“Kheda Wattan Punjab Diyan” in Naushihra Panuan complete.
ਫਸਵੇਂ ਭੇੜਾਂ ਨਾਲ ਮੁਕੰਮਲ ਹੋਈਆਂ ਨੌਸ਼ਿਹਰਾ ਪੰਨੂਆਂ ਵਿਚ ‘ਖੇਡਾਂ ਵਤਨ ਪੰਜਾਬ ਦੀਆਂ’
ਦਦੇਹਰ ਸਾਹਿਬ ਦੇ ਅਥਲੀਟਾਂ ਦੀ ਰਹੀ ਹਰ ਪਾਸੇ ਝੰਡੀ
ਨੌਸ਼ਿਹਰਾ ਪੰਨੂਆਂ, 8 ਸਤੰਬਰ ( )-ਪੰਜਾਬ ਸਰਕਾਰ ਵੱਲੋਂ ਰਾਜ ਦੀ ਜਵਾਨੀ ਨੂੰ ਖੇਡ ਮੈਦਾਨਾਂ ਵੱਲ ਖਿੱਚਣ ਦੀ ਕੋਸ਼ਿਸ਼ ਮਾਝੇ ਦੀ ਧਰਤੀ ਉਤੇ ਪੂਰੀ ਹੁੰਦੀ ਪ੍ਰਤੀਤ ਹੁੰਦੀ ਹੈ। ਹਜ਼ਾਰਾਂ ਨੌਜਵਾਨ ਤੇ ਲੜਕੀਆਂ ਵੱਲੋਂ ਇੰਨਾ ਖੇਡਾਂ ਵਿਚ ਆਪਣੇ ਜ਼ੋਰ ਦਾ ਪ੍ਰਦਰਸ਼ਨ ਕੀਤਾ ਗਿਆ। ਬਲਾਕ ਨੌਸ਼ਿਹਰਾ ਪੰਨੂਆਂ ਵਿਚ ਦੋ ਦਿਨ ਚੱਲੇ ਇਸ ਖੇਡ ਮੇਲੇ ਵਿਚ ਅੰਡਰ 14 ਫੁੱਟਬਾਲ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਕੈਰੋਂ, ਅੰਡਰ 17 ਸਰਕਾਰੀ ਸਕੂਲ ਨੌਸ਼ਿਹਰਾ ਪੰਨੂਆਂ, ਅੰਡਰ 21 ਸ਼ੇਰੋ ਫੁੱਟਬਾਲ ਕਲੱਬ ਅਤੇ 21 ਤੋਂ 40 ਸਾਲ ਵਿਚਾਲੇ ਖਿਡਾਰੀਆਂ ਦਾ ਫੁੱਟਬਾਲ ਮੈਚ ਗੰਡੀਵਿੰਡ ਨੇ ਜਿੱਤਿਆ। ਵਾਲੀਬਾਲ ਅੰਡਰ 17 ਹਰੀ ਸਿੰਘ ਨੰਦਪੁਰ, ਅੰਡਰ 21 ਨੌਸ਼ਿਹਰਾ ਪੇਂਡੂ ਅਤੇ 21 ਤੋਂ 40 ਸਾਲ ਉਮਰ ਵਰਗ ਦਾ ਵਾਲੀਵਾਲ ਬੁਰਜ ਨੱਥੂਪੁਰ ਟੋਡਾ ਨੇ ਜਿੱਤ ਲਿਆ। ਅੰਡਰ 14 ਕਬੱਡੀ ਚੁਤਾਲ ਸਕੂਲ, ਅੰਡਰ 17 ਬਾਬਾ ਬੰਦਾ ਸਿੰਘ ਬਹਾਦਰ ਕਲੱਬ ਜੰਡੋਕੇ ਨੇ ਦਿੱਤੀ। ਗੋਲਾ ਸੁੱਟਣ ਵਿਚ ਨੈਸ਼ਨਲ ਪਬਲਿਕ ਸਕੂਲ ਨੌਸ਼ਿਹਰਾ ਦੇ ਗੁਰਵਿੰਦਰ ਸਿੰਘ ਤੇ ਜਸਕਰਨ ਸਿੰਘ ਕ੍ਰਮਵਾਰ ਪਹਿਲੇ ਤੇ ਦੂਸਰੇ ਸਥਾਨ ਉਤੇ ਰਹੇ। ਦਦੇਹਰ ਸਾਹਿਬ ਦਾ ਹਰਮਨਦੀਪ ਸਿੰਘ ਤੀਸਰੇ ਸਥਾਨ ਉਤੇ ਰਿਹਾ। ਖੋ-ਖੋ ਅੰਡਰ 14 ਵਿਚ ਕੁਹਾੜਕਾ ਦੇ ਲੜਕੇ ਤੇ ਜੰਡੋਕੇ ਸਰਹਾਲੀ ਦੀਆਂ ਲੜਕੀਆਂ ਪਹਿਲੇ ਸਥਾਨ ਉਤੇ ਰਹੀਆਂ। ਅੰਡਰ 17 ਵਿਚ ਕੈਰੋਂ ਦੀਆਂ ਲ਼ਕੀਆਂ ਤੇ ਜਵੰਦਾ ਕਲਾਂ ਦੇ ਲੜਕੇ ਪਹਿਲੇ ਸਥਾਨ ਉਤੇ ਰਹੇ। ਅੰਡਰ 21 ਵਿਚ ਵੀ ਕੈਰੋਂ ਦੀਆਂ ਲੜਕੀਆਂ ਜਿੱਤੀਆਂ।
ਅੰਡਰ 14 ਦੀ 100 ਮੀਟਰ ਦੌੜ ਵਿਚ ਦਰਗਾਪੁਰ ਦਾ ਗੁਰਪ੍ਰਤਾਪ ਸਿੰਘ, ਦਦੇਹਰ ਸਾਹਿਬ ਦਾ ਗੁਰਭੇਜ ਸਿੰਘ ਦੂਸਰੇ ਤੇ ਸਹਾਬਪੁਰ ਦਾ ਹਰਸਿਮਰਨਜੀਤ ਸਿੰਘ ਤੀਸਰੇ ਸਥਾਨ ਉਤੇ ਰਹੇ। ਲੜਕੀਆਂ ਵਿਚ ਦਦੇਹਰ ਸਾਹਿਬ ਦੀ ਤਮਨਪ੍ਰੀਤ ਕੌਰ ਪਹਿਲ ਤੇ ਇਸੇ ਪਿੰਡ ਦੀ ਨਵਜੋਤ ਕੌਰ ਦੂਸਰੇ ਤੇ ਦਰਗਾਪੁਰ ਦੀ ਗੁਰਪ੍ਰੀਤ ਕੌਰ ਤੀਸਰੇ ਸਥਾਨ ਉਤੇ ਰਹੀ। 200 ਮੀਟਰ ਅੰਡਰ 14 ਵਿਚ ਸਹਾਬਪੁਰ ਦਾ ਹਰਸਿਮਰਨਜੀਤ ਸਿੰਘ ਪਹਿਲੇ, ਕਰਨ ਸਿੰਘ ਰਸੂਲਪੁਰ ਦੂਸਰੇ ਤੇ ਸਾਜਨਦੀਪ ਸਿੰਘ ਪਿੰਡ ਨੰਦਪੁਰ ਤੀਸਰੇ ਸਥਾਨ ਉਤੇ ਰਹੇ। 400 ਮੀਟਰ ਵਿਚ ਦਦੇਹਰ ਸਾਹਿਬ ਦਾ ਨਵਦੀਪ ਸਿੰਘ ਪਹਿਲੇ, ਨਵਜੋਤ ਸਿੰਘ ਦੂਸਰੇ ਤੇ ਬਲਰਾਜ ਸਿੰਘ ਸਾਹਬਪੁਰ ਤੀਸਰੇ ਸਥਾਨ ਉਤੇ ਰਹੇ। ਰੱਸਾਕਸੀ ਅੰਡਰ 14 ਵਿਚ ਸ਼ੇਰੋ ਪਹਿਲੇ, ਝੰਡੇਰ ਦੂਸਰੇ, ਅੰਡਰ 17 ਵਿਚਚ ਨੈਸ਼ਨਲ ਪਬਲਿਕ ਸਕੂਲ ਨੌਸ਼ਿਹਰਾ ਪਹਿਲੇ ਤੇ ਸਰਕਾਰੀ ਸਕੂਲ ਦੂਸਰੇ, ਅੰਡਰ 21 ਵਿਚ ਨੈਸ਼ਨਲ ਪਬਲਿਕ ਸਕੂਲ ਪਹਿਲੇ ਤੇ ਸਰਕਾਰੀ ਸਕੂਲ ਦੂਸਰੇ, ਅੰਡਰ 14 ਲੜਕੀਆਂ ਰੱਸਾਕਸ਼ੀ ਵਿਚ ਸਰਕਾਰੀ ਕੰਨਿਆ ਸਕੂਲ ਨੌਸ਼ਿਹਰਾ ਪਹਿਲੇ ਤੇ ਮਿਡਲ ਸਕੂਲ ਝੰਡੇਰ ਦੂਸਰੇ, ਅੰਡਰ 17 ਵਿਚ ਸਰਕਾਰੀ ਕੰਨਿਆ ਸਕੂਲ ਨੌਸ਼ਿਹਰਾ ਪਹਿਲੇ ਤੇ ਨੰਦਪੁਰ ਦੂਸਰੇ, ਅੰਡਰ 21 ਵਿਚ ਢੋਟੀਆਂ ਸਰਕਾਰੀ ਸਕੂਲ ਪਹਿਲੇ ਤੇ ਨੌਸ਼ਹਿਰਾ ਸਰਕਾਰੀ ਸਕੂਲ ਦੂਸਰੇ ਸਥਾਨ ਉਤੇ ਰਹੀਆਂ। ਅੰਡਰ 17 ਲੜਕੀਆਂ 100 ਮੀਟਰ ਵਿਚ ਸੰਦੀਪ ਕੌਰ ਕੈਂਰੋ ਪਹਿਲੇ, ਨਵਜੀਤ ਕੌਰ ਸਾਹਬਪੁਰ ਦੂਸਰੇ ਸਥਾਨ ਉਤੇ ਰਹੀ। ਅੰਡਰ 14 ਲੜਕੀਆਂ 200 ਮੀਟਰ ਵਿਚ ਦਦੇਹਰ ਸਾਹਿਬ ਦੀ ਨਵਜੋਤ ਪਹਿਲੇ, ਝੰਡੇਰ ਦੀ ਨਵਦੀਪ ਦੂਸਰੇ ਤੇ ਦਦੇਹਰ ਸਾਹਿਬ ਦੀ ਖੁਸ਼ਦੀਪ ਕੌਰ ਤੀਸਰੇ ਸਥਾਨ ਉਤੇ ਰਹੀਆਂ। ਅੰਡਰ 14 ਲੜਕੀਆਂ 400 ਮੀਟਰ ਵਿਚ ਦਦੇਹਰ ਸਾਹਿਬ ਦੀ ਤਮਨਪ੍ਰੀਤ ਕੌਰ ਪਹਿਲੇ, ਇਸੇ ਪਿੰਡ ਦੀ ਮਨਪ੍ਰੀਤ ਕੌਰ ਦੂਸਰੇ ਤੇ ਹਰੀ ਸਿੰਘ ਨੰਦਪੁਰ ਤੋਂ ਸੁਪ੍ਰੀਤ ਕੌਰ ਤੀਸਰੇ ਸਥਾਨ ਉਤੇ ਰਹੀ। ਅੰਡਰ 14 ਲੜਕੀਆਂ 600 ਮੀਟਰ ਵਿਚ ਸਾਰੇ ਸਥਾਨ ਦਦੇਹਰ ਸਾਹਿਬ ਨੇ ਜਿੱਤੇ। ਇਸੇ ਪਿੰਡ ਦੀ ਹਰਮਨ ਕੌਰ ਪਹਿਲੇ, ਹਰਪ੍ਰੀਤ ਕੌਰ ਦੂਸਰੇ ਤੇ ਤਨੂਪ੍ਰੀਤ ਤੇ ਖੁਸ਼ਦੀਪ ਕੌਰ ਤੀਸਰੇ ਸਥਾਨ ਉਤੇ ਰਹੀਆਂ। ਅੰਡਰ 14 ਲੜਕੇ 600 ਮੀਟਰ ਵਿਚ ਵੀ ਦਦੇਹਰ ਸਾਹਿਬ ਦੇ ਨਵਦੀਪ ਕੌਰ ਤੇ ਮਨਦੀਪ ਕੌਰ ਪਹਿਲੇ ਤੇ ਦੂਸਰੇ ਸਥਾਨ ਤੇ ਰਹੇ। ਸਾਹਬਪੁਰ ਦਾ ਸਹਿਜਦੀਪ ਕੌਰ ਤੀਸਰੇ ਸਥਾਨ ਉਤੇ ਰਹੇ। ਅੰਡਰ 17 ਲੜਕੀਆਂ ਦੀ 400 ਮੀਟਰ ਵਿਚ ਤਮੰਨਾ ਪੁਰੀ ਦਦੇਹਰ ਸਾਹਿਬ ਪਹਿਲੇ, ਪ੍ਰਭਜੀਤ ਕੌਰ ਨੌਸ਼ਿਹਰਾ ਦੂਸਰੇ ਤੇ ਅਰਸ਼ਦੀਪ ਨੌਸ਼ਿਹਰਾ ਤੀਸਰੇ ਸਥਾਨ ਉਤੇ ਰਹੀਆਂ। ਇਸੇ ਵਰਗ ਦੀ 100 ਮੀਟਰ ਵਿਚ ਸਾਹਬਪੁਰ ਦਾ ਅਵਰਾਜ ਸਿੰਘ ਪਹਿਲੇ, ਨੌਸ਼ਿਹਰਾ ਪੰਨੂਆਂ ਦਾ ਪਿ੍ਰੰਸਪਾਲ ਸਿੰਘ ਦੂਸਰੇ ਤੇ ਨੰਦਪੁਰ ਦਾ ਹਰਸ਼ਦੀਪ ਸਿੰਘ ਤੀਸਰੇ ਸਥਾਨ ਉਤੇ ਰਹੇ। ਅੰਡਰ 17 ਲੜਕੇ ਦੀ 200 ਮੀਟਰ ਦੌੜ ਵਿਚ ਫੇਲੋਕੇ ਦਾ ਰਫੀਕ ਸਿੰਘ ਪਹਿਲੇ, ਸਾਹਬਪੁਰ ਦਾ ਅਵਰਾਜਬੀਰ ਸਿੰਘ ਦੂਸਰੇ ਨੰਦਪੁਰ ਦਾ ਦਲਜੀਤ ਸਿੰਘ ਤੀਸਰੇ ਸਥਾਨ ਉਤੇ ਰਹੇ। ਅੰਡਰ 17 ਦੀ 400 ਮੀਟਰ ਵਿਚ ਬਾਬਾ ਸਮਾਨਾ ਦਾ ਯੋਧਬੀਰ ਸਿੰਘ ਪਹਿਲੇ, ਨੌਸ਼ਹਿਰਾ ਦਾ ਪਿ੍ਰੰਸਪਾਲ ਸਿੰਘ ਦੂਸਰੇ ਤੇ ਲਾਲਪੁਰਾ ਦਾ ਸੁਭਪ੍ਰੀਤ ਸਿੰਘ ਤੀਸਰੇ ਸਥਾਨ ਤੇ ਰਹੇ। ਅੰਡਰ 17 ਦੀ ਹੀ 800 ਮੀਟਰ ਵਿਚਿ ਨੰਦਪੁਰ ਦਾ ਅਰਸ਼ਦੀਪ ਸਿੰਘ ਪਹਿਲੇ, ਸਹਾਬਪੁਰ ਦਾ ਜਰਮਨਪ੍ਰੀਤ ਸਿੰਘ ਦੂਸਰੇ ਤੇ ਇਸੇ ਪਿੰਡ ਦਾ ਰਣਬੀਰ ਸਿੰਘ ਤੀਸਰੇ ਸਥਾਨ ਉਤੇ ਰਹੇ। ਇਸੇ ਵਰਗ ਦੀ 500 ਮੀਟਰ ਦੌੜ ਵਿਚ ਵਲਟੋਹਾ ਦਾ ਅੰਮ੍ਰਿਤਪਾਲ ਸਿੰਘ ਪਹਿਲੇ, ਵਾਂ ਤਾਰਾ ਸਿੰਘ ਦਾ ਕਰਿਸ਼ ਸਿੰਘ ਦੂਸਰੇ ਤੇ ਖੇਮਕਰਨ ਦਾ ਹਰਜਿੰਦਰ ਸਿੰਘ ਤੀਸਰੇ ਸਥਾਨ ਉਤੇ ਰਹੇ। ਸ਼ਾਟਪੁਟ ਅੰਡਰ 21 ਲੜਕੀਆਂ ਵਿਚ ਸਿਮਰਨਜੀਤ ਕੌਰ ਪਹਿਲੇ, ਢੋਟੀਆਂ ਦੀ ਪੂਜਾ ਦੂਸਰੇ ਥੇ ਕੈਰੋਂ ਦੀ ਕਮਲਪ੍ਰੀਤ ਕੌਰ ਤੀਸਰੇ ਸਥਾਨ ਉਤੇ ਰਹੀਆਂ। ਇਸੇ ਵਰਗ ਦੇ ਲੜਕਿਆਂ ਵਿਚ ਧੁੰਨ ਢਾਏ ਵਾਲਾ ਦਾ ਕੁਲਦੀਪ ਸਿੰਘ ਪਹਿਲੇ, ਵਰਿਆਂ ਦਾ ਪਿ੍ਰੰਸਪ੍ਰੀਤ ਸਿੰਘ ਦੂਸਰੇ ਤੇ ਰਹੇ। ਅੰਡਰ 21 ਲੜਕੀਆਂ ਦੀ 100 ਮੀਟਰ ਦੌੜ ਵਿਚ ਨੈਸ਼ਨਲ ਪਬਲਿਕ ਸਕੂਲ ਦੀ ਕਿਰਨਪ੍ਰੀਤ ਕੌਰ ਪਹਿਲੇ, ਕੈਂਰੋ ਦੀ ਕੋਮਲਪ੍ਰੀਤ ਕੌਰ ਦੂਸਰੇ ਤੇ ਕੈਰੋਂ ਦੀ ਹੀ ਮਹਿਕਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੀਆਂ। ਬੀਬਾ ਸੁਰਿੰਦਰਪਾਲ ਕੌਰ ਭੁੱਲਰ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਵਿਸੇਸ਼ ਤੌਰ ਉਤੇ ਪੁੱਜੇ। ਇਸ ਮੌਕੇ ਐਸ ਡੀ ਐਮ ਸ੍ਰੀ ਰਜਨੀਸ਼ ਅਰੋੜਾ ਨੇ ਖੇਡਾਂ ਦੀ ਸ਼ੁਰੂਆਤ ਕਰਵਾਈ। ਜਿਲ੍ਹਾ ਖੇਡ ਅਧਿਕਾਰੀ ਸ੍ਰੀ ਇੰਦਰਵੀਰ ਸਿੰਘ, ਡੀ ਐਮ ਸਪੋਰਟਰ ਸ. ਮਨਿੰਦਰ ਸਿੰਘ, ਕਨਵੀਨਰ ਸ. ਗੁਰਜੀਤ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਰਹੇ।
ਕੈਪਸ਼ਨ
ਨੌਸ਼ਿਹਰਾ ਪੰਨੂੰਆਂ ਵਿਖੇ ਖੇਡਾਂ ਦੀ ਸ਼ੁਰੂਆਤ ਕਰਵਾਉਂਦੇ ਬੀਬਾ ਸੁਰਿੰਦਰਪਾਲ ਕੌਰ ਭੁੱਲਰ। ਨਾਲ ਹਨ ਖੇਡ ਪ੍ਰਬੰਧਕ ਤੇ ਹੋਰ।