In any case of children immediately call the Child Helpline 1098 – District Child Protection Officer
ਗੋਵਿੰਦ ਪੁਤਰ ਪ੍ਰੇਮ ਚੰਦਰਾ ਜੋ ਕਿ ਆਪਣੇ ਘਰ ਤੋਂ 20 ਦਿਨ ਤੋਂ ਲਾਪਤਾ ਸੀ ਜੋ ਕਿ ਮਿਤੀ 12.07.2021 ਨੂੰ ਲਵਪ੍ਰੀਤ ਸਿੰਘ ਪੁਤਰ ਕੁਲਦੀਪ ਸਿੰਘ ਵਾਸੀ ਪਿੰਡ ਰੱਖ ਸ਼ੇਰੋ, ਤਰਨ ਤਾਰਨ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਕਲ ਲਾਵਾਰਿਸ ਹਾਲਤ ਵਿੱਚ ਮਿਲਿਆ ਜਿਸ ਨੂੰ ਉਹ ਆਪਣੇ ਘਰ ਲੇਕੇ ਆਇਆ ਜਿਸਦੀ ਸੂਚਨਾ 1098 ਬਾਲ ਹੈਲਪ ਲਾਈਨ ਤੇ ਫੋਨ ਕਰਕੇ ਸ਼੍ਰੀ ਰਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਦੇ ਹਵਾਲੇ ਕਰ ਦਿਤਾ ਸੀ I ਗੋਵਿੰਦ ਪੁਤਰ ਪ੍ਰੇਮ ਚੰਦਰਾ ਸਿਰਫ ਆਪਣਾ ਨਾਮ ਅਤੇ ਪਿੰਡ ਦਾ ਨਾਮ ਹੀ ਜਾਂਦਾ ਸੀ ਜਿਸਤੇ ਕਾਰਵਾਈ ਕਰਦੇ ਹੋਏ ਉਸਦੇ ਪਿੰਡ ਦੀ ਭਾਲ ਕੀਤੀ ਗਈ ਪਤਾ ਲਗਿਆ ਕਿ ਉਹ ਗੋਵਿੰਦ ਪੁਤਰ ਪ੍ਰੇਮ ਚੰਦਰਾ Village/Town Babrapur, Post Sarai Prayag,Sarai Dault District Kannauj State Uttar Pradesh ਦਾ ਰਹਿਣ ਵਾਲਾ ਹੈ ਅਤੇ ਉਹ ਟ੍ਰੇਨ ਵਿੱਚ ਆਪਣੀ ਮਰਜੀ ਨਾਲ ਬੈਠ ਕੇ ਆਪਣੇ ਪਿਤਾ ਨੂੰ ਮਿਲਣ ਲਈ ਜੈਪੁਰ ਰਾਜਸਥਾਨ ਚੜਕੇ ਅਮ੍ਰਿਤਸਰ ਆਗਿਆ ਜਿਥੇ ਉਹ ਰਾਸਤਾ ਭੁਲ ਗਿਆ I ਜਿਲ੍ਹਾ ਬਾਲ ਸੁਰੱਖਿਆ ਅਫਸਰ ਵਲੋਂ ਬਬਰਾਪੁਰ ਪਿੰਡ ਦੇ ਪ੍ਰਧਾਨ ਹਕੀਮ ਸਿੰਘ ਨਾਲ ਗਲ ਕੀਤੀ ਅਤੇ ਗੋਵਿੰਦ ਪੁਤਰ ਪ੍ਰੇਮ ਚੰਦਰਾ ਦੇ ਮੋਸੀ ਦੇ ਬੇਟੇ ਅਨਿਲ ਕੁਮਾਰ ਕੇਦਾਰ ਸਿੰਘ ਵਾਸੀ ਗੁਲਾਰਿਯਾ ਪੋਸਟ ਰੋਹਿਲਾ ਜਿਲ੍ਹਾ ਕਨੋਜ ਉਤਰਪਰਦੇਸ਼ ਨੂੰ ਬਾਲ ਭਲਾਈ ਕਮੇਟੀ ਤਰਨ ਤਾਰਨ ਸਮਾਣੇ ਪੇਸ਼ ਕੀਤਾ ਗਿਆ I ਸ਼੍ਰੀ ਦਿਨੇਸ਼ ਗੁਪਤਾ ਚੇਅਰਮੈਨ ਬਾਲ ਭਲਾਈ ਕਮੇਟੀ ਨੇ ਵਲੋਂ ਉਕਤ ਕੇਸ ਵਿੱਚ ਗੋਵਿੰਦ ਪੁਤਰ ਪ੍ਰੇਮ ਚੰਦਰਾ ਦੇ ਮਾਤਾ ਪਿਤਾ ਨਾਲ ਵੀਡੀਓ ਕਾਲ ਰਾਹੀ ਗਲ ਕੀਤੀ ਗਈ ਅਤੇ ਬੱਚੇ ਨੂੰ ਮਾਤਾ ਪਿਤਾ ਦੀ ਪਹਿਚਾਣ ਕਰਵਾਈ ਗੋਵਿੰਦ ਪੁਤਰ ਪ੍ਰੇਮ ਚੰਦਰਾ ਨੇ ਆਪਣੇ ਮਾਤਾ ਪਿਤਾ ਨੰ ਵੀਡੀਓ ਕਾਲ ਤੇ ਪਹਿਚਾਣ ਲਿਆ I ਬਾਲ ਭਲਾਈ ਕਮੇਟੀ ਵਲੋਂ ਗੋਵਿੰਦ ਪੁਤਰ ਪ੍ਰੇਮ ਚੰਦਰਾ ਵਾਸੀ Village/Town Babrapur, Post Sarai Prayag,Sarai Dault District Kannauj State Uttar Pradesh ਨੂੰ ਉਸਦੇ ਮੋਸੀ ਦੇ ਬੇਟੇ ਅਨਿਲ ਕੁਮਾਰ ਕੇਦਾਰ ਸਿੰਘ ਵਾਸੀ ਗੁਲਾਰਿਯਾ ਪੋਸਟ ਰੋਹਿਲਾ ਜਿਲ੍ਹਾ ਕਨੋਜ ਉਤਰਪਰਦੇਸ਼ ਦੇ ਹਵਾਲੇ ਕਰ ਦਿਤਾ ਗਿਆ I ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਨਾਲ ਗਲ ਬਾਤ ਕਰਨ ਤੇ ਉਨ੍ਹਾ ਨੇ ਅਪੀਲ ਕੀਤੀ ਕਿ ਬੱਚਿਆਂ ਦੇ ਕਿਸੇ ਵੀ ਕੇਸ਼ ਵਿਚ ਤੁਰੰਤ 1098 ਬਾਲ ਹੈਲਪ ਲਾਈਨ ਤੇ ਫੋਨ ਸੂਚਨਾ ਦੇਣੀ ਚਾਹੀਂਦੀ ਹੈ ਜਿਸ ਨਾਲ ਬੱਚਾ ਸੁਰਖਿਅਤ ਹਥਾ ਵਿੱਚ ਪਹੁਚ ਜਾਂਦਾ ਹੈ ਅਤੇ ਬੱਚਿਆਂ ਦੇ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਕਮਰਾ ਨੰ 311, ਤੀਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੇੰਪਲੇਕਸ ਤਰਨ ਤਾਰਨ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ I ਉਨ੍ਹਾ ਨੇ ਇਹ ਵੀ ਅਪੀਲ ਕੀਤੀ ਕਿ ਜੇਕਰ ਇਸ ਕਰੋਨਾ ਮਹਮਾਰੀ ਦੋਰਾਨ ਜਿਨ੍ਹਾ ਬੱਚਿਆਂ ਦੇ ਮਾਤਾ ਪਿਤਾ ਜਾਂ ਮਾਤਾ/ਪਿਤਾ ਦੀ ਮੋਤ ਹੋਈ ਹੈ ਤਾਂ ਉਨ੍ਹਾ ਨੂੰ ਪੰਜਾਬ ਸਰਕਾਰ ਵਲੋਂ 1500 ਰੁਪਏ ਮਹੀਨਾ ਪੇਂਸ਼ਨ, ਸਰਬਤ ਸਿਹਤ ਬਿਮਾ ਯੋਜਨਾ, ਘਰ ਘਰ ਰੋਜਗਾਰ, ਆਸ਼ੀਰਵਾਦ ਸਕੀਮ, ਸਮਾਰਟ ਰਾਸ਼ਨ ਕਾਰਡ ਯੋਜਨਾ ਦਾ ਲਾਭ ਦਿਤਾ ਜਾਵੇਗਾ ਇਸ ਲਈ ਅਜਿਹੇ ਬੱਚਿਆਂ ਬਾਰੇ ਸੂਚਨਾ ਦਫਤਰ ਵਿੱਚ ਦਿਤੀ ਜਾਵੇ I ਅਜ ਇਸ ਮੋਕੇ ਸ਼੍ਰੀ ਮਤੀ ਮੋਨਿਕਾ ਗੁਪਤਾ,ਮੈਂਬਰ ਬਾਲ ਭਲਾਈ ਕਮੇਟੀ ਅਤੇ ਸ਼੍ਰੀ ਸੂਖਮਜੀਤ ਸਿੰਘ, ਬਾਲ ਸੁਰਖਿਆ ਅਫਸਰ(ਐਨ.ਆਈ.ਸੀ.) ਮੋਜੂਦ ਸਨ I