Close

Mission “Each One Bring One” will motivate people to adopt government schools – District Education Officer

Publish Date : 18/03/2021
DEO
ਮਿਸ਼ਨ “ਈਚ ਵੰਨ ਬਰਿੰਗ ਵੰਨ” ਤਹਿਤ ਲੋਕਾਂ ਨੂੰ ਸਰਕਾਰੀ ਸਕੂਲ ਅਪਣਾਉਣ ਲਈ ਕੀਤਾ ਜਾਵੇਗਾ ਪ੍ਰੇਰਿਤ-ਜ਼ਿਲ੍ਹਾ ਸਿੱਖਿਆ ਅਫ਼ਸਰ
ਜਿਲ੍ਹਾ ਐਨਰੋਲਮੈਂਟ ਬੂਸਟਰ ਟੀਮ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਵਧਾਉਣ ਸਬੰਧੀ ਮੀਟਿੰਗ
ਤਰਨਤਾਰਨ, 17 ਮਾਰਚ : 
ਸਿੱਖਿਆ ਵਿਭਾਗ ਪੰਜਾਬ ਵੱਲੋਂ ਦਾਖ਼ਲਾ ਮੁਹਿੰਮ-2021 ਨੂੰ ਮੁੱਖ ਰੱਖਦਿਆਂ ਚਲਾਏ ਗਏ ਮਿਸ਼ਨ “ਈਚ ਵੰਨ ਬਰਿੰਗ ਵੰਨ” ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਸੁਸ਼ੀਲ ਕੁਮਾਰ ਤੁਲੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਐਨਰੋਲਮੈਂਟ ਬੂਸਟਰ ਟੀਮ ਦੀ ਮੀਟਿੰਗ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨਤਾਰਨ ਵਿਖੇ ਹੋਈ, ਜਿਸ ਵਿੱਚ ਸ਼੍ਰੀ ਪਰਮਜੀਤ ਸਿੰਘ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਦੇ ਨਾਲ ਸ਼੍ਰੀ ਨਵਦੀਪ ਸਿੰਘ “ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ” ਜ਼ਿਲ੍ਹਾ ਕੋਆਰਡੀਨੇਟਰ, ਸ਼੍ਰੀ ਪ੍ਰੇਮ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਅਤੇ ਵਰਿੰਦਰ ਸਿੰਘ ਜ਼ਿਲ੍ਹਾ ਐੱਮ. ਆਈ. ਐੱਸ. ਨੇ ਭਾਗ ਲੈਂਦੇ ਹੋਏ ਇਸ ਮਿਸ਼ਨ ਵਿੱਚ ਤਰਨਤਾਰਨ ਵੱਲੋਂ ਵੱਧ ਤੋਂ ਵੱਧ ਯੋਗਦਾਨ ਪਾਉਣ ਸਬੰਧੀ ਚਰਚਾ ਕੀਤੀ।
ਇਸ ਟੀਮ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਨੂੰ ਤੇਜ਼ ਕਰਨ ਸਬੰਧੀ ਕੁਝ ਸੁਝਾਅ ਦਿੱਤੇ ਗਏ ਜਿਨ੍ਹਾਂ ਵਿੱਚ ਸਕੂਲ ਮੁਖੀਆਂ ਵੱੱਲੋਂ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਰਸਾਉਂਦੇ ਪਿੰਡ ਵਿੱਚ, ਸਾਂਝੀਆਂ ਥਾਵਾਂ ਤੇ ਫਲੈਕਸ ਹੋਰਡਿੰਗਜ ਲਗਾਉਣੇ, ਪੈਂਫਲਿਟ ਵੰਡਣੇ, ਗੁਰੂਦੁਆਰੇ, ਮੰਦਰਾਂ ਅਤੇ ਹੋਰਨਾਂ ਧਾਰਮਿਕ ਜਗ੍ਹਾ ਤੋਂ ਅਨਾਊਂਸਮੈਂਟ ਕਰਵਾਉਣੀ, ਸਕੂਲ ਮੁਖੀਆਂ ਅਧਿਆਪਕਾਂ ਵੱਲੋਂ ਘਰ ਘਰ ਜਾ ਕੇ ਪ੍ਰਚਾਰ ਕਰਨਾ, ਕੋਵਿਡ 19 ਨੂੰ ਲੈਕੇ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਅਧਿਆਪਕਾਂ ਵੱਲੋਂ ਦਾਖ਼ਲਾ ਰੈਲੀ, ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕਰਨਾ ।
ਇਸ ਤੋਂ ਇਲਾਵਾ ਦਾਖ਼ਲਾ ਮੁਹਿੰਮ ਨੂੰ ਸਫਲ ਬਣਾਉਣ ਦੇ ਮੰਤਵ ਨਾਲ ਨੁੱਕੜ ਨਾਟਕਾਂ ਰਾਹੀਂ ਵੀ ਪ੍ਰਚਾਰ ਪ੍ਰਸਾਰ ਕਰਨ ਦੇ ਉਪਰਾਲਿਆਂ ਸਬੰਧੀ ਗੱਲਬਾਤ ਕੀਤੀ ਗਈ ਜਿਸ ਤਹਿਤ ਜ਼ਿਲ੍ਹੇ ਦੇ ਵਿੱਚ ਉਹ ਅਧਿਆਪਕ ਜੋ ਰੰਗ ਮੰਚ ਨਾਲ ਜੁੜਿਆ ਤਜਰਬਾ ਰੱਖਦੇ ਹੋਣ ਦੀ ਟੀਮ ਬਣਾ ਕੇ ਜਿਲ੍ਹੇ ਵਿੱਚ ਵੱਖ-ਵੱਖ ਜਗ੍ਹਾ ਸਿੱਖਿਆ ਵਿਭਾਗ ਦੀਆਂ ਪ੍ਰਮੁੱਖ ਪ੍ਰਾਪਤੀਆਂ ਦਰਸਾਉਂਦੇ ਨੁੱਕੜ ਨਾਟਕ ਕਰ ਸਕਦੇ ਹਨ।
ਇਸ ਸਬੰਧੀ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ, ਸ਼੍ਰੀ ਪਰਮਜੀਤ ਸਿੰਘ ਵੱਲੋਂ ਜਲਦ ਹੀ ਸਮੂਹ ਬਲਾਕ ਸਿੱਖਿਆ ਅਫ਼ਸਰਜ਼ ਅਤੇ ਸੀ. ਐੱਚ. ਟੀ. ਨਾਲ ਇੱਕ ਮੀਟਿੰਗ ਕਰਨ ਦਾ ਨਿਰਣਾ ਲਿਆ ਗਿਆ ਤਾਂ ਜੋ ਇਸ ਮੁਹਿੰਮ ਨੂੰ ਸਕੂਲ ਪੱਧਰ ਤੱਕ ਕਾਰਗਰ ਢੰਗ ਨਾਲ ਸਫ਼ਲ ਬਣਾਇਆ ਜਾ ਸਕੇ।