Close

Jawahar Navodaya Vidyalaya Entrance Examination Class VI 2022 extended the date for filling up the form

Publish Date : 03/12/2021

ਜਵਾਹਰ ਨਵੋਦਿਆ ਵਿਦਿਆਲਾ ਪ੍ਰਵੇਸ਼ ਪ੍ਰੀਖਿਆ ਕਲਾਸ ਛੇਵੀਂ 2022  ਲਈ ਫਾਰਮ ਭਰਨ ਸੰਬੰਧੀ ਮਿਤੀ ਵਿੱਚ ਵਾਧਾ

ਤਰਨ ਤਾਰਨ, 02 ਦਸੰਬਰ :

ਜਵਾਹਰ ਨਵੋਦਿਆ ਵਿਦਿਆਲਾ ਗੋਇੰਦਵਾਲ ਸਾਹਿਬ ਵਿਖੇ ਕਲਾਸ ਛੇਵੀਂ ਦੇ ਦਾਖਲੇ ਦੇ ਲਈ ਆਨਲਾਇਨ ਫਾਰਮ ਭਰੇ ਜਾ ਰਹੇ ਹਨ । ਜਿਹੜੇ ਵਿਦਿਆਰਥੀ ਸਾਲ 2021-22 ਵਿੱਚ ਪੰਜਵੀਂ ਕਲਾਸ ਵਿੱਚ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿੱਚ ਪੜ ਰਹੇ ਹਨ ਉਹ ਆਨਲਾਇਨ ਫਾਰਮ www.navodaya.gov.in ਵੈਬਸਾਇਟ ਤੇ ਲਾਗ ਇਨ ਕਰਕੇ ਫਾਰਮ ਭਰ ਸਕਦੇ ਹਨ ।

ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਾ ਗੋਇੰਦਵਾਲ ਸਾਹਿਬ ਸ੍ਰੀਮਤੀ ਸਵਰਨਜੀਤ ਕੌਰ ਨੇ ਦੱਸਿਆ ਕਿ ਆਨਲਾਇਨ ਫਾਰਮ ਭਰਨ ਦੀ ਆਖਰੀ ਮਿਤੀ 30 ਨਵੰਬਰ, 2021 ਸੀ , ਜੋ ਕਿ ਵੱਧ ਕੇ 15 ਦਸੰਬਰ, 2021 ਹੋ ਗਈ ਹੈ।