Close

Memorable Nibbaria Government High School Cheema Kalan annual function

Publish Date : 20/02/2023
ਯਾਦਗਾਰੀ ਹੋ ਨਿੱਬੜਿਆ ਸਰਕਾਰੀ ਹਾਈ ਸਕੂਲ ਚੀਮਾਂ ਕਲਾਂ ਦਾ ਸਾਲਾਨਾ ਸਮਾਗਮ 
 
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤੀ ਵਿਸ਼ੇਸ਼ ਸ਼ਿਰਕਤ
 
ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਸਭਨਾ ਦਾ ਮਨ ਮੋਹਿਆ 
 
ਤਰਨ ਤਾਰਨ, 1 7 ਫਰਵਰੀ : ਕੈਬਨਿਟ ਮੰਤਰੀ ਸ੍ਰ ਲਾਲਜੀਤ ਸਿੰਘ ਭੁੱਲਰ ਦੀ ਯੋਗ ਰਹਿਨੁਮਾਈ, ਚੇਅਰਮੈਨ, ਵਾਟਰ ਰੀਸੋਰਸ ਸ੍ਰ ਰਣਜੀਤ ਸਿੰਘ ਚੀਮਾ ਦੀ ਸ਼ਮੂਲੀਅਤ,  ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸਤਿਨਾਮ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ ਲਾਲੀ ਦੀ ਯੋਗ ਅਗਵਾਈ ਅਤੇ ਸਕੂਲ ਮੁਖੀ ਮੈਡਮ ਗੁਰਪ੍ਰੀਤ ਕੌਰ ਅਤੇ ਸਮੂਹ ਸਟਾਫ ਦੀ ਅਣਥੱਕ ਮਿਹਨਤ ਸਦਕਾ ਸਰਕਾਰੀ ਹਾਈ ਸਮਾਰਟ ਸਕੂਲ ਚੀਮਾਂ ਕਲਾਂ, ਬਲਾਕ  ਪੱਟੀ ਦਾ ਸਾਲਾਨਾ ਇਨਾਮਵੰਡ ਸਮਾਗਮ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਸਦਕਾ ਯਾਦਗਾਰੀ ਹੋ ਨਿੱਬੜਿਆ । ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵੱਲੋਂ ਰੰਗਾਰੰਗ ਪੇਸ਼ਕਾਰੀਆਂ ਅਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਕੇ ਆਏ ਹੋਏ ਮੁੱਖ ਮਹਿਮਾਨ, ਮਾਤਾ ਪਿਤਾ ਸਹਿਬਾਨ ਅਤੇ ਪਤਵੰਤੇ ਸੱਜਣਾਂ ਦੀ ਹਾਜਰੀ ਵਿੱਚ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਸਹਿਬਾਨ ਵੱਲੋਂ ਕਰਵਾਈ ਜਾਂਦੀ ਮਿਹਨਤ ਤੋਂ ਬਾਖੂਬੀ ਵਾਕਿਫ਼ ਕਰਵਾਇਆ । ਪ੍ਰਿੰਸੀਪਲ ਮੇਜਰ ਦਲੀਪ ਕੁਮਾਰ ਅਧਿਆਪਕ ਸਹਿਬਾਨ ਵੱਲੋਂ ਵਿਦਿਆਰਥੀਆਂ ਨੂੰ ਕਰਵਾਈ ਜਾ ਰਹੀ ਮਿਹਨਤ ਨੂੰ ਸਲਾਮ ਕਰਦਿਆਂ ਇੰਜ ਹੀ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਬੋਲਦਿਆਂ ਸਕੂਲ ਮੁਖੀ ਮੈਡਮ ਗੁਰਪ੍ਰੀਤ ਕੌਰ ਨੇ ਕਿਹਾ ਕਿ ਇਸ ਸਮੇਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰੇਕ ਸਹੂਲਤ ਮਿਲਣ ਦੇ ਨਾਲ ਨਾਲ ਬਿਹਤਰੀਨ ਸਿੱਖਿਆ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ । ਇਸ ਤੋਂ ਇਲਾਵਾ ਉਹਨਾਂ ਸਕੂਲ ਦੀਆਂ ਮੁਸ਼ਕਿਲਾਂ ਤੋਂ ਕੈਬਨਿਟ ਮੰਤਰੀ ਸ੍ਰ ਲਾਲਜੀਤ ਸਿੰਘ ਭੁੱਲਰ ਨੂੰ ਜਾਣੂ ਕਰਵਾਇਆ ।  ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਸ੍ਰ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਏਜੇਂਡੇ ਨੂੰ ਲੈਕੇ ਸਰਕਾਰੀ ਸਕੂਲਾਂ ਵਿਚ ਬਿਹਤਰੀਨ ਸਹੂਲਤਾਂ ਪ੍ਰਦਾਨ ਕਰ ਰਹੀ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਰੇਕ ਸਰਕਾਰੀ ਸਕੂਲ ਨੂੰ ਹਰੇਕ ਸਹੂਲਤ ਦੇਣ ਦਾ ਵਚਨ ਦਿੱਤਾ । ਉਹਨਾਂ ਕਿਹਾ ਕਿ ਪੰਜਾਬ ਦੇ ਹਰੇਕ ਸਕੂਲ ਨੂੰ ਸੋਹਣਾ ਅਤੇ ਮਿਆਰੀ ਬਣਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ । ਉਹਨਾਂ ਕਿਹਾ ਕਿ ਸਰਕਾਰੀ ਹਾਈ ਸਕੂਲ ਚੀਮਾਂ ਕਲਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲ ਦੇ ਕੰਮਾਂ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕਰੇਗੀ । ਸ੍ਰ ਗੁਰਪ੍ਰੀਤ ਸਿੰਘ ਚੀਮਾਂ ਚੇਅਰਮੈਨ ਵਾਟਰ ਰੀਸੋਰਸ ਨੇ ਕਿਹਾ ਕਿ ਪਿੰਡ ਦੇ ਸਕੂਲ ਨੂੰ ਸੋਹਣਾ ਬਣਾਉਣ ਲਈ ਹਰੇਕ ਸੰਭਵ ਯਤਨ ਕੀਤਾ ਜਾਵੇਗਾ । ਇਸ ਮੌਕੇ ਅਧਿਆਪਕ ਮੀਨੂ ਬਾਲਾ, ਵਿਸ਼ਾਲ ਕੁਮਾਰ, ਸੋਹਣ ਸਿੰਘ, ਅਦਿਤੀ ਵਰਮਾ, ਜਗਦੀਪ ਕੌਰ, ਰੇਨੂੰ ਲੋਚਬ, ਪ੍ਰਿਆ ਰਾਣੀ ਹਾਜਰ ਸਨ ।