Close

Nehru Yuva Kendra Tarn Taran started planting saplings under the leadership of Jasleen Kaur Saplings planted by Baba Dara Mall Welfare Society and Baba Farid Hariyawal Society at Model Colony Patti

Publish Date : 11/07/2024

ਨਹਿਰੂ ਯੁਵਾ ਕੇਂਦਰ ਤਰਨ ਤਾਰਨ ਵੱਲੋਂ ਜਸਲੀਨ ਕੌਰ ਦੀ ਅਗਵਾਈ ਹੇਠ ਬੂਟੇ ਲਗਾਉਣ ਦੀ ਸ਼ੂਰੂਆਤ
ਬਾਬਾ ਦਾਰਾ ਮੱਲ ਵੈੱਲਫੇਅਰ ਸੋਸਾਇਟੀ ਤੇ ਬਾਬਾ ਫਰੀਦ ਹਰਿਆਵਲ ਸੋਸਾਇਟੀ ਵੱਲੋਂ ਮਾਡਲ ਕਲੋਨੀ ਪੱਟੀ ਵਿਖੇ ਲਗਾਏ ਗਏ ਬੂਟੇ
ਤਰਨ ਤਾਰਨ, 11 ਜੁਲਾਈ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਨੂੰ ਹਰਿਆ-ਭਰਿਆ ਬਣਾਉਣ ਲਈ ਨਹਿਰੂ ਯੁਵਾ ਕੇਂਦਰ ਤਰਨ ਤਾਰਨ ਵੱਲੋਂ ਜ਼ਿਲ੍ਹਾ ਯੂਥ ਅਫ਼ਸਰ ਮਿਸ ਜਸਲੀਨ ਕੌਰ ਦੀ ਅਗਵਾਈ ਹੇਠ ਰੇਂਜ ਅਫ਼ਸਰ ਸ੍ਰੀ ਮੁਕੇਸ਼ ਕੁਮਾਰ ਦੇ ਸਹਿਯੋਗ ਸਦਕਾ ਬਾਬਾ ਦਾਰਾ ਮੱਲ ਵੈੱਲਫੇਅਰ ਸੋਸਾਇਟੀ ਤੇ ਬਾਬਾ ਫਰੀਦ ਹਰਿਆਵਲ ਸੋਸਾਇਟੀ ਵੱਲੋਂ ਮਾਡਲ ਕਲੋਨੀ ਪੱਟੀ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਪ੍ਰਧਾਨ ਸੰਦੀਪ ਮਸੀਹ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ 1500 ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਲੜੀ ਤਹਿਤ ਪੱਟੀ ਠੱਕਰਪੁਰਾ, ਘਰਿਆਲਾ, ਵਲਟੋਹਾ, ਅਲਗੋਂ ਕੋਠੀ ਤੇ ਭਿੱਖੀਵਿੰਡ ਆਦਿ ਪਿੰਡਾਂ ਵਿੱਚ ਸੋਸਾਇਟੀ ਵੱਲੋਂ ਢੁਕਵੀਆਂ ਥਾਵਾਂ ‘ਤੇ ਬੂਟੁ ਲਗਾਏ ਜਾਣਗੇ।
ਇਸ ਮੌਕੇ ਪ੍ਰਧਾਨ ਅਜੈ ਡੈਨੀਅਲ ਤੇ ਇੰਸਪੈਕਟਰ ਬੀਰ ਮਸੀਹ ਵੱਲੋਂ ਬੂਟੇ ਲਗਾਏ ਗਏ।ਇਸ ਦੌਰਾਨ ਰਾਜੂ, ਰਾਹਤ, ਵਿਕਟਰ, ਨੰਦਾ ਮਸੀਹ, ਡੈਨੀਅਲ, ਜਸਬੀਰ ਕੌਰ, ਇਮੈਨੂਅਲ ਅਤੇ ਬਾਬਾ ਆਸਾ ਤੇ ਸੋਵਾ ਸੋਸਾਇਟੀ ਦੇ ਮੈਂਬਰ ਮੌਜੂਦ ਸਨ।