Joint Director Agriculture Dr. Tejpal Singh held a special meeting to review the progress of the works of the Agriculture Department, Tarn Taran.

ਖੇਤੀਬਾੜੀ ਵਿਭਾਗ ਤਰਨ ਤਾਰਨ ਦੇ ਕੰਮਾਂ ਦੀ ਪ੍ਰਗਤੀ ਦਾ ਰੀਵਿਊ ਕਰਨ ਸਬੰਧੀ ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾ. ਤੇਜਪਾਲ ਸਿੰਘ ਨੇ ਕੀਤੀ ਵਿਸ਼ੇਸ਼ ਮੀਟਿੰਗ
ਤਰਨ ਤਾਰਨ, 10 ਜੂਨ :
ਸੰਯੁਕਤ ਡਾਇਰੈਕਟਰ ਖੇਤੀਬਾੜੀ (ਨਗਦੀ ਫਸਲਾਂ ) ਡਾ. ਤੇਜਪਾਲ ਸਿੰਘ ਦੀ ਪ੍ਰਧਾਨਗੀ ਹੇਠ ਦਫਤਰ ਮੁੱਖ ਖੇਤੀਬਾੜੀ ਅਫਸਰ, ਤਰਨਤਾਰਨ ਵਿਖੇ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਰੀਵਿਊ ਕਰਨ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ।
ਇਸ ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਹਰਪਾਲ ਸਿੰਘ ਪੰਨੂ , ਸਮੂਹ ਬਲਾਕ ਖੇਤੀਬਾੜੀ ਅਫਸਰ ਅਤੇ ਸਮੂਹ ਸਟਾਫ ਸਦਰ ਮੁਕਾਮ ਨੇ ਹਿੱਸਾ ਲਿਆ।
ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਹਰਪਾਲ ਸਿੰਘ ਪੰਨੂ ਨੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾ. ਤੇਜ਼ਪਾਲ ਸਿੰਘ ਨੂੰ ਸਾਉਣੀ ਸੀਜ਼ਨ 2025 ਦੌਰਾਨ ਵੱਖ-ਵੱਖ ਫਸਲਾਂ ਦੀ ਬਿਜਾਈ, ਝੋਨੇ ਦੀ ਸਿੱਧੀ ਬਿਜਾਈ ਦੀ ਤਾਜ਼ਾ ਸਥਿਤੀ, ਫਸਲਾਂ ਦੀ ਬਿਜਾਈ ਲਈ ਵੱਖ-ਵੱਖ ਖਾਦਾਂ ਦੀ ਉਪਲਬੱਧਤਾ, ਝੋਨੇ ਦੇ ਹਾਈਬ੍ਰਿਡ ਬੀਜਾਂ ਅਤੇ ਪੂਸਾ-44 ਕਿਸਮ ਤੇ ਪਾਬੰਦੀ ਦੀ ਪ੍ਰਗਤੀ ਰਿਪੋਰਟ, ਵਿੱਤੀ ਸਾਲ 2025-26 ਦੌਰਾਨ ਸੀ. ਆਰ. ਐਮ. ਸਕੀਮ ਅਤੇ ਸਮੈਮ ਸਕੀਮ ਦੀ ਪ੍ਰਗਤੀ ਰਿਪੋਰਟ, ਪੀ. ਐਮ. ਕਿਸਾਨ ਸਨਮਾਨ ਨਿੱਧੀ ਯੋਜਨਾ ਅਧੀਨ ਈ- ਕੇ. ਵਾਈ. ਸੀ., ਲੈਂਡ ਸੀਡਿੰਗ ਅਤੇ ਆਧਾਰ ਸੀਡਿੰਗ ਦੀ ਪ੍ਰਗਤੀ ਰਿਪੋਰਟ, ਵਿੱਤੀ ਸਾਲ 2024-25 ਦੌਰਾਨ ਸੇਲ ਕੀਤੀ ਜਿਪਸਮ ਦਾ ਆਨਲਾਈਨ ਪੋਰਟਲ ਤੇ ਅਪਲੋਡ ਕੀਤੇ ਡਾਟੇ ਦੀ ਤਾਜ਼ਾ ਸਥਿਤੀ ਅਤੇ ਵਿੱਤੀ ਸਾਲ 2025-26 ਦੌਰਾਨ ਜਿਪਸਮ ਦੀ ਮੰਗ ਸਬੰਧੀ ਵਿਸਥਾਰ ਜਾਣਕਾਰੀ ਦਿੱਤੀ।
ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾ. ਤੇਜ਼ਪਾਲ ਸਿੰਘ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਡੀ. ਏ. ਪੀ ਖਾਦ ਦੀ ਜਗ੍ਹਾ ਬਦਲਵੀਆਂ ਖਾਦਾਂ ਵਰਤਣ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਆਪਣੇ ਵਿਭਾਗ ਅੰਦਰ ਚੱਲ ਰਹੀਆਂ ਹਰੇਕ ਸਕੀਮ ਦਾ ਲਾਭ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਵੱਧ ਤੋ ਵੱਧ ਤਕਨੀਕੀ ਪ੍ਰਸਾਰ ਸੇਵਾਵਾਂ ਕਿਸਾਨਾਂ ਨੂੰ ਪ੍ਰਦਾਨ ਕੀਤੀਆ ਜਾਣ ।
ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾ. ਤੇਜਪਾਲ ਸਿੰਘ ਨੇ ਹਦਾਇਤ ਕੀਤੀ ਕਿ ਵਿਭਾਗ ਵਲੋਂ ਕਿਸਾਨਾਂ ਹਿੱਤਾਂ ਵਿੱਚ ਕੀਤੇ ਜਾਣ ਵਾਲੇ ਕਾਰਜ਼ਾਂ ਨੂੰ ਟੀਚੇ ਅਨੁਸਾਰ ਪੂਰਾ ਕਰ ਲਿਆ ਜਾਵੇ।