Close

Nominations will be submitted for Gram Panchayat Elections till October 4 from 11 AM to 3 PM-Deputy Commissioner

Publish Date : 30/09/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪੰਚਾਇਤੀ ਚੋਣਾਂ-2024
ਗ੍ਰਾਮ ਪੰਚਾਇਤ ਚੋਣਾਂ ਲਈ 04 ਅਕਤੂਬਰ ਤੱਕ ਸਵੇਰੇ 11 ਵਜੇ ਤੋਂ ਸ਼ਾਮ 03 ਵਜੇ ਤੱਕ ਦਾਖਲ ਹੋਣਗੀਆਂ ਨਾਮਜ਼ਦਗੀਆਂ-ਡਿਪਟੀ ਕਮਿਸ਼ਨਰ
ਛੁੱਟੀਆਂ ਵਾਲੇ ਦਿਨ ਨਾਮਜ਼ਦਗੀ ਪਰਚੇ ਦਾਖਲ ਨਹੀਂ ਹੋ ਸਕਣਗੇ
ਤਰਨ ਤਾਰਨ, 27 ਸਤੰਬਰ
ਪੰਚਾਇਤੀ ਚੋਣਾਂ ਜੋ ਕਿ 15 ਅਕਤੂਬਰ 2024 ਨੂੰ ਕਰਵਾਈਆਂ ਜਾਣੀਆਂ ਹਨ, ਲਈ ਜ਼ਿਲ੍ਹਾ ਤਰਨ ਤਾਰਨ ਵਿੱਚ ਨਾਮਜ਼ਦਗੀਆਂ 04 ਅਕਤੂਬਰ ਤੱਕ ਸਵੇਰੇ 11 ਵਜੇ ਤੋਂ ਸ਼ਾਮ 03 ਵਜੇ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਗੁਲਪ੍ਰੀਤ ਸਿੰਘ ਔਲਖ ਨੇ ਸੱਪ਼ਸਟ ਕੀਤਾ ਕਿ ਮਿਤੀ 28 ਸਤੰਬਰ ਨੂੰ ਸਰਕਾਰੀ ਛੁੱਟੀ, 29 ਸਤੰਬਰ ਨੂੰ ਐਤਵਾਰ ਦੀ ਛੁੱਟੀ, 02 ਅਤੇ 03 ਅਕਤੂਬਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ, ਇੰਨ੍ਹਾਂ ਦਿਨਾਂ ਨੂੰ ਨਾਜ਼ਜਦਗੀਆਂ ਦਾਖਲ ਨਹੀਂ ਹੋ ਸਕਣਗੀਆਂ। ਇਸ ਤਰਾਂ 27 ਸਤੰਬਰ ਤੋਂ ਬਾਅਦ 30 ਸਤੰਬਰ, 01 ਅਕਤੂਬਰ ਅਤੇ 4 ਅਕਤੂਬਰ ਨੂੰ ਹੀ ਨਾਮਜ਼ਦਗੀ ਪਰਚੇ ਭਰੇ ਜਾ ਸਕਣਗੇ ਅਤੇ ਛੁੱਟੀਆਂ ਵਾਲੇ ਦਿਨ ਨਾਮਜ਼ਦਗੀ ਪਰਚੇ ਦਾਖਲ ਨਹੀਂ ਹੋ ਸਕਣਗੇ।
ਉਹਨਾਂ ਦੱਸਿਆ ਕਿ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 08 ਬਲਾਕਾਂ ਵਿੱਚ ਨਿਰਧਾਰਤ ਕੀਤੀਆਂ ਥਾਵਾਂ ਵਿਖੇ ਸਬੰਧਿਤ ਆਰ. ਓਜ਼ ਵੱਲੋਂ ਨਾਮਜ਼ਦਗੀ ਪੱਤਰ ਲਏ ਜਾਣਗੇ।ਬਲਾਕ ਤਰਨ ਤਾਰਨ ਦੀਆਂ ਨਾਮਜ਼ਦਗੀਆਂ ਕਲੱਸਟਰ ਨੰਬਰ 11 ਤੋਂ 21 ਤੱਕ ਆਈ. ਟੀ. ਆਈ. ਕੱਦਗਿੱਲ ਵਿਖੇ, ਬਲਾਕ ਗੰਡੀਵਿੰਡ ਦੀਆਂ ਨਾਮਜ਼ਦਗੀਆਂ ਕਲੱਸਟਰ ਨੰਬਰ 22 ਤੋਂ 25 ਤੱਕ ਬਲਾਕ ਦਫਤਰ ਗੰਡੀਵਿੰਡ ਵਿਖੇ, ਬਲਾਕ ਖਡੂਰ ਸਾਹਿਬ ਦੀਆਂ ਨਾਮਜ਼ਦਗੀਆਂ ਕਲੱਸਟਰ ਨੰਬਰ 48 ਤੋਂ 54 ਤੱਕ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ, ਬਲਾਕ ਚੋਹਲਾ ਸਾਹਿਬ ਦੀਆਂ ਨਾਮਜ਼ਦਗੀਆਂ ਕਲੱਸਟਰ ਨੰਬਰ 01 ਤੋਂ 4 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ (ਧੁੰਨ ਢਾਏ ਵਾਲਾ ਰੋਡ) ਵਿਖੇ, ਬਲਾਕ ਭਿੱਖੀਵਿੰਡ ਦੀਆਂ ਨਾਮਜ਼ਦਗੀਆਂ ਕਲੱਸਟਰ ਨੰਬਰ 33 ਤੋਂ 40 ਤੱਕ ਸਰਕਾਰੀ ਪੌਲੀਟੈਕਨੀਕਲ ਕਾਲਜ ਭਿੱਖੀਵਿੰਡ ਵਿਖੇ, ਬਲਾਕ ਵਲਟੋਹਾ ਦੀਆਂ ਨਾਮਜ਼ਦਗੀਆਂ ਕਲੱਸਟਰ ਨੰਬਰ 41 ਤੋਂ 47 ਤੱਕ ਦਫਤਰ ਬਲਾਕ ਵਲਟੋਹਾ ਵਿਖੇ, ਬਲਾਕ ਪੱਟੀ ਦੀਆਂ ਨਾਮਜ਼ਦਗੀਆਂ ਕਲੱਸਟਰ ਨੰਬਰ ਤੋਂ 26 ਤੱਕ 32 ਦਫਤਰ ਬਲਾਕ ਪੱਟੀ ਵਿਖੇ ਅਤੇ ਬਲਾਕ ਨੌਸ਼ਹਿਰਾ ਪੰਨੂਆਂ ਦੀਆਂ ਨਾਮਜ਼ਦਗੀਆਂ ਕਲੱਸਟਰ ਨੰਬਰ 05 ਤੋਂ 10 ਤੱਕ ਦਫਤਰ ਬਲਾਕ ਨੌਸ਼ਹਿਰਾ ਪੰਨੂਆਂ ਵਿਖੇ ਲਈਆਂ ਜਾਣਗੀਆਂ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਗ੍ਰਾਮ ਪੰਚਾਇਤਾਂ ਦੀ ਰਿਜ਼ਰਵੇਸ਼ਨ ਸਬੰਧੀ ਸੂਚੀ ਜਨਤਕ ਕਰਦੇ ਹੋਏ, ਜਿੰਨ੍ਹਾਂ ਸਥਾਨਾਂ ‘ਤੇ ਨਾਮਜ਼ਦਗੀਆਂ ਲਈਆਂ ਜਾਣੀਆਂ ਹਨ, ‘ਤੇ ਚਸਪਾ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ 05 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 07 ਅਕਤੂਬਰ ਸ਼ਾਮ 03 ਵਜੇ ਤੱਕ ਨਾਮਜ਼ਦਗੀਆਂ ਪੱਤਰ ਵਾਪਸ ਲਏ ਜਾ ਸਕਣਗੇ। ਉਹਨਾਂ ਦੱਸਿਆ ਕਿ 15 ਅਕਤੂਬਰ ਨੂੰ ਗ੍ਰਾਮ ਪੰਚਾਇਤ ਚੋਣਾਂ ਲਈ ਸਵੇਰੇ 08 ਵਜੇ ਤੋਂ ਸ਼ਾਮ 04 ਵਜੇ ਤੱਕ ਵੋਟਾਂ ਪੈਣੀਆਂ ਹਨ ਅਤੇ ਇਸ ਉਪਰੰਤ ਵੋਟਾਂ ਦੀ ਗਿਣਤੀ ਹੋਵੇਗੀ।