Close

Kabaddi circle style, power lifting and volleyball competitions organized during district level competitions under “Khedan Watan Punjab Diyan 2022”.

Publish Date : 20/09/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਖੇਡਾਂ ਵਤਨ ਪੰਜਾਬ ਦੀਆਂ 2022” ਅਧੀਨ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਕਰਵਾਏ ਗਏ ਕਬੱਡੀ ਸਰਕਲ ਸਟਾਈਲ, ਪਾਵਰ ਲਿਫਟਿੰਗ ਅਤੇ ਵਾਲੀਬਾਲ ਖੇਡਾਂ ਦੇ ਮੁਕਾਬਲੇ
ਤਰਨ ਤਾਰਨ, 19 ਸਤੰਬਰ :
“ਖੇਡਾਂ ਵਤਨ ਪੰਜਾਬ ਦੀਆਂ 2022” ਅਧੀਨ ਜਿਲ੍ਹਾ ਪੱਧਰ ਖੇਡ ਮੁਕਾਬਲੇ ਜੋ ਕਿ ਮਿਤੀ 12 ਸਤੰਬਰ, 2022 ਤੋਂ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਵਿੱਚ ਸ਼ੁਰੂ ਹੋਏ ਸਨ, ਅੱਜ 19 ਸਤੰਬਰ, 2022 ਨੂੰ ਕਬੱਡੀ ਸਰਕਲ ਸਟਾਈਲ, ਪਾਵਰ ਲਿਫਟਿੰਗ ਅਤੇ ਵਾਲੀਬਾਲ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੈਚਾਂ ਵਿੱਚ ਅੰਡਰ-14, 17, 21, 21 ਤੋਂ 40 ਅਤੇ 41 ਤੋਂ 50 ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਹਿੱਸਾ ਲਿਆ।
ਕਬੱਡੀ ਸਰਕਲ ਸਟਾਇਲ ਮੁਕਾਬਲਿਆਂ ਦੇ ਅੰਡਰ-14 ਗਰੁੱਪ (ਲੜਕੇ) ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਾਮਕੇ ਦੀ ਟੀਮ ਜੇਤੂ ਰਹੀ ਅਤੇ ਸਰਕਾਰੀ ਹਾਈ ਸਕੂਲ ਸਰਾਏ ਅਮਾਨਤ ਖਾਂ ਦੀ ਟੀਮ ਦੂੇਜੇ ਸਥਾਨ ਅਤੇ ਬਾਬਾ ਗੁਰਮੁਖ ਸਿੰਘ, ਬਾਬਾ ਉੱਤਮ ਅਕੈਡਮੀ ਖਡੂਰ ਸਾਹਿਬ ਦੀ ਟੀਮ ਤੀਜੇ ਸਥਾਨ ਤੇ ਰਹੀ। ਅੰਡਰ-17 ਗਰੁੱਪ (ਲੜਕੇ) ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਰਸਿੰਘ ਨੇ ਪਹਿਲਾ, ਸਰਕਾਰੀ ਹਾਈ ਸਕੂਲ ਸਰਾਏ ਅਮਾਨਤ ਖਾਂ ਨੇ ਦੂਜਾ ਅਤੇ ਸਪੋਰਟਸ ਕਲੱਬ ਕੁਹਾੜਕਾ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਤੋਂ ਇਲਾਵਾ ਅੰਡਰ-21 ਗਰੁੱਪ (ਲੜਕੇ) ਵਿੱਚ ਗਰਾਮ ਪੰਚਾਇਤ ਗੱਗੋਬੂਹਾ ਨੇ ਪਹਿਲਾ, ਭਾਈ ਲੱਧਾ ਅਕੈਡਮੀ ਨੂਰਪੁਰ ਨੇ ਦੂਜਾ ਅਤੇ ਸਪੋਰਟਸ ਕਲੱਬ ਭਿੱਖੀਵਿੰਡ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਦੇ ਨਾਲ 21 ਤੋਂ 40 ਉਮਰ ਵਰਗ ਦੇ ਮੁਕਾਬਲਿਆਂ ਵਿੱਚ ਗੁਰੂਨਾਨਕ ਦੇਵ ਜੀ ਸਪੋਰਟਸ ਕਲੱਬ ਭੋਜੜੀਵਾਲ ਦੀ ਟੀਮ ਪਹਿਲੇ, ਸਪੋਰਟਸ ਕਲੱਬ ਵਰਨਾਲ ਦੀ ਟੀਮ ਦੂਜੇ ਅਤੇ ਸਪੋਰਟਸ ਕਲੱਬ ਖਡੂਰ ਸਾਹਿਬ ਦੀ ਟੀਮ ਤੀਜੇ ਸਥਾਨ ‘ਤੇ ਰਹੀ।
ਕਬੱਡੀ ਸਰਕਲ ਸਟਾਇਲ ਲ਼ੜਕੀਆਂ ਦੇ ਮੁਕਾਬਲਿਆਂ ਵਿੱਚ ਅੰਡਰ-14 ਵਰਗ ਵਿੱਚ ਸਰਕਾਰੀ ਕੰਨਿਆ ਸਕੂਲ ਸੁਰਸਿੰਘ ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਹਾ ਦੂਜੇ ਸਥਾਨ‘ਤੇ ਰਹੇ।ਅੰਡਰ-17 ਗਰੁੱਪ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਾਮਕਾ ਖੁਰਦ ਪਹਿਲੇ, ਸਰਕਾਰੀ ਕੰਨਿਆ ਸਕੂਲ ਸੁਰਸਿੰਘ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਹਾ ਤੀਜੇ ਸਥਾਨ ’ਤੇ ਰਹੇ।ਇਸ ਤੋਂ ਇਲਾਵਾ ਅੰਡਰ-21 ਮੁਕਾਬਲਿਆਂ ਵਿੱਚ ਸਪੋਰਟਸ ਕਲੱਬ ਪੱਟੀ ਪਹਿਲੇ, ਸਰਕਾਰੀ ਕੰਨਿਆ ਸਕੂਲ ਸੁਰਸਿੰਘ ਦੂਜੇ ਅਤੇ ਬਾਬਾ ਗੁਰਮੁਖ ਸਿੰਘ, ਬਾਬਾ ਉੱਤਮ ਅਕੈਡਮੀ ਖਡੂਰ ਸਾਹਿਬ ਦੀ ਟੀਮ ਤੀਜੇ ਸਥਾਨ ‘ਤੇ ਰਹੀ।
ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ 21 ਤੋਂ 40 ਸਾਲ ਗਰੁੱਪ (ਔਰਤਾਂ) ਦੇ 59 ਕਿਲੋ ਵਰਗ ਵਿੱਚ ਕੁਲਦੀਪ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਪੁਰਸ਼ ਮਕਾਬਲਿਆਂ ਦੇ 66 ਕਿਲੋ ਵਰਗ ਵਿੱਚ ਕਰਨਜੀਤ ਸਿੰਘ ਨੇ ਪਹਿਲਾ, ਗੌਰਵ ਮਹਿਤਾ ਨੇ ਦੂਜਾ ਅਤੇ ਰਾਜਬੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਤੋਂ ਇਲਾਵਾ 73 ਕਿਲੋ ਵਰਗ ਵਿੱਚ ਭੁਪਿੰਦਰ ਸਿੰਘ ਨੇ ਪਹਿਲਾ, ਕੀਮਤੀ ਲਾਲ ਨੇ ਦੂਜਾ ਅਤੇ ਗੁਰਕੀਰਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਦੇ ਨਾਲ 83 ਕਿਲੋ ਵਰਗ ਵਿੱਚ ਰਣਬੀਰ ਸਿੰਘ ਨੇ ਪਹਿਲਾ, ਪ੍ਰਿਥਵੀ ਸਿੰਘ ਨੇ ਦੂਜਾ ਅਤੇ ਸਤਨਾਮ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਦਿਵਿਆਂਗ ਮੁਕਾਬਲਿਆਂ ਦੇ 80 ਕਿਲੋ ਵਰਗ ਵਿੱਚ ਗੁਰਸੇਵਕ ਸਿੰਘ ਪਹਿਲੇ ਅਤੇ ਅੰਮ੍ਰਿਤਪਾਲ ਸਿੰਘ ਦੂਜੇ ਸਥਾਨ ‘ਤੇ ਰਹੇ।
——————–