Close

Maths fairs will be celebrated in government schools from July 25 to 31

Publish Date : 08/07/2022

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਪ੍ਰੈਸ ਨੋਟ

ਸਰਕਾਰੀ ਸਕੂਲਾਂ ਵਿਚ 25 ਤੋਂ 31 ਜੁਲਾਈ ਤੱਕ ਮਨਾਏ ਜਾਣਗੇ ਗਣਿਤ ਮੇਲੇ

ਤਰਨ ਤਾਰਨ, 08 ਜੁਲਾਈ :

          ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਪ੍ਰਦਾਨ ਕਰਨ ਅਤੇ ਗਣਿਤ ਵਿਸ਼ੇ ਵਿੱਚ ਗੁਣਾਤਮਕ ਸੁਧਾਰਾਂ ਨੂੰ ਲੈਕੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਛੇਵੀਂ ਤੋਂ ਦਸਵੀਂ  ਤੱਕ ਦੇ ਵਿਦਿਆਰਥੀਆਂ ਲਈ 25 ਜੁਲਾਈ ਤੋਂ 31 ਜੁਲਾਈ ਤੱਕ ਗਣਿਤ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ  ਸ੍ਰ ਹਰਭਗਵੰਤ ਸਿੰਘ ਨੇ ਦਸਿਆ ਕਿ ਸਰਕਾਰੀ ਸਕੂਲਾਂ ਵਿਚ ਗਣਿਤ ਮੇਲਾ ਦੋ ਹਿੱਸਿਆਂ ਵਿਚ ਮਨਾਇਆ ਜਾਵੇਗਾ । 25 ਜੁਲਾਈ ਤੋਂ 28 ਜੁਲਾਈ ਤੱਕ ਚਾਰ ਦਿਨਾਂ ਲਈ ਪ੍ਰੀ-ਫ਼ੇਅਰ ਵਰਕਸ਼ਾਪ ਹੋਵੇਗੀ ਅਤੇ 29 ਅਤੇ 30 ਜੁਲਾਈ ਨੂੰ ਕਿਸੇ ਇੱਕ ਦਿਨ ਸਕੂਲਾਂ ਵਿਚ ਗਣਿਤ ਮੇਲਾ ਮਨਾਇਆ ਜਾਵੇਗਾ ।

           ਪ੍ਰੀ-ਫ਼ੇਅਰ ਦੌਰਾਨ ਸਕੂਲ ਮੁਖੀ ਵੱਲੋਂ ਵਿਦਿਆਰਥੀਆਂ ਨੂੰ ਗਣਿਤ ਦੇ ਮਾਡਲ ਅਤੇ ਕਿਰਿਆਵਾਂ ਕਰਵਾਉਣ ਲਈ ਸਮਾਨ ਦਿੱਤਾ ਜਾਵੇਗਾ ਅਤੇ ਵਿਦਿਆਰਥੀਆਂ ਵੱਲੋਂ ਮਾਡਲ ਅਤੇ ਕਿਰਿਆਵਾਂ ਤਿਆਰ ਕੀਤੀਆਂ ਜਾਣਗੀਆ। ਉਹਨਾਂ ਕਿਹਾ ਕਿ ਇਸ ਮੰਤਵ ਲਈ ਜ਼ਿਲ੍ਹਾ ਤਰਨ ਤਾਰਨ ਨੂੰ 10.462 ਲੱਖ ਦੀ ਰਾਸ਼ੀ ਅਲਾਟ ਕੀਤੀ ਗਈ ਹੈ, ਜੋ ਕਿ ਸਕੂਲ ਮੁਖੀਆਂ ਨੂੰ ਭੇਜ ਦਿੱਤੀ ਗਈ ਹੈ । ਮਿਤੀ 29 ਅਤੇ 30 ਜੁਲਾਈ ਨੂੰ ਕਿਸੇ ਇੱਕ ਦਿਨ ਸਕੂਲਾਂ ਵਿਚ ਗਣਿਤ ਮੇਲਾ ਮਨਾਇਆ ਜਾਵੇਗਾ, ਜਿਸ ਦੌਰਾਨ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਮਾਡਲ ਪ੍ਰਦਰਸ਼ਿਤ ਕੀਤੇ ਜਾਣਗੇ ਅਤੇ ਗਤੀਵਿਧੀਆਂ ਕਰਵਾਈਆਂ ਜਾਣਗੀਆਂ ।

          ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਗਣਿਤ ਮੇਲੇ ਵਿੱਚ ਛੇਵੀਂ ਤੋਂ ਦਸਵੀਂ ਦੇ ਹਰੇਕ ਵਿਦਿਆਰਥੀ ਲਈ ਭਾਗ ਲੈਣਾ ਜਰੂਰੀ ਹੈ । ਇਸਦੇ ਨਾਲ ਹੀ ਇਹਨਾਂ ਵਿਚੋਂ ਸਕੂਲ ਪੱਧਰ ਤੇ ਬੈਸਟ ਮਾਡਲ ਅਤੇ ਗਤੀਵਿਧੀਆਂ ਦੀ ਚੋਣ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਇਸ ਮੇਲੇ ਦੌਰਾਨ ਵਿਦਿਆਰਥੀਆਂ ਨੂੰ ਹੋਰ ਉਤਸਾਹਿਤ ਕਰਨ ਲਈ ਪਿੰਡ ਦੇ ਪਤਵੰਤੇ ਸੱਜਣ, ਐਸ ਐਮ ਸੀ ਮੈਂਬਰ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਸਹਿਬਾਨ ਨੂੰ ਵੀ ਜਰੂਰ ਸੱਦਾ ਪੱਤਰ ਦਿੱਤਾ ਜਾਵੇ ।

          ਜ਼ਿਲ੍ਹਾ ਮੈਥ ਮੈਂਟਰ ਸ੍ਰ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਧਿਆਪਕਾਂ ਨੂੰ ਅਗਵਾਈ ਲੀਹਾਂ ਦੇ ਦਿੱਤੀਆਂ ਗਈਆਂ ਹਨ । ਉਹਨਾਂ ਦੱਸਿਆ ਕਿ ਇਸ ਮੰਤਵ ਲਈ ਹਰੇਕ ਮਿਡਲ ਸਕੂਲ ਨੂੰ 2400 ਰੁਪਏ ਪ੍ਰਤੀ ਸਕੂਲ ਅਤੇ ਹਾਈ ਅਤੇ ਸੈਕੰਡਰੀ ਸਕੂਲ ਨੂੰ 4600 ਰੁਪਏ ਪ੍ਰਤੀ ਸਕੂਲ ਦੇ ਹਿਸਾਬ ਨਾਲ ਰਾਸ਼ੀ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਮਾਡਲ ਅਤੇ ਕਿਰਿਆਵਾਂ ਨੂੰ ਵਿਦਿਆਰਥੀਆਂ ਦੇ ਸਿਲੇਬਸ ਨਾਲ ਜੋੜ ਕੇ ਕਰਵਾਉਣ ਅਤੇ ਤਿਆਰ ਮਾਡਲਾਂ ਅਤੇ ਕਿਰਿਆਵਾਂ ਨੂੰ ਵਿਦਿਆਰਥੀ ਨੂੰ ਵਧੀਆ ਤਰੀਕੇ ਨਾਲ ਸਮਝਾਉਣ ਦੇ ਨਾਲ ਨਾਲ ਤਿਆਰ ਕੀਤੇ ਗਏ ਮਾਡਲਾਂ ਨੂੰ ਸਕੂਲ ਦੇ ਮੈਥ ਕਾਰਨਰ ਵਿੱਚ ਸਜਾਉਣ ਲਈ ਵੀ ਕਿਹਾ ਗਿਆ।