Close

Necessary instructions from the Deputy Director General for making outstanding Aadhaar cards in the age group of 0-18 years

Publish Date : 07/07/2022

ਦਫ਼ਤਰ ਜਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਪ੍ਰੈਸ ਨੋਟ

ਡਿਪਟੀ ਡਾਇਰੈਕਟਰ ਜਨਰਲ ਵੱਲੋਂ 0-18 ਉਮਰ ਵਰਗ ਦੇ ਬਕਾਇਆ ਆਧਾਰ ਕਾਰਡ ਬਣਾਉਣ ਲਈ ਜ਼ਰੂਰੀ ਨਿਰਦੇਸ਼

18 ਸਾਲ ਤੱਕ ਦੀ ਉਮਰ ਦੇ ਆਧਾਰ ਕਾਰਡ ਬਣਾਉਣ ਲਈ ਸਪੈਸ਼ਲ ਮੁਹਿੰਮ ਚਲਾਈ ਜਾਵੇ

ਡਿਪਟੀ ਕਮਿਸ਼ਨਰ ਨਾਲ ਆਧਾਰ ਕਾਰਡ ਬਣਾਉਣ ਦੇ ਕੰਮ ਦਾ ਕੀਤਾ ਨਿਰੀਖਣ

ਤਰਨ ਤਾਰਨ , 06 ਜੁਲਾਈ —

          ਭਾਰਤੀ ਵਿਲੱਖਣ ਪਹਿਚਾਣ ਅਥਾਰਟੀ ਦੇ ਚੰਡੀਗੜ੍ਹ ਖੇਤਰੀ ਦਫ਼ਤਰ ਦੀ ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ ਆਈਏਐਸ ਵੱਲੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਮੋਨੀਸ਼ ਕੁਮਾਰ ਸਮੇਤ ਜਿਲੇ ਵਿੱਚ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ਸ਼ਹਿਰੀ) ਸਕੱਤਰ ਸਿੰਘ ਬੱਲ, ਜ਼ਿਲ੍ਹਾ ਮੈਨੇਜ਼ਰ ਸੇਵਾ ਕੇਂਦਰ ਗੁਰਿੰਦਰਜੀਤ ਸਿੰਘ ਵੀ ਹਾਜ਼ਰ ਸਨ।

          ਇਸ ਸਬੰਧੀ ਇਕ ਮੀਟਿੰਗ ਦੌਰਾਨ ਉੱਨਾਂ ਬਾਲ ਵਿਕਾਸ ਵਿਭਾਗ ਤੇ ਸਿੱਖਿਆ ਵਿਭਾਗ ਨੂੰ ਕਿਹਾ ਕਿ ਉਹ 18 ਸਾਲ ਤੱਕ ਦੀ ਉਮਰ ਵਰਗ ਦੇ ਬੱਚੇ ਜਿਨਾਂ ਦੇ ਆਧਾਰ ਕਾਰਡ ਨਹੀਂ ਬਣੇ ਹਨ , ਉੱਨਾਂ ਲਈ ਰੋਸਟਰ ਪਲਾਨ ਬਣਾਕੇ ਸਭ ਨੂੰ ਕਵਰ ਕੀਤਾ ਜਾਵੇ ਅਤੇ ਇਸ ਲਈ ਵੱਖਰੇ ਤੌਰ ਤੇ ਮੁਹਿੰਮ ਚਲਾ ਕੇ ਉਨ੍ਹਾਂ ਦੇ ਆਧਾਰ ਕਾਰਡ ਬਣਾਏ ਜਾਣ। ਇਸ ਲਈ ਆਂਗਣਵਾੜੀ ਕੇਂਦਰਾਂ ਤੇ ਸਕੂਲਾਂ ਦਾ ਸਹਿਯੋਗ ਵੀ ਲਿਆ ਜਾਵੇ ।

          ਉੱਨਾਂ ਇਹ ਵੀ ਕਿਹਾ ਕਿ 5 ਸਾਲ ਤੇ 15 ਸਾਲ ਦੀ ਉਮਰ ਪੂਰੀ ਕਰ ਚੁੱਕੇ ਬੱਚਿਆਂ ਦੇ ਉਂਗਲੀਆਂ ਦੇ ਨਿਸ਼ਾਨ ਤੇ ਅੱਖਾਂ ਦੀ ਪੁਤਲੀ ਸਕੈਨ ਕਰਕੇ ਅਪਡੇਟ ਕਰਨ ਦਾ ਕੰਮ ਪੂਰਾ ਕੀਤਾ ਜਾਵੇ । ਇਹ ਸੇਵਾ ਬਿਲਕੁਲ ਮੁਫ਼ਤ ਹੈ। ਉੱਨਾਂ ਲੋਕਾਂ ਨੂੰ ਕਿਹਾ ਕੀ ਉਹ ਆਧਾਰ ਕਾਰਡ ਬਣਾਉਣ ਵੇਲੇ ਆਪਣੇ ਵੇਰਵੇ ਚੰਗੀ ਤਰਾਂ ਚੈੱਕ ਕਰਨ ਕਿਉਂਕਿ ਗਲਤੀਆਂ ਠੀਕ ਕਰਵਾਉਣ ਦੀ ਗਿਣਤੀ ਸੀਮਤ ਹੈ। ਉੱਨਾਂ ਇਹ ਵੀ ਕਿਹਾ ਕਿ ਆਧਾਰ ਕਾਰਡ ਅਪਡੇਟ ਕਰਨ ਦੀ ਫ਼ੀਸ ਨਿਰਧਾਰਿਤ ਹੈ ਤੇ ਜੇਕਰ ਕੋਈ ਜ਼ਿਆਦਾ ਫ਼ੀਸ ਚਾਰਜ ਕਰਦਾ ਹੈ ਤਾਂ ਲੋਕ ਟੋਲ਼ ਫ੍ਰੀ ਨੰਬਰ 1947 ਤੇ ਕਾਲ ਕਰ ਸਕਦੇ ਹਨ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਜਿਲੇ ਵਿੱਚ 84 ਆਧਾਰ ਐਨਰੋਲਮੈਂਟ ਕੇਂਦਰ ਕੰਮ ਕਰ ਰਹੇ ਹਨ ਅਤੇ ਜਲਦ ਹੀ ਸਕੂਲਾਂ ਅਤੇ ਆਂਗਣਵੜੀ ਸੈਂਟਰਾਂ ਵਿਚ ਜਾ ਕੇ ਜਿਨ੍ਹਾਂ ਦੇ ਆਧਾਰ ਕਾਰਡ ਨਹੀਂ ਬਣੇ ਹਨ ਉਨ੍ਹਾਂ ਨੂੰ ਆਧਾਰ ਕਾਰਡ ਬਣਾਉਣ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਆਧਾਰ ਕਾਰਡ ਬਣਾਏ ਜਾਣਗੇ।