• Social Media Links
  • Site Map
  • Accessibility Links
  • English
Close

Mega Legal Service Camp organized at Government Senior Secondary School Tarn Taran (Boys).

Publish Date : 14/11/2022

 

ਮੇਗਾ ਲੀਗਲ ਸਰਵਿਸ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ (ਮੁੰਡੇ) ਵਿਖੇ ਲਗਾਇਆ ਗਿਆ

ਮਿਤੀ 11.11.2022 ਨੂੰ ਸ਼੍ਰੀਮਤੀ ਪ੍ਰਿਆ ਸੂਦ, ਮਾਣਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ-ਚੇਅਰਪਰਸਨ-

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਿਲਾ ਕਚਿਹਰੀਆਂ, ਤਰਨ ਤਾਰਨ ਜੀ ਦੇ ਨਿਰਦੇਸ਼ਾਂ ਅਨੁਸਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ (ਮੁੰਡੇ) ਵਿਖੇ ਮੇਗਾ ਲੀਗਲ ਸਰਵਿਸ ਕੈਂਪ ਲਗਾਇਆ ਗਿਆ । ਇਹ ਮੇਲਾ ਆਮ ਜਨਤਾ ਦੀ ਸੁਵਿਧਾ ਵਾਸਤੇ ਲਗਾਇਆ ਗਿਆ ਤਾਂ ਜੋ ਉਹਨਾਂ ਨੂੰ ਇਕੋ ਛੱਤ ਹੇਠ ਸਾਰੀ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ।  ਇਸ ਮੇਲੇ ਵਿੱਚ ਵੱਖ-ਵੱਖ ਸਰਕਾਰੀ ਅਦਾਰਿਆ ਦੇ ਸਟਾਲ ਲਗਾਏ ਗਏ ਸਨ । ਜਿਸ ਵਿੱਚ ਸ਼੍ਰੀਮਤੀ ਪ੍ਰਤਿਮਾ ਅਰੋੜਾ, ਚੀਫ਼ ਜੂਡੀਸ਼ੀਅਲ ਮੈਜੀਸਟਰੇਟ -ਸਹਿਤ ਸਕੱਤਰ,  ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਜੀ ਦੇ ਨਾਲ ਵਕੀਲਾਂ ਅਤੇ ਪੈਰਾ ਲੀਗਲ ਵਲੰਟੀਅਰਾਂ ਦੀਆਂ ਟੀਮਾਂ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਅਫ਼ਸਰ ਸਾਹਿਬਾਨ ਦੀਆਂ ਟੀਮਾਂ ਵੀ ਹਾਜ਼ਰ ਸਨ। ਜਿਹਨਾਂ ਵਿੱਚ ਮੁੱਖ ਤੌਰ ਤੇ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤਰਨ ਤਾਰਨ,  ਸਿਵਲ ਸਰਜਨ ਤਰਨ ਤਾਰਨ, ਪੀ.ਐਸ.ਪੀ.ਸੀ.ਐਲ, ਮੁੱਖ ਖੇਤੀਬਾੜੀ ਵਿਭਾਗ ਤਰਨ ਤਾਰਨ, ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਤਰਨ ਤਾਰਨ, ਜਿਲ੍ਹਾ ਭਲਾਈ ਵਿਭਾਗ ਤਰਨ ਤਾਰਨ, ਲੀਡ ਜਿਲ੍ਹਾ ਮੈਨੇਜਰ ਤਰਨ ਤਾਰਨ, ਕਾਰਜਕਾਰੀ ਇੰਜੀਨਰ ਪੰਜਾਬ ਮੰਡੀ ਬੋਰਡ  ਤਰਨ ਤਾਰਨ, ਸਖੀ ਵਨ ਸਟਾਪ ਕੇਂਦਰ ਤਰਨ ਤਾਰਨ, ਸਹਾਇਕ ਲੇਬਰ ਵਿਭਾਗ ਤਰਨ ਤਾਰਨ, ਸਾਂਝ ਕੇਂਦਰ ਤਰਨ ਤਾਰਨ, ਜਲ ਸਪਲਾਈ ਵਿਭਾਗ ਤਰਨ ਤਾਰਨ, ਸੇਵਾ ਕੇਂਦਰ ਤਰਨ ਤਾਰਨ, ਜਿਲ੍ਹਾ ਸਿੱਖਿਆ ਵਿਭਾਗ ਐਲੀਂਮੈਟਰੀ ਅਤੇ ਸੈਕੰਡਰੀ ਤਰਨ ਤਾਰਨ, ਫੂਡ ਸਪਲਾਈ ਵਿਭਾਗ, ਮਾਰਕੀਟ ਕਮੇਟੀ ਤਰਨ ਤਾਰਨ, ਡੇਅਰੀ ਵਿਭਾਗ ਤਰਨ ਤਾਰਨ, ਪੰਜਾਬ ਮੰਡੀ ਬੋਰਡ ਤਰਨ ਤਾਰਨ, ਉਦਯੋਗ ਅਤੇ ਕਮਰਸ ਤਰਨ ਤਾਰਨ, ਪੰਜਾਬ ਸਟੇਟ ਰੂਰਲ ਲੈਬਿਲਟੀਹੁ਼ਡ ਮਿਸ਼ਨ, ਬਾਲ ਵਿਕਾਸ ਅਤੇ ਸੁਰੱਖਿਆ ਵਿਭਾਗ ਤਰਨ ਤਾਰਨ, ਸਹਕਾਰੀ ਬੈਂਕ ਵਿਭਾਗ ਤਰਨ ਤਾਰਨ ਦੀਆ ਟੀਮਾਂ ਹਾਜ਼ਰ ਸਨ।  ਇਸ ਮੇਲੇ ਵਿੱਚ ਵੱਖ-ਵੱਖ ਸਰਕਾਰੀ ਅਦਾਰਿਆਂ  ਤੋਂ ਪ੍ਰਾਪਤ ਸੁਵਿਧਾਵਾਂ ਅਤੇ ਉਹਨਾਂ ਨਾਲ  ਸ਼ਕਾਇਤ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ।

ਇਸ ਤੋਂ ਇਲਾਵਾ ਵਕੀਲਾਂ ਅਤੇ ਪੈਰਾ ਲੀਗਲ ਵਲੰਟੀਅਰ ਦੀਆਂ ਟੀਮਾਂ ਭੇਜ ਕਿ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾਏ

ਜਾ ਰਹੇ ਹਨ ਜਿਸ ਵਿੱਚ  ਸਿੱਖਿਆ ਦੇ ਅਧਿਕਾਰ ਐਕਟ 2009 ਅਤੇ ਮੌਲਿਕ ਅਧਿਕਾਰ, ਮੌਲਿਕ ਕਰਤੱਵ, ਐਸਿਡ ਅਟੈਕ, ਬਲਾਤਕਾਰ, ਮੋਟਰ ਐਕਸੀਡੈਂਟ ਕਲੇਮ ਮੁਆਵਜਾ ਅਤੇ ਨਸ਼ੇਆਂ ਦੇ ਬੁਰੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਮੀਡੀਏਸ਼ਨ, ਗੈਰ ਸੰਗਠਿਤ ਖੇਤਰਾਂ ਵਿੱਚ ਮਜ਼ਦੂਰਾ ਦੇ ਅਧਿਕਾਰਾਂ, ਮਨਰੇਗਾ ਸਕੀਮਾਂ ਅਤੇ ਸਮਾਜਿਕ ਸੁਰੱਖਿਆ ਸਕੀਮਾਂ, ਬਾਰੇ , ਲੋਕ ਅਦਾਲਤਾਂ, ਮੀਡੀਏਸ਼ਨ, ਪੋਸਕੋ ਐਕਟ, ਔਰਤਾਂ ਦੇ ਅਧਿਕਾਰਾਂ, ਐਸਿਡ ਅਟੇਕ, ਪੈਰਾ ਲੀਗਲ ਵਲੰਟੀਅਰ ਸਕੀਮਾਂ, ਬੱਚਿਆਂ ਦਾ ਹੈਲਪਲਾਇਨ ਨੰ. 1098, ਪੁਲਿਸ ਹੈਲਪਲਾਈਨ ਨੰ. 112 ਨਾਲਸਾ ਹੈਲਪਲਾਇਨ ਨੰ. 15100, ਘਰੇਲੂ ਹਿੰਸਾ, ਪੀ.ਐਨ.ਡੀ.ਟੀ. ਐਕਟ, ਮਨਰੇਗਾ, ਸਿੱਖਿਆ ਦਾ ਅਧਿਕਾਰ, ਮਾਪੇ ਅਤੇ ਬਜੂਰਗਾਂ ਦੇ ਅਧਿਕਾਰ, ਬੱਚਿਆਂ ਦੇ ਅਧਿਕਾਰ, ਜੂਵੀਨਾਇਲ ਜ਼ਸਟਿਸ ਐਕਟ 2000, ਪੋਸਕੋਂ ਐਕਟ 2012, ਇੰਸ਼ੀਓਰੈਂਸ ਐਕਟ, ਫੰਡਾਮੈਂਟਲ ਅਧਿਕਾਰ ਅਤੇ ਕਰਤਵ, ਐਸਿਡ ਅਟੈਕ, ਬਲਾਤਕਾਰ, ਮੋਟਰ ਐਕਸੀਡੈਂਟ ਕਲੇਮ ਮੁਆਵਜਾ ਵਿਕਟਮ ਕੰਮਪਨਸੈਸ਼ਨ ਸਕੀਮਾਂ ਸਮੇਤ ਨਾਲਸਾ ਦੀ ਸਕੀਮ (ਸੀਨੀਅਰ ਸਿਟੀਜਨ ਕਾਨੂੰਨੀ ਸੇਵਾਵਾਂ)2016 ਬਾਰੇ ਦੱਸਿਆ ਗਿਆ।

ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਦਿੱਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ 12.11.2022 ਨੂੰ ਨੈਸ਼ਨਲ ਲੋਕ

ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਲੋਕ ਅਦਾਲਤ ਦੇਸ਼ ਦੀ ਹਰ ਤਹਿਸੀਲ ਤੋਂ ਲੈ ਕਿ ਸੁਪਰੀਮ ਕੋਰਟ ਤੱਕ ਲਗਾਈ ਜਾ ਰਹੀ ਹੈ। ਇਸੇ ਤਰ੍ਹਾਂ ਹਰ ਕੰਮਕਾਜ ਵਾਲੇ ਸ਼ੁੱਕਰਵਾਰ ਨੂੰ ਪ੍ਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਂਦਾ ਹੈ । ਇਸੇ ਤਰ੍ਹਾਂ ਮਾਸਿਕ ਲੋਕ ਅਦਾਲਤ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਨੈਸ਼ਨਲ, ਪ੍ਰੀ ਅਤੇ ਮਾਸਿਕ ਲੋਕ ਅਦਾਲਤ ਵਿੱਚ ਦੋ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ।

ਇਹ ਨੈਸ਼ਨਲ ਲੋਕ ਅਦਾਲਤ ਇਸ ਵਾਰ 12.11.2022 ਨੂੰ ਤਰਨ ਤਾਰਨ ਪੱਟੀ ਅਤੇ ਖਡੂਰ ਸਾਹਿਬ

ਵਿਖ ਲੱਗ ਰਹੀ ਹੈ। ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰ. 1968 ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰ. 01852-223291 ਤੋ ਜਾਣਕਾਰੀ ਲਈ ਜਾ ਸਕਦੀ ਹੈ।