Close

Meeting of District Level Inter-Departmental Coordination Committee (Birth and Death) chaired by Deputy Commissioner

Publish Date : 05/05/2022
1

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ , ਤਰਨ ਤਾਰਨ

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਪੱਧਰੀ ਅੰਤਰ ਵਿਭਾਗੀ ਤਾਲਮੇਲ ਕਮੇਟੀ (ਜਨਮ ਅਤੇ ਮੌਤ ) ਦੀ ਮੀਟਿੰਗ

ਤਰਨ ਤਾਰਨ, 04 ਮਈ :

ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਮੁਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜ਼ਿਲ੍ਹਾ ਪੱਧਰੀ ਅੰਤਰ ਵਿਭਾਗੀ ਤਾਲਮੇਲ ਕਮੇਟੀ (ਜਨਮ ਅਤੇ ਮੌਤ ) ਸੰਬੰਧੀ ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ, ਜ਼ਿਲ੍ਹਾ ਹੈੱਲਥ ਅਫ਼ਸਰ ਡਾ. ਸੁਖਬੀਰ, ਮਾਸ ਮੀਡੀਆ ਅਫ਼ਸਰ ਸ਼੍ਰੀ ਸੁਖਦੇਵ ਸਿੰਘ ਰੰਧਾਵਾ ਅਤੇ ਵੱਖ ਵੱਖ ਭਾਗਾਂ ਤੋਂ ਆਏ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਜਨਮ ਅਤੇ ਮੌਤਾਂ ਦੀ ਰਜ਼ਿਸਟ੍ਰੇਸ਼ਨ ਐੱਕਟ, 1969 ਅਤੇ ਪੰਜਾਬ ਰਜ਼ਿਸਟ੍ਰੇਸ਼ਨ ਆੱਫ ਬਰਥ ਐੱਡ ਡੈੱਥ ਰੂਲਜ਼, 2004 ਅਤੇ ਮੁੱਖ ਰਜਿਸਟਰਾਰ ਦੁਆਰਾ ਸਮੇਂ-ਸਮੇਂ ਤੇ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ ਨੂੰ ਲਾਗੂ ਕਰਵਾਉਣਾ ਅਤੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਹੈ।

ਸ਼੍ਰੀ ਮੁਨੀਸ਼ ਕੁਮਾਰ ਨੇ ਸਾਰੇ ਵਿਭਾਗਾਂ ਨੂੰ ਕਿਹਾ ਕਿ ਉਹ ਜਨਮ ਅਤੇ ਮੌਤ ਦੀ ਰਜਿਸਟਰੇਸ਼ਨ ਸਬੰਧੀ ਬੋਰਡ ਆਪਣੇ ਪੱਧਰ ‘ਤੇ ਲਗਾਉਣ ਤਾਂ ਜੋ ਕਿ ਲੋਕਾਂ ਨੂੰ ਇਸ ਦੀ ਸਹੂਲਤ ਮਿਲ ਸਕੇ ਅਤੇ ਇਸ ਦੇ ਨਾਲ ਹੀ ਜਨਮ ਅਤੇ ਮੌਤ ਦੀ ਰਜ਼ਿਸਟ੍ਰੇਸ਼ਨ ਦੀ ਮੌਜੂਦਾ ਪ੍ਰਣਾਲੀ ਵਿੱਚ ਸੁਧਾਰ ਅਤੇ ਪਾਰਦਰਸ਼ਤਾ ਲਿਆਈ ਜਾਵੇ ।
ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦੇ ਕਿਹਾ ਕਿ ਡੈੱਥ ਤੇ ਬਰਥ ਦਾ ਜਿਨ੍ਹਾਂ ਵੀ ਪੁਰਾਣਾ ਰਿਕਾਰਡ ਹੈ, ਉਸ ਨੂੰ ਜਲਦੀ ਤੋਂ ਜਲਦੀ ਆੱਨਲਾਈਨ ਕੀਤਾ ਜਾਵੇ ਅਤੇ ਸਿਹਤ ਵਿਭਾਗ ਨੂੰ ਇਸ ਸੰਬੰਧੀ ਕੋਈ ਵੀ ਮੁਸ਼ਿਕਲ ਆਉਂਦੀ ਹੈ ਜ਼ਿਲ੍ਹਾ ਐੱਡਮਿਨਸਟ੍ਰੇਸ਼ਨ ਦਾ ਪੂਰਾ ਸਹਿਯੋਗ ਮਿਲੇਗਾ ।