Close

Keeping in view the public interest, the District Magistrate issued orders to grant exemptions during the curfew

Publish Date : 02/05/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ

ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਰਫ਼ਿਊ ਦੌਰਾਨ ਛੋਟਾਂ ਦੇਣ ਦੇ ਹੁਕਮ ਜਾਰੀ
ਨਗਰ  ਕੌਂਸਲਾਂ/ਪੰਚਾਇਤਾਂ  ਦੀ  ਹਦੂਦ ਦੇ ਅੰਦਰ ਆਉਦੀਆਂ ਦੁਕਾਨਾਂ ਅਤੇ ਪੇਂਡੂ ਇਲਾਕਿਆਂ ਵਿੱਚ ਆਉਦੀਆਂ ਦੁਕਾਨਾਂ ਰੁਟੇਸ਼ਨ ਅਨੁਸਾਰ ਨਿਸ਼ਚਿਤ ਸਮੇਂ ਵਿੱਚ ਖੋਲ੍ਹੀਆਂ ਜਾ ਸਕਣਗੀਆਂ
ਸੈਲੂਨਜ਼ ਅਤੇ ਵਾਲ ਕਟਿੰਗ ਦੀਆਂ ਦੁਕਾਨਾਂ ਮੁਕੰਮਲ ਤੌਰ ‘ਤੇ ਬੰਦ ਰਹਿਣਗੀਆਂ
ਜ਼ਿਲ੍ਹੇ ਵਿੱਚ ਘੋਸ਼ਿਤ ਕੀਤੇ ਗਏ ਕੰਨਟੇਨਮੈਂਟ ਜ਼ੋਨਾਂ ਵਿੱਚ ਨਹੀਂ ਹੋਵੇਗੀ ਕਿਸੇ ਤਰ੍ਹਾਂ ਦੀ ਰਿਆਇਤ
ਤਰਨ ਤਾਰਨ, 1 ਮਈ :
ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਸਬੰਧੀ ਜ਼ਿਲ੍ਹਾ ਤਰਨ ਤਾਰਨ ਵਿੱਚ ਕਰਫਿਊ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਦੌਰਾਨ ਕਿਸੇ ਵੀ ਵਿਅਕਤੀ ਦੇ ਸੜਕਾਂ, ਗਲੀਆਂ ਅਤੇ ਜਨਤਕ ਥਾਵਾਂ ‘ਤੇ ਘੁੰਮਣ ਫਿਰਨ ਦੀ ਮਨਾਹੀ ਕੀਤੀ ਗਈ ਹੈ।
ਇਸ ਸਬੰਧੀ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ, ਗਿਹ ਵਿਭਾਗ ਅਤੇ ਪੰਜਾਬ ਸਰਕਾਰ ਗ੍ਰਹਿ ਵਿਭਾਗ ਅਨੁਸਾਰ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਮੁੱਖ  ਰੱਖਦੇ  ਹੋਏ ਕਰਫਿਊ ਦੇ ਜਾਰੀ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਵਿੱਚ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਛੋਟਾਂ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਹੁਕਮਾਂ ਅਨੁਸਾਰ ਜ਼ਿਲ੍ਹਾ ਤਰਨ  ਤਾਰਨ ਦੀ ਹਦੂਦ ਅੰਦਰ ਆਉਦੇ ਕੌਮੀ ਮਾਰਗਾਂ ‘ਤੇ ਸਥਿਤ ਢਾਬੇ ਖੁੱਲੇ ਰਹਿਣਗੇ।ਇਹਨਾ ਢਾਬਿਆਂ ਤੋਂ ਕੇਵਲ ਪੈਕਿੰਗ ਖਾਣਾ ਹੀ ਦਿੱਤਾ ਜਾਵੇ ਅਤੇ ਬੈਠ ਕੇ ਖਾਣਾ ਖਾਣ ਦੀ ਮਨਾਹੀ ਹੋਵੇਗੀ।
ਨਗਰ ਕੌਂਸਲਾਂ/ਪੰਚਾਇਤਾਂ ਦੀ ਹਦੂਦ ਤੋਂ ਬਾਹਰ ਫੈਕਟਰੀਆਂ ਅਤੇ ਭੱਠੇ ਖੁੱਲੇ ਰਹਿਣਗੇ, ਪੰਤੂ 10 ਮੁਲਾਜ਼ਮਾਂ/ਮਜਦੂਰਾਂ ਤੋਂ ਵੱਧ ਇਕੱਠੇ ਹੋਣ ਦੀ ਮਨਾਹੀ ਹੋਵੇਗੀ ਅਤੇ ਮਜ਼ਦੂਰਾਂ ਦੀ ਰਿਹਾਇਸ਼ ਦਾ ਪ੍ਰਬੰਧ ਵੀ ਕੰਮ ਵਾਲੀ ਜਗ੍ਹਾ ‘ਤੇ ਹੀ  ਕਰਨਾ ਹੋਵੇਗਾ।
ਪੰਜਾਬ  ਸਰਕਾਰ,  ਗ੍ਰਹਿ  ਮਾਮਲੇ  ਅਤੇ  ਨਿਆਂ  ਵਿਭਾਗ  ਦੇ  ਪੱਤਰ ਰਾਂਹੀ ਜਾਰੀ ਕੀਤੀਆਂ ਗਈਆਂ ਹਦਾਇਤਾ ਅਨੁਸਾਰ ਫੈਕਟਰੀਆਂ ਨੂੰ ਦੁਬਾਰਾ ਕੰਮ ਸ਼ੁਰੂ ਕਰਨ ਲਈ ਕਿਸੇ ਮਨਜੂਰੀ ਦੀ  ਜਰੂਰਤ ਨਹੀ ਹੋਵੇਗੀ, ਪੰਤੂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰ ਦੀਆਂ ਹਦਾਇਤਾ ਅਨੁਸਾਰ ਉਦਯੋਗਪਤੀਆਂ ਵੱਲੋਂ ਸਵੈ-ਘੋਸ਼ਣਾ ਪੱਤਰ ਦੇਣਾ ਜਰੂਰੀ ਹੋਵੇਗਾ ਅਤੇ ਮਜਦੂਰਾਂ ਨੂੰ ਆਉਣ-ਜਾਣ  ਵਾਸਤੇ  ਲੋੜੀਂਦੇ  ਪਾਸ  ਜਿਲ੍ਹਾ ਮੈਨੇਜਰ, ਜਿਲ੍ਹਾ  ਉਦਯੋਗ ਕੇਂਦਰ, ਤਰਨ ਤਾਰਨ ਐਟ ਅੰਮ੍ਰਿਤਸਰ ਵੱਲੋਂ ਜਾਰੀ ਕੀਤੇ ਜਾਣਗੇ।ਸ਼ਰਤਾਂ ਦੀ ਪਾਲਣਾ ਕਰਵਾਉਣ ਦੀ ਜਿਮੇਵਾਰੀ ਜਿਲ੍ਹਾ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਤਰਨ ਤਾਰਨ ਐਟ ਅੰਮ੍ਰਿਤਸਰ, ਸਹਾਇਕ ਲੇਬਰ ਕਮਿਸ਼ਨਰ, ਤਰਨ ਤਾਰਨ ਐਟ ਅੰਮ੍ਰਿਤਸਰ ਅਤੇ ਡਿਪਟੀ ਡਾੲਰੈਕਟਰ ਆਫ ਫੈਕਟਰੀ, ਤਰਨ ਤਾਰਨ ਐਟ ਅੰਮ੍ਰਿਤਸਰ ਦੀ ਹੋਵੇਗੀ।
ਫੈਕਟਰੀਆਂ  ਵਿੱਚ  ਕੰਮ  ਕਰਦੇ  ਮਜਦੂਰ  ਜੇਕਰ  ਫੈਕਟਰੀ ਦੇ ਨਜ਼ਦੀਕ ਰਹਿੰਦੇ ਹਨ ਤਾਂ ਉਹਨਾਂ ਦੇ ਪੈਦਲ ਜਾਂ ਸਾਈਕਲ ਤੇ ਫੈਕਟਰੀ ਵਿੱਚ ਆਉਣ-ਜਾਣ ਤੇ ਕੋਈ ਪਾਬੰਦੀ ਨਹੀ ਹੋਵੇਗੀ।

ਪੇਂਡੂ ਇਲਾਕੇ ਵਿੱਚ ਜਿਹੜੀਆਂ ਦੁਕਾਨਾਂ “ਸ਼ਾੱਪ ਐਂਡ ਇਸਟੈਬਲਿਸਟਮੈਂਟ ਐਕਟ” ਦੇ ਅਧੀਨ ਰਜਿਸਟਰਡ ਹਨ, ਉਹ 50 ਪ੍ਰਤੀਸ਼ਤ ਸਟਾਫ ਨਾਲ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲੀਆਂ ਰਹਿਣਗੀਆਂ।ਨਗਰ  ਕੌਂਸਲਾਂ/ਪੰਚਾਇਤਾਂ  ਦੀ  ਹਦੂਦ  ਤੋਂ  ਬਾਹਰ  ਰੂਰਲ ਏਰੀਏ ਵਿੱਚ ਸੜਕਾਂ ਅਤੇ ਹੋਰ ਵਿਕਾਸ ਦੇ ਕੰਮਾਂ ਤੇ ਪਾਬੰਦੀ ਨਹੀਂ ਹੋਵੇਗੀ।
ਨਗਰ ਕੌਂਸਲਾਂ/ਪੰਚਾਇਤਾਂ ਦੀ ਹਦੂਦ ਦੇ ਅੰਦਰ ਕੇਵਲ ਪਹਿਲਾਂ ਤੋਂ ਚਲਦੇ (ਰਿਹਾੲਸ਼ੀ/ਵਪਾਰਕ) ਉਹ  ਕੰਮ  ਹੀ  ਹੋਣਗੇ, ਜਿੱਥੇ ਲੇਬਰ ਮੌਕੇ ‘ਤੇ ਮੌਜੂਦ ਹੋਵੇਗੀ ਅਤੇ ਬਾਹਰੋਂ ਲੇਬਰ ਲੈ ਕੇ ਆਉਣ ਦੀ ਮਨਾਹੀ ਹੋਵੇਗੀ।ਨਗਰ ਕੌਂਸਲਾਂ/ਪੰਚਾਇਤਾਂ  ਦੀ  ਹਦੂਦ  ਦੇ  ਅੰਦਰ  ਆਉਂਦੇ  ਮਾਰਕੀਟ  ਕੰਪਲੈਕਸਾਂ  ਦੇ  ਖੁਲੱਣ  ਤੇ  ਅਗਲੇ ਹੁਕਮਾਂ ਤੱਕ ਮੁਕੰਮਲ ਪਾਬੰਦੀ ਹੋਵੇਗੀ।
ਨਗਰ  ਕੌਂਸਲਾਂ/ਪੰਚਾਇਤਾਂ ਦੀ  ਹਦੂਦ  ਦੇ  ਅੰਦਰ ਆਉਂਦੇ  ਰਿਹਾਇਸ਼ੀ ਇਮਾਰਤਾਂ   ਵਿੱਚ   ਬਣੀਆਂ ਦੁਕਾਨਾਂ,  ਇਕੱਲੀਆਂ  ਦੁਕਾਨਾਂ  ਸਵੇਰੇ 7  ਵਜੇ  ਤੋਂ  11  ਵਜੇ  ਤੱਕ  ਰੋਟੇਸ਼ਨ  ਅਨੁਸਾਰ ਖੋਲਣ ਦੀ ਇਜ਼ਾਜਤ ਦਿੱਤੀ ਜਾਂਦੀ ਹੈ, ਪਰੰਤੂ ਸੈਲੂਨਜ਼ ਅਤੇ ਵਾਲ ਕਟਿੰਗ ਦੀਆਂ ਦੁਕਾਨਾਂ ਮੁਕੰਮਲ ਤੌਰ ‘ਤੇ ਬੰਦ ਰਹਿਣਗੀਆਂ।
ਨਗਰ  ਕੌਂਸਲਾਂ/ਪੰਚਾਇਤਾਂ  ਦੀ  ਹਦੂਦ ਦੇ ਅੰਦਰ ਆਉਦੀਆਂ ਦੁਕਾਨਾਂ ਅਤੇ ਪੇਂਡੂ ਇਲਾਕਿਆਂ ਵਿੱਚ ਆਉਦੀਆਂ ਦੁਕਾਨਾਂ ਨੂੰ ਹੇਠਾਂ ਦਰਜ ਰੁਟੇਸ਼ਨ ਅਨੁਸਾਰ ਖੁਲਵਾਉਣ ਦੀ ਜਿੰਮੇਵਾਰੀ ਸਬੰਧਤ ਉਪ ਮੰਡਲ ਮੈਜਿਸਟਰੇਟ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਤਰਨ ਤਾਰਨ ਅਤੇ “ਸ਼ੋਸਲ ਡਿਸਟੈਂਸ” ਸਬੰਧੀ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਜਿੰਮੇਵਾਰੀ ਸੀਨੀਅਰ ਕਪਤਾਨ ਪੁਲਿਸ,  ਤਰਨ ਤਾਰਨ ਦੀ ਹੋਵੇਗੀ।
ਕਰਿਆਨਾ ਅਤੇ ਜਨਰਲ ਪਰੋਵੀਜ਼ਨ ਸਟੋਰ, ਮੈਡੀਕਲ, ਫਾਰਮੇਸੀ, ਫਲ਼ ਤੇ ਸਬਜੀਆਂ ਦੀਆਂ ਦੁਕਾਨਾਂ, ਮੀਟ ਅਤੇ ਪੋਲਟਰੀ ਦੀਆਂ ਦੁਕਾਨਾਂ, ਬੀਜ ਤੇ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ, ਅੋਪਟੀਕਲ ਸ਼ਾੱਪ, ਸਟੇਸ਼ਨਰੀ ਅਤੇ ਬੁੱਕ ਸ਼ਾੱਪ, ਮਕੈਨਿਕ ਤੇ ਰਿਪੇਅਰ ਦੀਆਂ ਦੁਕਾਨਾਂ ਆਦਿ ਹਫਤੇ ਵਿੱਚ 6 ਦਿਨ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਸਵੇਰੇ 7 ਵਜੇ ਤੋਂ 11 ਵਜੇ ਖੁੱਲਣਗੀਆਂ।
ਦੁੱਧ ਅਤੇ ਡੇਅਰੀ ਪ੍ਰੋਡਟਕਸ ਦੀਆਂ ਦੁਕਾਨਾਂ ਸਵੇਰੇ 5 ਤੋਂ 11 ਵਜੇ ਤੱਕ ਰੋਜ਼ਾਨਾ ਖੁੱਲਣਗੀਆਂ।
ਸੀਮੈਂਟ, ਰੇਤਾ, ਬੱਜਰੀ ਦੀਆਂ ਦੁਕਾਨਾਂ, ਹਾਰਡਵੇਅਰ, ਪਲਾਈਵੁੱਡ, ਪੇਂਟ, ਸੈਨੇਟਰੀ, ਗਲਾਸ ਸਟੋਰ, ਮਾਰਬਲਜ਼ ਐਂਡ ਟਾਈਲਜ਼, ਪੀ. ਵੀ. ਸੀ. ਪੈਨਲਜ਼ ਅਤੇ ਪਾਈਪ ਫਿਟਿੰਗਜ਼, ਪੰਪ ਸੈੱਟਸ. ਇਲੈਕਟਰਿੱਕ ਗੁਡਜ਼ ਅਤੇ ਸਪੇਅਰ ਪਾਰਟਸ ਸਟੋਰ, ਆਟੋਮੋਬਾਇਲ (ਟੂ ਵਹੀਲਰ ਤੇ ਫੋਰ ਵਹੀਲਰ), ਸਪੇਅਰ ਪਾਰਟਸ ਸਟੋਰਜ਼ ਤੇ ਸਾਈਕਲ ਸਟੋਰਜ਼, ਸਵੀਟ ਸ਼ਾੱਪਜ਼, ਡਰਾਈਫਰੂਟ ਦੀਆਂ ਦੁਕਾਨਾਂ ਅਤੇ ਬੇਕਰੀ ਸ਼ਾੱਪਜ਼ ਹਫਤੇ ਵਿੱਚ ਤਿੰਨ ਦਿਨ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲਣਗੀਆਂ।
ਕੱਪੜੇ ਦੀ ਦੁਕਾਨਾਂ, ਰੈਡੀਮੇਡ ਗਾਰਮੈਂਟਸ, ਸ਼ੂਜ਼, ਟੇਲਰ, ਡਰਾਈ ਕਲੀਨਰਜ਼ ਅਤੇ ਰੰਗਾਈ ਦੀ ਦੁਕਾਨਾਂ, ਗਹਿਣਿਆਂ ਦੀ ਦੁਕਾਨਾਂ, ਜਨਰਲ ਸਟੋਰ (ਮਨਿਆਰੀ), ਘੜ੍ਹੀਆਂ ਤੇ ਮੋਬਾੲਲਿ ਸਟੋਰਜ਼  ਅਤੇ ਮੋਬਾਇਲ ਰਿਪੇਅਰ ਦੀਆਂ ਦੁਕਾਨਾਂ, ਸਪੋਰਟਸ ਗੁੱਡਜ਼ ਸ਼ਾੱਪਜ਼, ਭਾਂਡਿਆਂ ਦੀਆਂ ਦੁਕਾਨਾਂ, ਕਰਾਕਰੀ ਅਤੇ ਪਲਾਸਟਿਕ ਦੇ ਸਮਾਨ ਦੀਆਂ ਦੁਕਾਨਾਂ ਅਤੇ ਇਲੈਕਟਰੋਨਿਕ ਦੇ ਸਮਾਨ ਦੀਆਂ ਦੁਕਾਨਾਂ ੍ਹਫਤੇ ਵਿੱਚ 3 ਦਿਨ, ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਸਵੇਰੇ  ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲਣਗੀਆਂ।
ਫਲ ਤੇ ਸਬਜ਼ੀਆਂ ਦੀ ਸਪਲਾਈ ਹਾਕਰਾਂ ਤੇ ਰੇਹੜੀ ਵਾਲਿਆਂ ਵੱਲੋਂ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।
ਸ਼ਰਾਬ ਦੇ ਠੇਕਿਆਂ ਦੇ ਖੁਲੱਣ ਤੇ ਮੁਕੰਮਲ ਪਾਬੰਧੀ ਹੋਵੇਗੀ।ਮਗਨਰੇਗਾ ਸਕੀਮ ਅਧੀਨ ਚੱਲ ਰਹੇ ਕੰਮ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।ਪ੍ਰਾਈਵੇਟ ਸੁਰੱਖਿਆ ਏਜੰਸੀਆਂ ਨੂੰ ਇਸ ਸਮੇਂ ਦੌਰਾਨ ਆਪਣੀ ਡਿਊਟੀ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ।ਪਲੰਬਰਾਂ, ਮੋਟਰ ਮਕੈਨਿਕਾਂ, ਇਲੈਕਟ੍ਰੀਸ਼ਨਾਂ  ਅਤੇ  ਕਾਰਪੇਂਟਰਾਂ  ਨੂੰ  ਸਵੇਰੇ 7  ਵਜੇ  ਤੋਂ  ਸ਼ਾਮ 4  ਵਜੇ ਤੱਕ ਕੰਮ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ।
ਕੋਈ ਵੀ ਪ੍ਰਾਈਵੇਟ  ਵਹੀਕਲ  ਜੋ ਕਿ  ਕਿਸੇ  ਵੀ ਤਰਾਂ ਦੀ ਐਮਰਜੈਂਸੀ ਸੇਵਾ ਲੈਣ  ਅਤੇ ਜ਼ਰੂਰੀ ਵਸਤਾ ਦੀ ਖ੍ਰੀਦ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਚਾਰ ਪਹੀਆ ਵਾਹਨ ਵਿੱਚ ਡਾਰਈਵਰ ਤੋਂ ਇਲਾਵਾ ਇਕ ਆਦਮੀ ਪਿਛਲੀ ਸੀਟ ‘ਤੇ ਅਤੇ ਦੋ ਪਹੀਆ ਵਾਹਨ ਤੇ ਇਕ ਵਿਅਕਤੀ ਦੇ ਬੈਠ ਕੇ ਚੱਲਣ ਇਜਾਜ਼ਤ ਹੋਵੇਗੀ।ਪੰਜਾਬ ਸਰਕਾਰ, ਖੁਦ-ਮੁਖਤਿਆਰ ਅਤੇ  ਲੋਕਲ  ਗੋਰਮਿੰਟ  ਨਾਲ  ਸਬੰਧਿਤ ਸਾਰੇ ਅਦਾਰੇ ਸੀਮਤ ਸਟਾਫ ਨਾਲ ਖੁੱਲੇ ਰਹਿਣਗੇ।
ਜਿਨ੍ਹਾਂ  ਵਿਅਕਤੀਆਂ  ਨੂੰ  ਸਿਹਤ  ਵਿਭਾਗ  ਵੱਲੋਂ  “ਹੋਮ ਕੋਆਰੰਟੀਨ” ਕੀਤਾ  ਗਿਆ ਹੈ,  ਉਹ ਵਿਅਕਤੀ “ਹੋਮ ਕੋਆਰੰਟੀਨ” ਦੇ  ਨਿਯਮਾਂ  ਦੀ  ਸਖਤੀ  ਨਾਲ ਪਾਲਣਾ ਕਰਨਗੇ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਕੋਵਿਡ-19 ਦੇ ਚੱਲਦੇ ਜ਼ਿਲ੍ਹੇ ਵਿੱਚ ਘੋਸ਼ਿਤ ਕੀਤੇ ਗਏ ਕੰਨਟੇਨਮੈਂਟ ਜ਼ੋਨਾਂ ਵਿੱਚ ਪਹਿਲਾਂ ਤੋਂ ਨਿਰਧਾਰਿਤ ਪਾਬੰਦੀਆਂ ਲਾਗੂ ਰਹਿਣਗੀਆਂ, ਉੱਥੇ ਕਿਸੇ ਤਰ੍ਹਾਂ ਦੀ ਰਿਆਇਤ ਨਹੀਂ ਹੋਵੇਗੀ।
ਉਪਰੋਕਤ ਤੋਂ ਇਲਾਵਾ ਇਸ ਦਫਤਰ ਵੱਲੋਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਮੰਤਵਾਂ ਵਾਸਤੇ ਦਿੱਤੀਆਂ ਗਈਆਂ ਰਿਆਇਤਾਂ ਵੀ ਲਾਗੂ ਰਹਿਣਗੀਆਂ।
ਇਸ ਸਮੇਂ ਦੌਰਾਨ ਜਿਨ੍ਹਾਂ ਵਿਅਕਤੀਆਂ ਅਤੇ ਅਦਾਰਿਆਂ ਵੱਲੋਂ ਆਪਣੇ ਕੰਮ-ਕਾਰ ਸਬੰਧੀ ਛੋਟ ਹਾਸਲ ਕੀਤੀ ਗਈ ਹੈ, ਉਹਨਾਂ ਵੱਲੋਂ ਕੋਵਿਡ-2019 ਦੇ ਸਬੰਧ ਵਿੱਚ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਅਤੇ ਪੰਜਾਬ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ (ਐਨਐਚਐਮ, ਪੰਜਾਬ) ਦੇ ਪੱਤਰ ਨੰਬਰ ਐਮਡੀ/ਐਨਐਚਐਮ/2020/3168(ਆਰ)-3177(ਆਰ)ਮਿਤੀ 28 ਅਪ੍ਰੈਲ, 2020 ਰਾਂਹੀ ਜਾਰੀ ਕੀਤੀਆਂ ਗਈਆਂ ਹਦਾਇਤਾ ਅਨੁਸਾਰ ਮਾਸਕ, ਸੋਸ਼ਲ ਡਿਸਟੈਂਸਿੰਗ ਅਤੇ ਸੈਨੇਟਾਈਜ਼ਰ ਆਦਿ ਦੀ ਵਰਤੋਂ ਯਕੀਨੀ ਬਣਾਈ ਜਾਵੇਗੀ ਅਤੇ ਪਬਲਿਕ ਵੱਲੋਂ ਵੀ ਇਨ੍ਹਾਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।
——————-