Close

National Trust’s Nirmaya Sehat Bima Yojana scheme for persons with disabilities – Deputy Commissioner

Publish Date : 30/11/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਨੈਸ਼ਨਲ ਟਰੱਸਟ ਦੀ ਨਿਰਮਾਇਆ ਸਿਹਤ ਬੀਮਾ ਯੋਜਨਾ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਿਵਿਆਂਗਜਨ – ਡਿਪਟੀ ਕਮਿਸ਼ਨਰ
ਤਰਨ ਤਾਰਨ , 30 ਨਵੰਬਰ
ਭਾਰਤ ਸਰਕਾਰ ਦੇ ਨੈਸ਼ਨਲ ਟਰੱਸਟ ਦੀ ਨਿਰਮਾਇਆ ਸਿਹਤ ਬੀਮਾ ਯੋਜਨਾ ਸਕੀਮ ਰਾਹੀਂ ਬੌਧਿਕ ਦਿਵਿਆਂਗਤਾ (ਐਮ.ਆਰ), ਓਟੀਸਟਿਕ ਦਿਵਿਆਂਗਜਨ, ਸੈਰੀਬਲ ਪਾਲਿਸੀ, ਮਲਟੀਪਲ ਡਿਸੇਬਿਲਟੀ ਚਾਰ ਦਿਵਿਆਂਗਤਾਵਾਂ ਨਾਲ ਸਬੰਧ ਰੱਖਣ ਵਾਲੇ ਦਿਵਿਆਂਗਜਨਾਂ ਨੂੰ 01 ਲੱਖ ਰੁਪਏ ਤੱਕ ਦੀ ਹੈਲਥ ਇੰਨਸ਼ੋਰੈਂਸ ਦਿੱਤੀ ਜਾਂਦੀ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਇਸ ਬੀਮਾ ਯੋਜਨਾ ਸਕੀਮ ਤਹਿਤ ਹਸਪਤਾਲ ਵਿੱਚ ਸਰਜਰੀ ਲਈ ਭਰਤੀ ਹੋਣ ਵਾਲੇ ਦਿਵਿਆਂਗਜਨ ਨੂੰ 40 ਹਜ਼ਾਰ ਰੁਪਏ ਅਤੇ ਸਰਜਰੀ ਤੋਂ ਬਿਨ੍ਹਾਂ ਹੋਰ ਇਲਾਜ ਲਈ 15 ਹਜ਼ਾਰ ਰੁਪਏ ਤੱਕ ਦੀ ਸਹੂਲਤ ਦਿੱਤੀ ਜਾਂਦੀ ਹੈ।
ਓਹਨਾਂ ਦੱਸਿਆ ਕਿ ਇਸ ਤੋਂ ਇਲਾਵਾ 15 ਹਜ਼ਾਰ ਰੁਪਏ ਰੈਗੂਲਰ ਮੈਡੀਕਲ ਚੈਕਅੱਪ ਦਵਾਈਆਂ ਅਤੇ ਮੈਡੀਕਲ ਟੈਸਟਾਂ ਲਈ ਅਤੇ 04 ਹਜ਼ਾਰ ਰੁਪਏ ਤੱਕ ਦੀ ਰਾਸ਼ੀ ਦੰਦਾਂ ਦੇ ਇਲਾਜ ਲਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ 20 ਹਜ਼ਾਰ ਰੁਪਏ ਦੀ ਰਾਸ਼ੀ ਵੱਖ-ਵੱਖ ਦਿਵਿਆਂਗਤਾਂ ਨੂੰ ਠੀਕ ਕਰਨ ਲਈ ਪ੍ਰਦਾਨ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ਦੇ ਦਿਵਿਆਂਗਜਨ ਜੋ ਕਿ ਚਾਰ ਤਰ੍ਹਾਂ ਦੀਆਂ ਦਿਵਿਆਂਗਤਾਵਾਂ ਜਿੰਨ੍ਹਾਂ ਵਿੱਚ ਬੌਧਿਕ ਦਿਵਿਆਂਗਤਾ (ਐਮ.ਆਰ), ਓਟੀਸਟਿਕ ਦਿਵਿਆਂਗਜਨ, ਸੈਰੀਬਲ ਪਾਲਿਸੀ, ਮਲਟੀਪਲ ਡਿਸੇਬਿਲਟੀ ਵਰਗੀਆਂ ਚਾਰ ਦਿਵਿਆਂਗਤਾਵਾਂ ਨਾਲ ਸਬੰਧ ਰੱਖਣ ਵਾਲੇ ਦਿਵਿਆਂਗਜਨਾਂ ਨੂੰ ਇਸ ਸਕੀਮ ਤਹਿਤ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਓਹਨਾਂ ਦੱਸਿਆ ਕਿ ਜੇਕਰ ਕੋਈ ਵੀ ਦਿਵਿਆਂਗਜਨ ਜਿਲ੍ਹੇ ਦਾ ਵਸਨੀਕ ਹੈ ਇਸ ਸਕੀਮ ਤਹਿਤ ਲਾਭ ਲੈਣਾ ਚਾਹੁੰਦਾ ਹੈ ਤਾਂ ਉਹ ਸਿੱਧੇ ਤੌਰ ਤੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਨਾਲ ਸੰਪਰਕ ਕਰਕੇ ਸਕੀਮ ਦਾ ਲਾਭ ਲੈ ਸਕਦੇ ਹਨ।