣੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਧਰਤੀ ਹੇਠੋਂ ਪਾਣੀ ਖ਼ਤਮ ਦਿਨੋਂ ਦਿਨ ਖ਼ਤਮ ਹੋ ਜਾ ਰਿਹਾ ਹੁੰਦਾ ਜਾ ਰਿਹਾ ਹੈ ਜਿਸ ਨੂੰ ਬਚਾਉਣ ਦੇ ਉਪਰਾਲੇ ਹਰੇਕ ਨਾਗਰਿਕ ਨੂੰ ਕਰਨੇ ਬਹੁਤ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਹੇਠਲੇ ਪਾਣੀ ਨੂੰ ਬਚਾਉਣ ਦੇ ਨਾਲ ਨਾਲ ਸਾਨੂੰ ਵਰਖਾ ਦਾ ਪਾਣੀ ਬਚਾਉਣਾ ਵੀ ਬਹੁਤ ਜ਼ਰੂਰੀ ਹੈ ਭਾਵੇਂ ਕਿ ਵਰਖਾ ਦਾ ਪਾਣੀ ਅਸੀਂ ਪੀ ਨਹੀਂ ਸਕਦੇ ਪਰ ਇਸ  ਫ਼ਸਲਾਂ, ਸਬਜ਼ੀਆਂ ਤੋਂ ਇਲਾਵਾ ਲੋੜ ਪੈਣ ਸਮੇਂ ਹੋਰ ਕੰਮ ਵਿੱਚ ਇਸ ਦੀ ਵਰਤੋਂ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪਾਣੀ ਨੂੰ ਬਚਾਉਣ ਲਈ ਖੇਤਾਂ ਨੂੰ ਪਾਣੀ ਦਿੰਦੇ ਸਮੇਂ ਸੀਮਿੰਟ ਅਤੇ ਪਲਾਸਟਿਕ ਦੀਆਂ ਪਾਈਪਾਂ ਫੁਹਾਰਾ ਸਿਸਟਮ ਅਤੇ ਤੁਪਕਾ ਸਿਸਟਮ ਲਗਾਉਣ ਲਈ ਵੱਖ ਵੱਖ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ ਇਸ ਨਾਲ ਜਿਥੇ ਪਾਣੀ  ਪਾਣੀ ਦੀ ਬੱਚਤ ਹੁੰਦੀ ਹੈ ਉੱਥੇ ਸਮਾਂ ਵੀ ਬਚਦਾ ਹੈ,ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਧਰਤੀ ਹੇਠਲੇ ਪਾਣੀ ਬਚਾਉਣ ਦੇ ਨਾਲ ਨਾਲ ਵਰਖਾ ਦਾ ਪਾਣੀ  ਬਚਾ ਕੇ ਉਸ ਦੀ  ਲੋੜ ਪੈਣ ਸਮੇਂ ਵਰਤੋਂ ਕੀਤੀ ।ਇਸ ਉਪਰੰਤ ਗੁਰਪ੍ਰੀਤ ਸਿੰਘ ਕੱਦ ਗਿੱਲ  ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਣੀ ਕੁਦਰਤ ਦੀ ਉਹ ਅਣਮੋਲ ਦਾਤ ਹੈ ਜਿਸ ਦਾ ਅਜੇ ਤਕ ਕੋਈ ਬਦਲ ਨਹੀਂ ਮਿਲ ਸਕਿਆ ਉਨ੍ਹਾਂ ਕਿਹਾ ਕਿ ਪਾਣੀ ਦੀ ਸਾਡੇ ਜੀਵਨ ‘ਚ ਬਹੁਤ ਮਹੱਤਤਾ ਹੈ ਇਸ ਲਈ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਵਿੱਚ ਹਰੇਕ ਨਾਗਰਿਕ ਨੂੰ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਹੁਣ ਤੋਂ ਅਸੀਂ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਨਾ ਰੋਕਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਪੀੜ੍ਹੀਆਂ ਪਾਣੀ ਦੀ ਬੂੰਦ ਬੂੰਦ ਨੂੰ ਤਰਸਣ ਗੀਆ l    ਉਨ੍ਹਾਂ ਕਿਹਾ ਕਿ ਹੇਠਲੇ ਪਾਣੀ ਦੇ ਨਾਲ ਨਾਲ ਬਾਰਸ਼ ਦੇ ਪਾਣੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਚ ਅੱਗੇ ਹੋ ਕੇ ਆਪਣਾ ਯੋਗਦਾਨ ਦੇਣ ਤਾਂ ਕਿ ਵਰਖਾ ਦਾ ਪਾਣੀ  ਵੀ ਬਚਾਇਆ ਜਾ ਸਕੇ l     ਇਸ ਮੌਕੇ ਆਏ ਹੋਏ ਮੁੱਖ ਵਕਤਾ ਅਤੇ ਵੱਖ -ਵੱਖ ਯੂਥ ਕਲੱਬਾਂ ਦਾ ਧੰਨਵਾਦ ਜ਼ਿਲਾ ਯੂਥ ਅਫਸਰ ਮੈਡਮ ਜਸਲੀਨ ਕੌਰ ਨੇ ਨੋਜਵਾਨਾ ਨੂੰ  ਵਰਖਾ ਦਾ ਪਾਣੀ ਬਚਾ ਕੇ ਉਸ ਦੀ ਲੋੜ ਪੈਣ ਸਮੇਂ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ ਉਨ੍ਹਾਂ ਨੋਜਵਾਨਾ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ l ਇਸ ਮੌਕੇ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ  ਤੋਂ ਇਲਾਵਾ ਵੱਖ -ਵੱਖ ਯੂਥ ਕਲੱਬਾਂ ਦੇ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ। —–