Close

Mr. Sushil Kumar assumed the post of Election Tehsildar

Publish Date : 27/09/2021
Elec

ਸ੍ਰੀ ਸ਼ੁਸ਼ੀਲ ਕੁਮਾਰ ਨੇ ਸੰਭਾਲਿਆ  ਚੋਣ ਤਹਿਸੀਲਦਾਰ ਦਾ ਅਹੁਦਾ                                                      

 ਤਰਨਤਾਰਨ 24 ਸਤੰਬਰ     ਸ੍ਰੀ  ਸ਼ੁਸ਼ੀਲ ਕੁਮਾਰ ਨੇ ਬਤੌਰ ਚੋਣ ਤਹਿਸੀਲਦਾਰ ਤਰਨਤਾਰਨ ਵਜੋ ਅਹੁਦਾ ਸੰਭਾਲ ਕੇ ਆਪਣਾ ਵਿਭਾਗੀ ਕੰਮਕਾਜ ਸ਼ੁਰੂ ਕਰ ਦਿੱਤਾ ਹੈ ।ਇਸ ਮੌਕੇ ਗੱਲਬਾਤ ਕਰਦਿਆਂ  ਉਨਾਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ  ਵਡਭਾਗਾ ਸਮਝਦੇ ਹਨ ਕਿ ਉਨ੍ਹਾਂ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਹੋਈ ਪਵਿੱਤਰ  ਨਗਰੀ  ਤਰਨ ਤਾਰਨ ‘ਚ ਬਤੌਰ ਤਹਿਸੀਲਦਾਰ ਚੋਣਾਂ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ। ਉਹ ਪੂਰੀ ਲਗਨ ਅਤੇ ਮਿਹਨਤ ਨਾਲ ਇਸੇ ਤਰ੍ਹਾਂ ਹੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇੱਥੇ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ । ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਦਫਤਰੀ ਸਟਾਫ ਅਤੇ ਇੱਥੇ ਆਉਣ ਜਾਣ ਵਾਲੇ  ਹਰੇਕ ਨਾਗਰਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਚੋਣ ਤਹਿਸੀਲਦਾਰ ਦਾ ਦਫਤਰ ਪਹੁੰਚਣ ਤੇ ਸਥਾਨਕ ਸਟਾਫ ਵਲੋਂ ਗੁਲਦਸਤਾ ਭੇਟ ਕਰ ਕੇ  ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ ।  ਉਨਾਂ ਵੱਲੋ  ਸਟਾਫ਼ ਨਾਲ ਇਕ ਸੰਖੇਪ ਮੀਟਿੰਗ ਕੀਤੀ ਅਤੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਜਿ਼ਲ੍ਹਾ ਚੋਣ ਦਫਤਰ ਦੇ ਕਰਮਚਾਰੀ ਸ੍ਰੀ ਸੰਜੇ  ਮਲਹੋਤਰਾ ਚੋਣ ਕਾਨੂੰਗੋ, ਸ੍ਰੀ ਦਿਲਬਾਗ ਸਿੰਘ, ਸੁਖਕੰਵਰਪਾਲ ਸਿੰਘ, ਹਰਸਿਮਰਨਜੀਤ ਸਿੰਘ, ਸਰਵਨ ਸਿੰਘ, ਹਰਪ੍ਰੀਤ ਸਿੰਘ ਅਤੇ ਸ੍ਰੀਮਤੀ ਮਨਜੀਤ ਕੋਰ, ਚੋਣ ਤਹਿਸੀਲਦਾਰ, ਕਪੂਰਥਲਾ ਅਤੇ ਉਹਨਾਂ ਦਾ ਸਮੂਹ ਸਟਾਫ ਸ਼ਾਮਲ ਸੀ।