Close

Mega Employment Fair to be set up from September 19 under Ghar Ghar Rozgaar scheme-Deputy Commissioner Tarn Taran

Publish Date : 02/09/2019
Dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਘਰ ਘਰ ਰੋਜ਼ਗਾਰ ਯੋਜਨਾ ਤਹਿਤ 19 ਸਤੰਬਰ ਤੋਂ ਲਗਾਏ ਜਾਣਗੇ ਮੈਗਾ ਰੋਜ਼ਗਾਰ ਮੇਲੇ-ਡਿਪਟੀ ਕਮਿਸ਼ਨਰ 
ਤਰਨ ਤਾਰਨ, 2 ਸਤੰਬਰ :
  ਪੰਜਾਬ ਸਰਕਾਰ ਦੀ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਮਹੀਨਾ ਸਤੰਬਰ 2019 ਦੌਰਾਨ ਮੈਗਾ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਇਹ ਮੇਲੇ ਮਿਤੀ 19, 20, 24, 25 ਅਤੇ 26 ਸਤੰਬਰ, 2019 ਨੂੰ ਮਾਈ ਭਾਗੋ ਕਾਲਜ ਆਫ ਨਰਸਿੰਗ ਤਰਨ ਤਾਰਨ ਵਿਖੇ ਲਗਾਏ ਜਾ ਰਹੇ ਹਨ।
ਉਹਨਾ ਦੱਸਿਆ ਕਿ ਉਮੀਦਵਾਰਾਂ ਦੀ ਸਹੂਲਤ ਲਈ ਇਹ ਮੇਲੇ ਬਲਾਕ ਵਾਈਜ਼ ਲਗਾਏ ਜਾਣਗੇ।ਉਹਨਾਂ ਦੱਸਿਆ ਕਿ 19 ਸਤੰਬਰ ਨੂੰ ਤਰਨ ਤਾਰਨ ਅਤੇ ਗੰਡੀਵਿੰਡ ਬਲਾਕ, 20 ਸਤੰਬਰ ਨੂੰ ਚੋਹਲਾ ਸਾਹਿਬ ਅਤੇ ਖਡੂਰ ਸਾਹਿਬ ਬਲਾਕ, 24 ਸਤੰਬਰ ਨੂੰ ਪੱਟੀ ਅਤੇ ਨੌਸ਼ਿਹਰਾ ਪੰਨੂੰਆਂ ਬਲਾਕ, 25 ਸਤੰਬਰ ਨੂੰ ਵਲਟੋਹਾ ਅਤੇ ਭਿੱਖੀਵਿੰਡ ਬਲਾਕ ਅਤੇ 26 ਸਤੰਬਰ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਰਹਿੰਦੇ ਨੌਕਰੀ ਲੈਣ ਦੇ ਚਾਹਵਾਨ ਉਮੀਦਵਾਰ ਹਿੱਸਾ ਲੈ ਸਕਦੇ ਹਨ।ਉਹਨਾਂ ਦੱਸਿਆ ਕਿ ਇਹਨਾਂ ਰੋਜ਼ਗਾਰ ਮੇਲਿਆਂ ਦੌਰਾਨ ਬੇਰੋਜ਼ਗਾਰਾਂ ਦੀ ਮੌਕੇ `ਤੇ ਇੰਟਰਵਿਊ ਕਰਵਾ ਕੇ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।ਇਹਨਾਂ ਮੇਲਿਆ ਦੌਰਾਨ ਸਵੈ-ਰੋਜ਼ਗਾਰ ਦੇ ਚਾਹਵਾਨ ਵਿਅਕਤੀਆਂ ਦੀ ਜਾਣਕਾਰੀ ਲਈ ਵੀ ਵਿਸ਼ੇਸ ਕਾਊਟਰ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 29 ਅਗਸਤ, 2019 ਨੂੰ ਰੀਹੈਬਲੀਟੇਸ਼ਨ ਸੈਂਟਰ ਭੱਗੂਪੁਰ ਵਿਖੇ ਨਸ਼ਾ ਛੱਡ ਚੁੱਕੇ ਨੌਜਵਾਨਾਂ ਲਈ ਲਗਾਏ ਗਏ ਵਿਸ਼ੇਸ਼ ਸਵੈ-ਰੋਜਗਾਰ ਤੇ  ਪਲੇਸਮੈਂਟ ਕੈਂਪ ਦੌਰਾਨ 242 ਨੌਜਵਾਨਾਂ ਵੱਲੋ ਭਾਗ ਲਿਆ ਗਿਆ ਸੀ।ਜਿੰਨ੍ਹਾ ਵਿੱਚੋਂ 18 ਨੌਜਵਾਨਾਂ ਦੀ ਰਕਸ਼ਾ ਸਕਿਊਰਿਟੀ ਵੱਲੋ ਚੋਣ ਕੀਤੀ ਗਈ ਅਤੇ 56 ਨੌਜਵਾਨਾਂ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਸਕਿੱਲ ਕੋਰਸਾਂ ਲਈ ਰਜਿਸਟਰ ਕੀਤਾ ਗਿਆ। ਇਸ ਤੋਂ ਇਲਾਵਾ ਸਵੈ-ਰੋਜ਼ਗਾਰ ਲਈ ਜਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ ਵੱਲੋਂ 15, ਮੁਦਰਾ ਸਕੀਮ ਅਧੀਨ ਜਿਲ੍ਹਾ ਲੀਡ ਮੈਨੇਜਰ ਵੱਲੋਂ 70, ਡੇਅਰੀ ਵਿਕਾਸ ਵੱਲੋ 28 ਅਤੇ ਪੰਜਾਬ ਅਨੂਸੂਚਿਤ ਜਾਤੀ ਵਿੱਤ ਕਾਰਪੋਰੇਸ਼ਨ ਵੱਲੋਂ 20 ਨੌਜਵਾਨਾਂ ਨੂੰ ਰਜਿਸਟਰਡ ਕੀਤਾ ਗਿਆ। ਉਹਨਾ ਕਿਹਾ ਕਿ ਭਵਿੱਖ ਵਿੱਚ ਅਜਿਹੇ ਹੋਰ ਕੈਂਪ ਵੀ ਲਗਾਏ ਜਾਣਗੇ।
—————-