NCDC team (Government of India) regarding STH survey of children samples taken
Publish Date : 03/02/2023
ਐਸ.ਟੀ.ਐੱਚ.ਸਰਵੇ ਸਬੰਧੀ ਐਨਸੀਡੀਸੀ ਟੀਮ (ਭਾਰਤ ਸਰਕਾਰ) ਵਲੋਂ ਬੱਚਿਆਂ ਦੇ ਦੇ ਲਏ ਗਏ ਸੈਂਪਲ
ਤਰਨ ਤਾਰਨ, 02 ਫਰਵਰੀ : ਵਿਦਿਆਰਥੀਆਂ ਦੀ ਸਿੱਖਿਆ ਦੇ ਨਾਲ ਨਾਲ ਤੰਦਰੁਸਤ ਸਿਹਤ ਲਈ ਐਨਸੀਡੀਸੀ ਭਾਰਤ ਸਰਕਾਰ ਵੱਲੋਂ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਐਸਟੀਐੱਚ ਸਰਵੇ ਕਰਨ ਲਈ ਐਨਸੀਡੀਸੀ ਟੀਮ ਦੇ ਇੰਚਾਰਜ ਡਾ.ਸ੍ਰੀ ਵਿਨੇ ਗਰਗ ਜ ਅਤੇ ਉਹਨਾਂ ਦੇ ਸਾਥੀਆਂ ਦਾ ਜ਼ਿਲ੍ਹਾ ਤਰਨ ਤਾਰਨ ਵਿੱਚ ਪਹੁੰਚਣ ਤੇ ਜਿਲ੍ਹਾ ਟੀਕਾਕਰਨ ਅਫ਼ਸਰ -ਕਮ- ਜ਼ਿਲ੍ਹਾ ਨੋਡਲ ਅਫ਼ਸਰ ਆਰਬੀਐਸਕੇ ਡਾ. ਸ੍ਰੀਮਤੀ ਵਰਿੰਦਰਪਾਲ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਤਰਨਤਾਰਨ ਸ੍ਰੀ ਪਰਮਜੀਤ ਸਿੰਘ ਜੀ ਅਤੇ ਡਾ.ਰਜਨੀ ਸ਼ਰਮਾ,ਸਕੂਲ ਹੈਲਥ ਕੋਆਰਡੀਨੇਟਰ ਤਰਨ ਤਾਰਨ ਵਲੋਂ ਸਵਾਗਤ ਕੀਤਾ ਗਿਆ।
ਇਸ ਉਪਰੰਤ ਐਨਸੀਡੀਸੀ ਦੀ ਟੀਮ ਡਾ. ਵਿਨੇ ਗਰਗ ਦੀ ਅਗਵਾਈ ਵਿੱਚ ਸਅਸ ਅਲਾਦੀਨਪੁਰ ਅਤੇ ਸਅਸ ਚੁਤਾਲਾ ਵਿਜਟ ਕੀਤਾ ਅਤੇ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਡਾ. ਗਰਗ ਨੇ ਦੱਸਿਆ ਕਿ ਅੱਜਕਲ੍ਹ ਛੋਟੇ ਬੱਚਿਆਂ ਵਿੱਚ ਕਮਜ਼ੋਰੀ, ਬੱਚਿਆਂ ਦੇ ਲਗਾਤਾਰ ਪੇਟ ਦਰਦ, ਕੱਦ ਦਾ ਨਾ ਵੱਧਣਾ ਇਹ ਪੇਟ ਵਿੱਚ ਕੀੜੇ ਹੋਣ ਦੇ ਲੱਛਣ ਹੁੰਦੇ ਹਨ। ਇਹ ਸਰਵੇ ਜਮਾਤ ਚੌਥੀ ਤੇ ਪੰਜਵੀਂ ਦੇ ਬੱਚਿਆਂ ਦਾ ਕੀਤਾ ਜਾਵੇਗਾ। ਜਿਸ ਤੋਂ ਬੱਚਿਆਂ ਦੇ ਪੇਟ ਵਿੱਚ ਪਾਏ ਜਾਣ ਵਾਲੇ ਕੀੜਿਆਂ ਬਾਰੇ ਪਤਾ ਚੱਲ ਸਕੇਗਾ ਅਤੇ ਫਿਰ ਉਸਦਾ ਇਲਾਜ ਕੀਤਾ ਜਾ ਸਕੇ।
ਇਸ ਮੌਕੇ ਡਾ. ਵਰਿੰਦਰਪਾਲ ਕੌਰ ਵਲੋਂ ਬੱਚਿਆਂ ਨੂੰ ਆਪਣੀ ਸਿਹਤ ਦੀ ਸੰਭਾਲ ਕਰਨ ਬਾਰੇ ਨੁਕਤੇ ਸਾਂਝੇ ਕੀਤੇ ਅਤੇ ਬੱਚਿਆਂ ਨੂੰ ਵਧੀਆ ਤੇ ਸੰਤੁਲਿਤ ਭੋਜਨ ਸਮੇਂ ਸਿਰ ਖਾਣ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰ.ਪਰਮਜੀਤ ਸਿੰਘ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਐਨਸੀਡੀਸੀ ਦੀ ਟੀਮ ਦਾ ਪੂਰਨ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਸਰਵੇ ਦੌਰਾਨ ਆਰਬੀਐਸਕੇ ਟੀਮ ਤਰਨਤਾਰਨ,ਕੈੰਰੋ,ਸਅਸ ਅਲਾਦੀਨਪੁਰ ਨੈਸ਼ਨਲ ਐਵਾਰਡੀ ਮੁੱਖ ਅਧਿਆਪਕ ਸ੍ਰ.ਅਮਰਜੀਤ ਸਿੰਘ ਤੇ ਉਹਨਾਂ ਦਾ ਸਟਾਫ਼ ਅਤੇ ਸਅਸ ਚੁਤਾਲਾ ਦੇ ਮੁੱਖ ਅਧਿਆਪਕਾ ਸ੍ਰੀਮਤੀ ਗੁਲਸ਼ਨ ਤੇ ਉਹਨਾਂ ਦੇ ਸਟਾਫ਼ ਵੱਲੋਂ ਸਰਵੇ ਕਰਨ ਵਿੱਚ ਪੂਰਨ ਸਹਿਯੋਗ ਦੇਣ ਤੇ ਜ਼ਿਲ੍ਹਾ ਟੀਕਾਕਰਨ -ਕਮ- ਨੋਡਲ ਅਫ਼ਸਰ ਡਾ.ਵਰਿੰਦਰਪਾਲ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰ.ਪਰਮਜੀਤ ਸਿੰਘ ਵਲੋਂ ਧੰਨਵਾਦ ਕੀਤਾ ਗਿਆ।