Close

National D-Warming Day celebrated at Aanganwari Center, Village Kadgil

Publish Date : 26/08/2021

ਪਿੰਡ ਕੱਦਗਿੱਲ ਦੇ ਆਂਗਨਵਾੜੀ ਸੈਂਟਰ ਵਿੱਚ ਮਨਾਇਆ ਗਿਆ ਨੈਸ਼ਨਲ ਡੀ ਵਾਰਮਿੰਗ ਡੇ                                          

ਸੀ ਡੀ ਪੀ ਓ ਨਿਵੇਦਤਾ ਕੁਮਾਰ ਨੇ ਪਹੁੰਚ ਕੇ ਬੱਚਿਆਂ ਨੂੰ ਖਵਾਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ                                            

  ਤਰਨ ਤਾਰਨ ,25 ਅਗਸਤ

  ਡਿਪਟੀ ਕਮਿਸ਼ਨਰ ਤਰਨਤਾਰਨ ਕੁਲਵੰਤ ਸਿੰਘ ਧੂਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਜ਼ਿਲ੍ਹੇ ਵਿਚ ਮਨਾਏ ਜਾ ਰਹੇ ਨੈਸ਼ਨਲ ਡੀ ਵਾਰਮਿੰਗ ਡੇ ਨੂੰ  ਸਥਾਨਕ ਸਿਵਲ ਸਰਜਨ ਡਾ. ਰੋਹਿਤ ਮਹਿਤਾ ਵੱਲੋਂ ਉਲੀਕੀ ਵਿਸ਼ੇਸ਼ ਪ੍ਰੋਗਰਾਮਾਂ ਤਹਿਤ ਜ਼ਿਲ੍ਹੇ ਦੇ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਐਲਬੈਂਡਾਜ਼ੋਲ (ਬੱਚਿਆਂ ਦੇ ਪੇਟ ਦੇ ਕੀੜੇ ਮਾਰਨ ਬਾਰੇ ) ਦੀਆਂ  ਗੋਲੀਆਂ ਖੁਆ ਕੇ ਨੈਸ਼ਨਲ ਡੀ ਵਾਰਮਿੰਗ ਡੇਅ ਮਨਾਇਆ ਗਿਆ ਇਸੇ  ਤਹਿਤ ਪਿੰਡ ਕੱਦਗਿੱਲ ਦੇ ਆਂਗਨਵਾੜੀ ਸੈਂਟਰ ਵਿੱਚ ਵੀ ਛੋਟੇ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈਆਂ ਗਈਆ ਤੇ ਇਸ ਦੀ ਸ਼ੁਰੂਆਤ ਕਰਨ ਲਈ ਤਰਨਤਾਰਨ ਦੇ ਸੀਡੀਪੀਓ ਮੈਡਮ ਨਿਵੇਦਤਾ  ਕੁਮਾਰ ਇਥੇ  ਪਹੁੰਚੇ ਅਤੇ ਉਨ੍ਹਾਂ ਬੱਚਿਆਂ ਨੂੰ  ਇਹ ਗੋਲੀਆਂ ਖਵਾਉਣ ਦੀ ਸ਼ੁਰੂਆਤ ਕੀਤੀ ਇਸ ਮੌਕੇ ਉਨ੍ਹਾਂ ਨਾਲ ਸੁਪਰਵਾਈਜ਼ਰ ਰੁਪਿੰਦਰ  ਕੌਰ ਵੀ ਮੌਜੂਦ ਸਨ।ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਪੂਰੇ ਦੇਸ਼ ਵਿੱਚ  ਨੈਸ਼ਨਲ ਡੀ ਵਾਰਮਿੰਗ ਡੇਅ ਮਨਾਇਆ ਜਾ ਰਿਹਾ ਜਿਸ ਤਹਿਤ ਪੂਰੇ ਭਾਰਤ ਆਂਗਣਵਾੜੀ ਸੈਂਟਰਾਂ ਵਿੱਚ ਰਜਿਸਟਰਡ ਬੱਚੇ ਜਿਨ੍ਹਾਂ ਦੀ ਉਮਰ 1-2  ਸਾਲ ਹੈ ਉਹਨੂੰ ਐਲਬੈਂਡਾਜ਼ੋਲ ਦਾ ਸਿਰਪ ਜਾਂ ਅਲਬੈਂਡਾਜ਼ੋਲ ਦੀ ਅੱਧੀ ਗੋਲੀ ਦਿੱਤੀ ਜਾ ਰਹੀ ਹੈ,ਜੋ ਬੱਚੇ  2-19 ਸਾਲ ਦੀ ਉਮਰ ਤੱਕ ਦੇ ਹਨ  ਉਨ੍ਹਾਂ ਨੂੰ ਸਿਹਤ ਵਿਭਾਗ  ਵੱਲੋਂ ਦਿੱਤੀ ਗਈ  400mg ਦੀ ਇਹ ਪੂਰੀ ਗੋਲੀ ਖਵਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਗੋਲੀ ਬੱਚਿਆਂ ਨੂੰ ਦੰਦਾਂ ਨਾਲ ਚਬਾ ਕੇ ਖਾਣ ਲਈ ਕਿਹਾ ਜਾ ਰਿਹਾ ਹੈ ਅਤੇ ਉਪਰੰਤ  ਵਿਭਾਗ ਦੀਆਂ ਹਦਾਇਤਾਂ ਤਹਿਤ  ਪਾਣੀ ਪਿਲਾਈਆ ਜਾ ਰਿਹਾ ਹੈ ਕਿ ਅੱਧਾ ਘੰਟਾ ਕੁੱਝ  ਨਾ ਖਾਣ ਬਾਰੇ ਸਲਾਹ ਦਿੱਤੀ ਜਾਰੀ ਹੈ।  ਉਨ੍ਹਾਂ ਦੱਸਿਆ ਕਿ ਇਹ ਗੋਲੀਆਂ ਖਾਣ ਤੋਂ ਜੋ ਬੱਚੀਏ ਅਜੇ ਵੀ ਰਹਿ ਗਏ ਹਨ ਉਨ੍ਹਾਂ ਨੂੰ ਅੱਜ ਜੋ ਬੱਚੇ ਇਹ ਗੋਲੀ ਖਾਣ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਨੂੰ ਇਹ ਗੋਲੀ 1ਸਤੰਬਰ ਨੂੰੂ ਮੋਪ ਅਪ ਡੇਅ ਵਾਲੇ ਦਿਨ ਖੁਵਾਈ ਜਾਵੇਗੀ l  ਇਸ ਮੌਕੇ ਆਂਗਣਵਾੜੀ ਵਰਕਰ ਸੁਖਰਾਜ ਕੌਰ, ਮਨਜੀਤ ਕੌਰ, ਨਿਰਮਲ ਕੌਰ, ਕੰਵਲਜੀਤ ਕੌਰ ਆਦਿ ਵੀ ਹਾਜ਼ਰ ਸਨ।