Close

New order issued by District Magistrate Tarn Taran under Unlock 4

Publish Date : 21/09/2020
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨਤਾਰਨ 
ਅਨਲਾਕ 4 ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਤਰਨਤਾਰਨ ਵੱਲੋਂ ਨਵੇਂ ਹੁਕਮ ਜਾਰੀ

ਉੱਚ ਵਿਦਿਅਕ ਅਦਾਰਿਆਂ ਨੂੰ ਖੋਜ ਕਾਰਜਾਂ , ਪ੍ਰਯੋਗਾਤਮਕ ਕਾਰਜਾਂ  ਲਈ ਖੋਲ੍ਹਣ ਦੀ ਇਜ਼ਾਜਤ

ਆਨਲਾਇਨ ਪੜ੍ਹਾਈ ਦੇ ਮਕਸਦ ਨਾਲ ਸਕੂਲਾਂ ਵਿਚ 50 ਫੀਸਦੀ ਸਟਾਫ ਨੂੰ ਬੁਲਾਉਣ ਦੀ ਖੁੱਲ

ਤਰਨਤਾਰਨ, 20 ਸਤੰਬਰ:

ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਕੁਲਵੰਤ ਸਿੰਘ ਨੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਅਨਲਾਕ -4 ਤਹਿਤ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਨਵੇਂ ਹੁਕਮ ਜਾਰੀ ਕੀਤੇ ਹਨ ਜੋ ਕਿ 21 ਸਤੰਬਰ ਤੋਂ 30 ਸਤੰਬਰ 2020 ਤੱਕ ਲਾਗੂ ਰਹਿਣਗੇ।

ਜਾਰੀ ਹੁਕਮਾਂ ਅਨੁਸਾਰ ਉੱਚ ਵਿਦਿਅਕ ਅਦਾਰਿਆਂ ਨੂੰ ਸਿਰਫ਼ ਖੋਜ ਕਾਰਜਾਂ (ਪੀ.ਐਚ.ਡੀ.) ਤੇ ਪ੍ਰਯੋਗਾਤਮਕ ਕਾਰਜਾਂ ਦੀ ਲੋੜ ਵਾਲੇ ਤਕਨੀਕੀ ਤੇ ਪੇਸ਼ੇਵਰ ਪ੍ਰੋਗਰਾਮਾਂ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਖੋਲ੍ਹਣ ਦੀ ਇਜ਼ਾਜਤ ਹੋਵੇਗੀ।

ਜ਼ਿਲ੍ਹੇ ਅਧੀਨੇ ਆਉਂਦੇ ਸਕੂਲ, ਕਾਲਜ, ਸਿੱਖਿਅਕ ਸੰਸਥਾਵਾਂ ਤੇ ਕੋਚਿੰਗ ਸੈਂਟਰ ਨਿਯਮਤ ਕਲਾਸਾਂ ਲਈ  ਬੰਦ ਰਹਿਣਗੇ ਪਰ ਆਨਲਾਇਨ ਪੜ੍ਹਾਈ, ਟੈਲੀ ਕਾਊਂਸਲਿੰਗ  ਦੇ ਮਕਸਦ ਨਾਲ 50 ਫੀਸਦੀ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਨੂੰ ਸਕੂਲ ਵੱਲੋਂ ਬੁਲਾਉਣ ਦੀ ਇਜ਼ਾਜਤ ਹੋਵੇਗੀ।  ਇਹ ਛੋਟਾਂ ਕੰਟੇਨਮੈਂਟ ਜੋਨ ਤੋਂ ਬਾਹਰ ਵਾਲੇ ਖੇਤਰਾਂ ਵਿਚ ਲਾਗੂ ਹੋਣਗੀਆਂ।

ਇਸ ਤੋਂ ਇਲਾਵਾ 9 ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀ ਕੰਟੋਨਮੈਂਟ ਜ਼ੋਨ ਤੋਂ ਬਾਹਰ ਵਾਲੇ ਸਕੂਲਾਂ ਵਿਚ ਸਵੈ ਇੱਛਾ ਨਾਲ ਅਧਿਆਪਕਾਂ ਤੋਂ ਅਗਵਾਈ ਪ੍ਰਾਪਤ ਕਰਨ ਲਈ ਸਕੂਲ ਜਾ ਸਕਣਗੇ। ਇਸ ਲਈ ਵੀ ਵਿਦਿਆਰਥੀ ਦੇ ਮਾਪਿਆਂ ਦੀ ਲਿਖਤੀ ਸਹਿਮਤੀ ਲੈਣੀ ਲਾਜਮੀ ਹੋਵੇਗੀ।

ਇਸੇ ਤਰਾਂ ਨੈਸ਼ਨਲ ਸਕਿਲ ਟ੍ਰੇਨਿੰਗ ਇੰਸਟੀਚਿਊਟ , ਆਈ.ਟੀ.ਆਈਜ਼,  ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਤਹਿਤ ਛੋਟੇ ਕੋਰਸਾਂ  ਵਾਲੇ ਸਿਖਲਾਈ ਕੇਂਦਰ ਤੇ ਸਟੇਟ ਸਕਿੱਲ ਡਿਵੈਲਪਮੈਂਟ ਮਿਸ਼ਨ ਨਾਲ ਜੁੜੇ ਕੇਂਦਰ ਵੀ ਖੋਲਣ ਦੀ ਇਜ਼ਾਜ਼ਤ ਹੋਵੇਗੀ। ਇਸ ਤੋਂ ਇਲਾਵਾ ਨੈਸ਼ਨਲ ਇੰਸਟੀਚਿਊਟ ਆਫ ਐਂਟਰਪ੍ਰੀਨਿਊਰਸ਼ਿਪ ਐਂਡ ਸਮਾਲ ਬਿਜਨਸ ਡਿਵੈਲਪਮੈਂਟ, ਇੰਡੀਅਨ ਇੰਸਟੀਚਿਊਟ ਆਫ ਇੰਟਰਪ੍ਰੀਨਿਊਰਸ਼ਿਪ ਤੇ ਉਨ੍ਹਾਂ ਦੇ ਸਿਖਲਾਈ ਪ੍ਰਦਾਨ ਕਰਨ ਵਾਲਿਆਂ ਦੀਆਂ ਗਤੀਵਿਧੀਆਂ ਜਾਰੀ ਰੱਖਣ ਦੀ ਖੁੱਲ ਹੋਵੇਗੀ।

ਇਸ ਤੋਂ ਇਲਾਵਾ ਜਿਲੇ ਅੰਦਰ 9 ਸਤੰਬਰ ਨੂੰ ਜਾਰੀ ਹੁਕਮਾਂ ਅਨੁਸਾਰ ਸ਼ਹਿਰੀ ਖੇਤਰਾਂ ਅੰਦਰ ਐਤਵਾਰ ਨੂੰ ਕਰਫਿਊ ਬਾਰੇ ਹੁਕਮ ਪਹਿਲਾਂ ਦੀ ਤਰ੍ਹਾਂ 30 ਸਤੰਬਰ ਤੱਕ ਲਾਗੂ ਰਹਿਣਗੇ।  ਇਸੇ ਤਰਾਂ  ੳਪਨ ਥੀਏਟਰਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਤੇ ਮਾਸਕ ਪਹਿਨ ਕੇ ਰੱਖਣ ਨਾਲ ਖੋਲਣ ਦੀ ਤਾਂ ਆਗਿਆ ਹੋਵੇਗੀ ਪਰ ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜ਼ਨ ਪਾਰਕ, ਸਿਨੇਮਾ ਪਹਿਲਾਂ ਦੀ ਤਰਾਂ ਬੰਦ ਰਹਿਣਗੇ।

ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
——————-