Close

Meeting with the action officer by the health department keeping in mind the dengue seaso

Publish Date : 04/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਿਹਤ ਵਿਭਾਗ ਵੱਲੋਂ ਡੇਂਗੂ ਸੀਜਨ ਨੂੰ ਮੁੱਖ ਰੱਖਦੇ ਹੋਏ ਕਾਰਜ ਸਾਧਕ ਅਫਸਰ ਨਾਲ ਮੀਟਿੰਗ
ਤਰਨ ਤਾਰਨ, 03 ਮਈ :
ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਐਪੀਡੀਮੋਲੋਜਿਸਟ ਡਾ. ਸਿਮਰਨ ਕੌਰ ਦੇ ਨਾਲ ਡਾ. ਅਮਨਦੀਪ ਸਿੰਘ ਨੇ ਆਪਣੀ ਸਿਹਤ ਵਿਭਾਗ ਦੀ ਟੀਮ ਜਿਸ ਵਿੱਚ ਏ. ਐੱਮ. ਓ. ਕੰਵਲ ਬਲਰਾਜ ਸਿੰਘ, ਹੈਲਥ ਇੰਸਪੈਕਟਰ ਗੁਰਦੇਵ ਸਿੰਘ, ਮਲਟੀਪਰਪਜ਼ ਹੈੱਲਥ ਵਰਕਰ (ਮੇਲ) ਸ੍ਰੀ ਭੁਪਿੰਦਰ ਸਿੰਘ, ਸ਼ੇਰ ਸਿੰਘ, ਜਸਪਿੰਦਰ ਸਿੰਘ ਆਦਿ ਨੂੰ ਨਾਲ ਲੈ ਕੇ ਕਾਰਜ ਸਾਧਕ ਅਫਸਰ ਕੰਵਲਜੀਤ ਸਿੰਘ ਨਾਲ ਸਾਂਝੀ ਮੀਟਿੰਗ ਕੀਤੀ।
ਜਿਸ ਵਿੱਚ ਦੋਵਾਂ ਵਿਭਾਗਾਂ ਨੇ ਡੇਂਗੂ, ਮਲੇਰੀਆ ਦੇ ਸੀਜ਼ਨ ਨੂੰ ਮੁੱਖ ਰੱਖਦੇ ਪੂਰੇ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ, ਮੀਟਿੰਗ ਵਿੱਚ ਸੈਨਟਰੀ ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਰਮਨ ਕੁਮਾਰ ਨੇ ਵੀ ਕਿਹਾ ਕਿ ਜਿਸ ਏਰੀਏ ਵਿਚ ਵੀ ਮੱਛਰ ਦਾ ਲਾਰਵਾ ਮਿਲਦਾ ਹੈ, ਅਸੀ ਨਾਲ ਜਾ ਕੇ ਨਿਯਮਾਂ ਅਧੀਨ ਚਲਾਨ ਕਰਵਾਉਣ ਵਿੱਚ ਸਾਥ ਦੇਵਾਂਗੇ।