Close

Loan Fair to be organized during December, 2020 for youth to start their own business under Self-Employment Schemes-Deputy Commissioner

Publish Date : 26/10/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਵੈ-ਰੋਜ਼ਗਾਰ ਸਕੀਮਾਂ ਅਧੀਨ ਨੌਜਵਾਨਾਂ ਨੂੰ ਆਪਣਾ ਕੰਮ ਧੰਦਾ ਸ਼ੁਰੂ ਕਰਵਾਉਣ ਲਈ ਦਸੰਬਰ, 2020 ਦੌਰਾਨ ਕੀਤਾ ਜਾਵੇਗਾ ਲੋਨ ਮੇਲੇ ਦਾ ਆਯੋਜਨ-ਡਿਪਟੀ ਕਮਿਸ਼ਨਰ
ਚਾਹਵਾਨ ਨੌਜਵਾਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰਬਰ 77173-97013 ‘ਤੇ ਕਰ ਸਕਦੇ ਹਨ ਸੰਪਰਕ
ਤਰਨ ਤਾਰਨ, 26 ਅਕਤੂਬਰ :
ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਯੋਜਨਾ ਤਹਿਤ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉੱਥੇ ਨਾਲ ਹੀ ਨੌਜਵਾਨਾਂ ਨੂੰ ਆਪਣਾ ਕੰਮ ਧੰਦਾ ਸ਼ੁਰੂ ਕਰਵਾਉਣ ਅਧੀਨ ਵੱਖ-ਵੱਖ ਸਵੈ-ਰੋਜ਼ਗਾਰ ਸਕੀਮਾਂ ਅਧੀਨ ਮੱਦਦ ਵੀ ਕੀਤੀ ਜਾ ਰਹੀ ਹੈ। 
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਮਹੀਨਾ ਦਸੰਬਰ 2020 ਦੌਰਾਨ ਲੋਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵਲੋਂ ਸ਼ਿਰਕਤ ਕੀਤੀ ਜਾਵੇਗੀ।ਚਾਹਵਾਨ ਬੇਰੋਜ਼ਗਾਰ ਪ੍ਰਧਾਨ ਮੰਤਰੀ ਰੋਜਗਾਰ ਉਤਪੱਤੀ ਪ੍ਰੋਗਰਾਮ ਲਈ www.kviconline.gov.in, ਪ੍ਰਧਾਨ ਮੰਤਰੀੌ ਮੁਦਰਾ ਯੋਜਨਾ ਲਈ www.mudra.org.in, ਅਤੇ ਸਟੈਂਡ-ਅਪ ਇੰਡੀਆ ਲਈ www.standupmitra.in ‘ਤੇ ਆਨ ਲਾਈਨ ਅਪਲਾਈ ਕਰ ਕਰ ਸਕਦੇ ਹਨ। 
ਉਹਨਾਂ ਦੱਸਿਆ ਕਿ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਨਾਲ ਹੈਲਪਲਾਈਨ ਨੰਬਰ 77173-97013 ‘ਤੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਬਿਊਰੋ ਵੱਲੋ ਤਿਆਰ ਕੀਤੇ ਲਿੰਕ https://forms.gle/4MLeGZYZrd3ddDmi9 ਤੇ ਸਵੈ-ਰੋਜਗਾਰ ਲਈ ਅਪਲਾਈ ਕੀਤਾ ਜਾ ਸਕਦਾ ਹੈ। 
ਸ਼੍ਰੀ ਸੰਜੀਵ ਕੁਮਾਰ ਜਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਵੱਲੋ ਦੱਸਿਆ ਗਿਆ ਕਿ ਬੇਰੋਜ਼ਗਾਰ ਪ੍ਰਾਰਥੀ ਵਿਭਾਗ ਦੇ ਪੋਰਟਲ www.pgrkam.com ‘ਤੇ ਆਪਣੇ ਆਪ ਨੰੁ  ਬਤੌਰ ਜਾੱਬ ਸੀਕਰ ਰਜਿਸਟਰ ਕਰ ਸਕਦੇ ਹਨ ਤਾਂ ਜੋ ਉਹਨਾ ਨੰੁ ਰੋਜਗਾਰ ਸਬੰਧੀ ਸੂਚਨਾ ਮਿਲਦੀ ਰਹੇ। ਬਿਊਰੋ ਵਲੋਂ ਮੈਨੂਅਲ ਰਜਿਸਟਰੇਸ਼ਨ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਰਥੀ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।ਰੋਜ਼ਗਾਰ ਦਫਤਰ ਪੱਟੀ ਵਿਭਾਗ ਦੀਆਂ ਹਦਾਇਤਾਂ ਅਨੂਸਾਰ ਬੁੱਧਵਾਰ ਵਾਲੇ ਦਿਨ ਹਫ਼ਤੇ ਵਿੱਚ ਕੇਵਲ ਇੱਕ ਦਿਨ ਖੁੱਲਦਾ ਹੈ। ਪੱਟੀ ਅਤੇ ਭਿੱਖੀਵਿੰਡ ਤਹਿਸੀਲ ਦੇ ਉਮੀਦਵਾਰ ਬੁੱਧਵਾਰ ਵਾਲੇ ਦਿਨ ਪੱਟੀ ਦਫਤਰ ਵਿਖੇ ਵਿਜ਼ਿਟ ਕਰ ਸਕਦੇ ਹਨ।