Job seekers in the private sector will be provided free coaching of “soft skills”-Deputy Commissioner Tarn Taran
Publish Date : 18/10/2019

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪ੍ਰਾਈਵੇਟ ਖੇਤਰ ਵਿੱਚ ਰੋਜ਼ਗਾਰ ਦੇ ਚਾਹਵਾਨ ਬੇਰਰੁਜ਼ਗਾਰਾਂ ਨੂੰ ਮੁਫਤ ਕਰਵਾਈ ਜਾਵੇਗੀ “ਸੌਫਟ ਸਕਿੱਲਜ਼” ਦੀ ਕੋਚਿੰਗ
ਤਰਨ ਤਾਰਨ, 18 ਅਕਤੂਬਰ :
ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵਿਖੇ ਪ੍ਰਾਈਵੇਟ ਖੇਤਰ ਵਿੱਚ ਰੋਜ਼ਗਾਰ ਦੇ ਚਾਹਵਾਨ ਬੇਰਰੁਜ਼ਗਾਰਾਂ ਨੂੰ “ਸੌਫਟ ਸਕਿੱਲਜ਼” ਦੀ ਮੁਫ਼ਤ ਕੋਚਿੰਗ/ਟ੍ਰੇਨਿੰਗ ਸ਼ੁਰੂ ਕਰਵਾਈ ਜਾ ਰਹੀ ਹੈ।
ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ, ਤਰਨ ਤਾਰਨ, ਸ਼੍ਰੀ ਪਰਦੀਪ ਕੁਮਾਰ ਸੱਭਰਵਾਲ, ਆਈ. ਏ. ਐੱਸ. ਵਲੋਂ ਦੱਸਿਆ ਗਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ, ਵਿੱਚ ਗਰਾਸ ਐਜੂਕੇਸ਼ਨ ਐਂਡ ਟ੍ਰੇਨਿੰਗ, ਦਿੱਲੀ, ਵਲੋਂ “ਸੌਫਟ ਸਕਿੱਲਜ਼” ਦੀ ਫਰੀ ਕੋਚਿੰਗ/ਟ੍ਰੇਨਿੰਗਕਰ ਵਾਉਣ ਉਪਰੰਤ ਪ੍ਰਾਈਵੇਟ ਖੇਤਰ ਵਿੱਚ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾਵੇਗਾ।ਉਹਨਾਂਦੱਸਿਆ ਕਿ ਇਹ ਕੋਚਿੰਗ/ਟ੍ਰੇਨਿੰਗ 100 ਘੰਟੇ ਦੀ ਹੋਵੇਗੀ ਅਤੇ ਹਫਤੇ ਦੇ ਛੇ ਦਿਨ (ਸੋਮਵਾਰ ਤੋਂ ਸ਼ਨੀਵਾਰ ਤੱਕ) ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਏਜੰਸੀ ਵਲੋਂ 21 ਅਕਤੂਬਰ, 2019 ਨੂੰ ਸਵੇਰੇ 11.30 ਵਜੇ ਸਰਕਾਰੀ ਆਈ. ਟੀ. ਆਈ. ਪੱਟੀ ਵਿਖੇ ਚਾਹਵਾਨ ਉਮੀਦਵਾਰਾਂ ਦੀ “ਓਰੀਇਨਟੇਂਸਨ” ਰੱਖੀ ਗਈ ਹੈ। ਚਾਹਵਾਨ 10ਵੀਂ, 12ਵੀਂ, ਗਰੈਜੂਏਟ ਉਮੀਦਵਾਰ ਆਪਣੀ ਵਿਦਿਅਕ ਯੋਗਤਾ ਦੇ ਸਰਟੀਫੀਕੇਟ ਅਤੇ ਅਧਾਰ ਕਾਰਡ ਲੈ ਕੇ “ਓਰੀਇਨਟੇਂਸਨ” ਵਿੱਚ ਭਾਗ ਲੈ ਸਕਦੇ ਹਨ।