Close

Mrs. Priya Sood, District and Sessions Judge-cum-Chairperson, District Legal Services Authority, Tarn Taran visited the Sub Jail today

Publish Date : 31/05/2021
SJC

ਸ਼੍ਰੀਮਤੀ ਪ੍ਰਿਆ ਸੂਦ, ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵਲੋਂ ਅੱਜ ਸਬ ਜੇਲ੍ਹ ਪੱਟੀ ਦਾ ਦੌਰਾ
ਜੇਲ੍ਹ ਵਿਚ ਬੰਦ ਹਵਾਲਾਤੀ ਅਤੇ ਕੈਦੀਆਂ ਦੀ ਮੁਸ਼ਕਲਾਂ ਨੂੰ ਸੁਣਕੇ, ਮੌਕੇ ‘ਤੇ ਹੀ ਹੱਲ ਕਰਨ ਦੇ ਜੇਲ੍ਹ ਸੁਪਰੀਟੈਂਡੈਂਟ ਨੂੰ ਦਿੱਤੇ ਦਿਸ਼ਾ ਨਿਰਦੇਸ਼
ਤਰਨ ਤਾਰਨ, 27 ਮਈ :
ਸ਼੍ਰੀਮਤੀ ਪ੍ਰਿਆ ਸੂਦ, ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵਲੋਂ ਅੱਜ ਸਬ ਜੇਲ੍ਹ, ਪੱਟੀ ਵਿਖੇ ਦੌਰਾ ਕੀਤਾ ਗਿਆ। ਇਸ ਮੌਕੇ ਸ਼੍ਰੀ ਗੁਰਬੀਰ ਸਿੰਘ, ਸਿਵਲ ਜੱਜ (ਸੀਨੀਅਰ ਡਵੀਜ਼ਨ)/ਸੀ. ਜੇ. ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ, ਸ਼੍ਰੀ ਰਾਜੇਸ਼ ਆਹਲੂਵਾਲੀਆ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਅਤੇ ਮਿਸ ਪਰਨੀਤ ਕੌਰ, ਟ੍ਰੇਨੀ ਜੱਜ (ਸਿਵਲ ਜੱਜ) ਵੀ ਉਹਨਾਂ ਦੇ ਨਾਲ ਸਨ।
ਇਸ ਮੋਕੇ ‘ਤੇ ਸ਼੍ਰੀ ਜਤਿੰਦਰ ਸਿੰਘ ਸੁਪਰੀਟੈਂਡੈਂਟ, ਸਬ ਜੇਲ੍ਹ ਪੱਟੀ, ਡਾ. ਅਮਰਪਾਲ ਸਿੰਘ ਅਤੇ ਉਥੋਂ ਦਾ ਸਟਾਫ, ਕੈਦੀ ਅਤੇ ਹਵਾਲਾਤੀ ਹਾਜ਼ਰ ਸਨ।
ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਨੇ ਜੇਲ੍ਹ ਵਿਚ ਬੰਦ ਹਵਾਲਾਤੀ ਅਤੇ ਕੈਦੀਆਂ ਦੀ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕੇ ਤੇ ਹੀ ਜੇਲ੍ਹ ਦੇ ਸੁਪਰੀਟੈਂਡੈਂਟ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ। ਜੱਜ ਸਾਹਿਬ ਵੱਲੋਂ ਜੇਲ੍ਹ ਵਿਚ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਬੈਰਿਕਾਂ ਵਿਚ ਜਾ ਕੇ ਉਹਨਾਂ ਦੇ ਰਹਿਣ ਸਹਿਣ ਦੀ ਸਾਫ ਸਫਾਈ ਦੀ ਜਾਂਚ ਕੀਤੀ ਅਤੇ ਜੇਲ੍ਹ ਦੀ ਮੈਸ (ਰਸੋਈ) ਚੈਕ ਕੀਤੀ ਅਤੇ ਉਥੋਂ ਦੀ ਸਾਫ ਸਫਾਈ ਦਾ ਵੀ ਨਿਰੀਖਣ ਕੀਤਾ।
ਜੱਜ ਸਾਹਿਬ ਨੇ ਜੇਲ੍ਹ ਸੁਪਰੀਟੈੱਡੈੱਟ ਨੂੰ ਨਿਰਦੇਸ਼ ਦਿੱਤੇ ਕਿ ਜੇਲ੍ਹ ਨੂੰ ਸਮੇਂ ਸਮੇਂ ਤੇ ਸੈਟੀਟਾਈਜ਼ ਕੀਤਾ ਜਾਵੇ ਅਤੇ ਹਵਾਲਾਤੀਆਂ ਅਤੇ ਕੈਦੀਆਂ ਦੀ ਨਿਯਮਿਤ ਮੈਡੀਕਲ ਜਾਂਚ ਹੰੁਦੀ ਰਹੇ। ਜੱਜ ਸਾਹਿਬ ਵੱਲੋਂ ਮੌਜੂਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਨ੍ਹਾ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਉਹ ਅਪਣੀ ਅਪੀਲ ਕਦੋਂ ਅਤੇ ਕਿਸ ਪੀਰੀਅਡ ਦੇ ਦੌਰਾਨ ਲਗਾ ਸਕਦੇ ਹਨ ਅਤੇ ਇਸ ਤੌਂ ਇਲਾਵਾ ਪਲੀਅ ਬਾਰਗਨਿੰਗ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਹਵਾਲਾਤੀਆਂ ਅਤੇ ਕੈਦੀਆਂ ਨੂੰ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੌਰਟ ਤੱਕ ਵਕੀਲ ਮੁਫਤ ਦਿੱਤੇ ਜਾਂਦੇ ਹਨ। ਇਸ ਮੌਕੇ ਉਨ੍ਹਾਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਇਹ ਸਲਾਹ ਦਿੱਤੀ ਕਿ ਉਹ ਸਮਾਜ ਵਿੱਚ ਰਹਿ ਕੇ ਆਮ ਇਨਸਾਨ ਵਾਂਗ ਅਪਣਾ ਜੀਵਨ ਦਾ ਨਿਰਵਾਹ ਕਰਨ ਅਤੇ ਦੁਬਾਰਾ ਕੋਈ ਵੀ ਗਲਤ ਕੰਮ ਕਰਕੇ ਜੇਲ੍ਹ ਵਿੱਚ ਨਾ ਆਉਣ।
ਜੱਜ ਸਾਹਿਬ ਨੇ ਉਨ੍ਹਾਂ ਨੂੰ ਕੋਵਿਡ-19 ਦੇ ਬਾਰੇ ਵੀ ਜਾਗਰੁਕ ਕੀਤਾ ਅਤੇ ਪਰਹੇਜਾਂ ਬਾਰੇ ਵੀ ਜਾਣਕਾਰੀ ਦਿੱਤੀ ਜਿਵੇਂ ਕਿ ਸੋਸ਼ਲ ਦੂਰੀ ਬਣਾ ਕੇ ਰਖਣਾ, ਸੈਣੀਟਾਇਜ਼ਰ ਦਾ ਉਪਯੋਗ ਕਰਦੇ ਰਹਿਣਾ ਆਦਿ। ਇਸ ਤੋਂ ਇਲਾਵਾ ਜੱਜ ਸਾਹਿਬ ਨੇ ਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਅਪਣਾ ਸਮਾਂ ਆਉਣ ਤੇ ਟੀਕਾਕਰਨ ਜਰੂਰ ਕਰਵਾਉਣ ਅਤੇ ਜੇਲ੍ਹ ਸੁਪਰਡੈਂਟ ਇਨ੍ਹਾਂ ਬੰਦੀਆਂ ਦੀ ਹਰ ਤਰ੍ਹਾਂ ਦੀ ਮੱਦਦ ਕਰਨ।
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੇ ਦਫਤਰ ਵਿਖੇ ਮਿਲਣ ਜਾਂ ਜਾਣਕਾਰੀ ਵਾਸਤੇ ਜਿਲ੍ਹਾ ਕਚਹਿਰੀ, ਤਰਨ ਤਾਰਨ ਵਿਖੇ ਦਫਤਰ ਦੇ ਸਮੇਂ ਵਿੱਚ ਆ ਕੇ ਮਿਲਿਆ ਜਾ ਸਕਦਾ ਹੈ ਅਤੇ ਵਧੇਰੇ ਜਾਣਾਕਰੀ ਵਾਸਤੇ ਟੋਲ ਫ੍ਰੀ ਨੰਬਰ 15100 ਅਤੇ 1968 ਅਤੇ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰ. 01852-223291 ਤੋ ਜਾਣਕਾਰੀ ਲਈ ਜਾ ਸਕਦੀ ਹੈ।