National Youth Day celebrated at Government Senior Secondary School (Girls) Aladdinpur by District Legal Services Authority, Tarn Taran
Publish Date : 17/01/2023
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਲਾਦੀਨਪੁਰ ਵਿਖੇ ਮਨਾਇਆ ਗਿਆ ਨੈਸ਼ਨਲ ਯੁਵਾ ਦਿਵਸ
ਤਰਨਤਾਰਨ 12 ਜਨਵਰੀ : ਸ਼੍ਰੀਮਤੀ ਪ੍ਰਤਿਮਾ ਅਰੋੜਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,
ਤਰਨ ਤਾਰਨ, ਸ਼੍ਰੀ ਹਰਸਿਮਰਨਜੀਤ ਸਿੰਘ ਸਾਹਨੀ, ਵਕੀਲ ਅਤੇ ਸ਼੍ਰੀ ਕੁਲਵਿੰਦਰ ਸਿੰਘ, ਪੀ.ਐਲ.ਵੀ ਅਤੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ. ਪੁਸ਼ਪਿੰਦਰ ਲੈਕਚਰਾਰ ਇੰਗਲਿਸ਼ ਅਲਾਦੀਨਪੁਰ ਸਕੂਲ (ਲੜਕੀਆਂ) ਤਰਨ ਤਾਰਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲਾਦੀਨਪੁਰ ਲੜਕੀਆਂ ਵਿਖੇ ਨੈਸ਼ਨਲ ਯੁਵਾ ਦਿਵਸ ਮਨਾਇਆ ਗਿਆ। ਜਿਸ ਵਿੱਚ ਨੈਸ਼ਨਲ ਯੁਵਾ ਦਿਵਸ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਬਾਰੇ ਦੱਸਿਆ ਗਿਆ। ਇਸ ਵਿੱਚ ਮਾਨਯੋਗ ਜੱਜ ਸਾਹਿਬ ਜੀ ਨੇ ਸਵਾਮੀ ਵਿਵੇਕਾਨੰਦ ਜੀ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਸ਼ਿਕਾਗੋ ਵਿਸ਼ਵ ਸੰਮੇਲਨ ਵਿੱਚ ਹਿੰਦੋਸਤਾਨੀ ਸਭਿਅਤਾ ਦਾ ਡੰਕਾ ਵਜਾਇਆ ਸੀ ਕਿ ਸਾਰੀ ਦੁਨੀਆਂ ਇੱਕ ਘਰ ਹੈ ਅਤੇ ਇੱਥੋਂ ਦੇ ਰਹਿਣ ਵਾਲੇ ਸਾਰੇ ਭੈਣ ਭਰਾ ਹਨ । ਸਵਾਮੀ ਵਿਵੇਕਾਨੰਦ ਜੀ ਦਾ ਕਹਿਣਾ ਸੀ ਕੀ ਹਰ ਦੇਸ਼ ਦੀ ਰੀੜ ਦੀ ਹੱਡੀ ਉਸ ਦੇ ਨੌਜਵਾਨ ਹੁੰਦੇ ਹਨ ਇਸ ਕਰਕੇ ਨੌਜਵਾਨਾਂ ਨੂੰ ਪੂਰੀ ਇਮਾਨਦਾਰੀ ਨਾਲ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਮਿਹਨਤ ਕਰਨ ਬਾਰੇ ਕਿਹਾ ਗਿਆ। ਉਹਨਾਂ ਦੱਸਿਆ ਕਿ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ ਕਿ “ਉੱਠੋ ਜਾਗੋ ਅਤੇ ਲਕਸ਼ ਪ੍ਰਾਪਤੀ ਤੱਕ ਨਾ ਰੁੱਕੋ”। ਮਾਨਯੋਗ ਜੱਜ ਸਾਹਿਬ ਜੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਜੋ ਵਧੀਆਂ ਸਮਾਜ ਦੀ ਸਿਰਜਣਾ ਕਰ ਸਕਣ।
ਵਕੀਲ ਸ਼੍ਰੀ ਹਰਸਿਮਰਨਜੀਤ ਸਿੰਘ ਸਾਹਨੀ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲੀਗਲ ਸਰਵਿਸ
ਐਕਟ 1987 ਦੇ ਅਧੀਨ ਲੋਅਰ ਕੋਰਟ ਤੋਂ ਲੈ ਕਿ ਸੁਪਰੀਮ ਕੋਰਟ ਤੱਕ ਮੁਫਤ ਵਕੀਲ ਮਿਲਦੇ ਹਨ। ਜਿਸ ਵਿੱਚ ਐਸ.ਸੀ., ਬੀ.ਸੀ., ਐਸ.ਟੀ., ਕਿਸੇ ਬੇਗਾਰ ਦਾ ਮਾਰਿਆ, ਉਦਯੋਗਿਕ ਕਾਮੇ, ਔਰਤ, ਹਵਾਲਾਤੀ ਅਤੇ ਕੈਦੀ, ਟਰਾਂਸਜੈਡਰ, ਅਤੇ ਜਰਨਲ ਕੈਟਾਗਿਰੀ ਦੇ ਵਿੱਚ 3 ਲੱਖ ਤੋਂ ਘੱਟ ਆਮਦਨ ਵਾਲੇ ਵਿਅਕਤੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਮੀਨੀ ਮੰਜ਼ਲ ਜ਼ਿਲ੍ਹਾ ਕਚਹਿਰੀ ਤਰਨ ਤਾਰਨ ਤੋ ਮੁਫਤ ਵਕੀਲ ਲੈ ਸਕਦੇ ਹਨ। ਇਸ ਤੋਂ ਇਲਾਵਾ ਮੀਡੀਏਸ਼ਨ ਸੈਂਟਰ ਤਰਨ ਤਾਰਨ, ਪੱਟੀ ਅਤੇ ਖਡੂਰ ਸਾਹਿਬ ਵਿਖੇ ਚੱਲ ਰਿਹਾ ਹੈ ਜਿਸ ਵਿੱਚ ਕੋਰਟਾਂ ਵਿੱਚ ਚੱਲ ਰਹੇ ਕੇਸਾਂ ਦਾ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ ਕਰਵਾਇਆ ਜਾਂਦਾ ਹੈ। ਜਿਸ ਨਾਲ ਕੋਰਟ ਵਿੱਚ ਕੇਸਾਂ ਦਾ ਲੱਗਣ ਵਾਲਾ ਸਮਾਂ ਬਚ ਜਾਂਦਾ ਹੈ ਅਤੇ ਪਾਰਟੀਆਂ ਦਾ ਆਪਸੀ ਪਿਆਰ ਬਣਿਆ ਰਹਿੰਦਾ ਹੈ। ਵਕੀਲ ਸਾਹਿਬ ਨੇ ਦੱਸਿਆ ਕਿ ਅਸੀਂ ਮੀਡੀਏਸ਼ਨ ਸੈਂਟਰ ਵਿੱਚ ਪ੍ਰੀ ਇੰਸਟੀਚਿਊਸ਼ਨ ਮੈਟਰੋਮੋਨੀਅਲ ਕੇਸ ਵੀ ਲਗਾ ਸਕਦੇ ਹਾਂ। ਇਹ ਉਹ ਕੇਸ ਹੁੰਦੇ ਹਨ ਜੋ ਅਜੇ ਤੱਕ ਕੋਰਟ ਵਿੱਚ ਦਾਖਲ ਨਹੀਂ ਹੋਏ ਹਨ ਅਤੇ ਪਾਰਟੀਆਂ ਆਪਣਾ ਸਮਾਂ ਅਤੇ ਪੈਸਾ ਬਚਾਉਣ ਲਈ ਮੀਡੀਏਸ਼ਨ ਸੈਂਟਰ ਵਿੱਚ ਕੇਸ ਲਗਾ ਸਕਦੇ ਹਨ।
ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰ.1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ
ਦੇ ਨੰ. 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।