Nominations for the Gram Panchayat Sarpanch/Panch vacancies will be received from July 14 to July 17 for the elections-2025-District Election Officer

ਗ੍ਰਾਮ ਪੰਚਾਇਤ ਸਰਪੰਚ/ਪੰਚ ਦੀਆਂ ਖਾਲੀ ਅਸਾਮੀਆਂ ਸਬੰਧੀ ਚੋਣਾਂ-2025 ਲਈ 14 ਜੁਲਾਈ ਤੋਂ 17 ਜੁਲਾਈ ਤੱਕ ਪ੍ਰਾਪਤ ਕੀਤੀਆਂ ਜਾਣਗੀਆਂ ਨਾਮਜ਼ਦਗੀਆਂ-ਜਿਲਾ ਚੋਣ ਅਫਸਰ
ਚੋਣਾਂ 27 ਜੁਲਾਈ 2025 ਨੂੰ ਹੋਣਗੀਆਂ ਅਤੇ ਉਸੇ ਦਿਨ ਹੀ ਹੋਵੇਗੀ ਵੋਟਾਂ ਦੀ ਗਿਣਤੀ
ਤਰਨ ਤਾਰਨ, 12 ਜੁਲਾਈ :
ਗ੍ਰਾਮ ਪੰਚਾਇਤ ਸਰਪੰਚ/ਪੰਚ ਦੀਆਂ ਖਾਲੀ ਅਸਾਮੀਆਂ ਲਈ ਚੋਣਾਂ-2025 ਦੇ ਸਬੰਧ ਵਿਚ ਮਿਤੀ 11 ਜੁਲਾਈ 2025 ਨੂੰ ਮਾਣਯੋਗ ਰਾਜ ਚੋਣ ਕਮਿਸ਼ਨ ਵੱਲੋਂ ਨੋਟੀਫੀਕੇਸ਼ਨ ਜਾਰੀ ਹੋਣ ਦੇ ਨਾਲ ਹੀ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਫਸਰ ਤਰਨ ਤਾਰਨ ਸ਼੍ਰੀ ਰਾਹੁਲ ਨੇ ਦੱਸਿਆ ਕਿ ਇਹ ਚੋਣਾਂ ਕਰਵਾਉਣ ਸਬੰਧੀ ਜਾਰੀ ਮਿਤੀਆਂ ਅਨੁਸਾਰ ਮਿਤੀ 14 ਜੁਲਾਈ 2025 ਤੋਂ 17 ਜੁਲਾਈ 2025 ਤੱਕ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਜਾਣਗੀਆਂ।
ਉਹਨਾਂ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਦੇ ਛੇ ਬਲਾਕਾਂ (ਤਰਨ ਤਾਰਨ, ਗੰਡੀਵਿੰਡ, ਖਡੂਰ ਸਾਹਿਬ, ਚੋਹਲਾ ਸਾਹਿਬ, ਭਿੱਖੀਵਿੰਡ ਅਤੇ ਵਲਟੋਹਾ) ਵਿੱਚ ਵੱਖ-ਵੱਖ ਢੁਕਵੀਆਂ ਜਗ੍ਹਾਂਵਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਥੇ ਕਿ ਨਾਮਜ਼ਦਗੀਆਂ ਦਾਖਲ ਕਰਨ ਲਈ ਉਮੀਦਵਾਰ ਪਹੁੰਚ ਕਰ ਸਕਦੇ ਹਨ।ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ।
ਉਹਨਾਂ ਦੱਸਿਆ ਕਿ ਬਲਾਕ ਤਰਨ ਤਾਰਨ ਦੇ 22 ਪਿੰਡਾਂ ਦੀਆਂ ਨਾਮਜ਼ਦਗੀਆਂ ਬੀ. ਡੀ. ਪੀ. ਓ. ਦਫਤਰ ਤਰਨ ਤਾਰਨ ਵਿਖੇ, ਬਲਾਕ ਗੰਡੀਵਿੰਡ ਦੇ 8 ਪਿੰਡਾਂ ਲਈ ਨਾਮਜ਼ਦਗੀਆਂ ਬੀ. ਡੀ. ਪੀ. ਓ. ਦਫਤਰ ਗੰਡੀਵਿੰਡ ਵਿਖੇ, ਬਲਾਕ ਖਡੂਰ ਸਾਹਿਬ ਦੇ 2 ਪਿੰਡਾਂ ਲਈ ਨਾਮਜ਼ਦਗੀਆਂ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ, ਬਲਾਕ ਚੋਹਲਾ ਸਾਹਿਬ ਦੇ 5 ਪਿੰਡਾਂ ਲਈ ਨਾਮਜ਼ਦਗੀਆਂ ਸ਼੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਬਲਾਕ ਵਲਟੋਹਾ ਦੇ 2 ਪਿੰਡਾਂ ਲਈ ਬੀ. ਡੀ. ਪੀ. ਓ. ਦਫਤਰ ਵਲਟੋਹਾ ਅਤੇ ਬਲਾਕ ਭਿੱਖੀਵਿੰਡ ਦੇ 8 ਪਿੰਡਾਂ ਲਈ ਨਾਮਜ਼ਦਗੀਆਂ ਬੀ. ਡੀ. ਪੀ. ਓ. ਦਫਤਰ ਭਿੱਖੀਵਿੰਡ ਵਿਖੇ ਪ੍ਰਾਪਤ ਕੀਤੀਆਂ ਜਾਣਗੀਆਂ।
ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਇਸ ਉਪਰੰਤ ਮਿਤੀ 18 ਜੁਲਾਈ 2025 ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਮਿਤੀ 19 ਜੁਲਾਈ 2025 ਨਾਮਜ਼ਦਗੀਆਂ ਵਾਪਸ ਲੈਣ ਦਾ ਦਿਨ ਹੋਵੇਗਾ।
ਉਹਨਾਂ ਦੱਸਿਆ ਕਿ ਗ੍ਰਾਮ ਪੰਚਾਇਤ ਸਰਪੰਚ/ਪੰਚ ਦੀਆਂ ਖਾਲੀ ਅਸਾਮੀਆਂ ਲਈ ਚੋਣਾਂ ਮਿਤੀ 27 ਜੁਲਾਈ 2025 ਨੂੰ ਹੋਣਗੀਆਂ ਅਤੇ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਉਸੇ ਦਿਨ ਹੀ ਹੋਵੇਗੀ। ਨਾਮਜ਼ਦਗੀਆਂ ਅਤੇ ਚੋਣਾਂ ਸਬੰਧੀ ਲੋੜੀਂਦੇ ਫਾਰਮ ਰਾਜ ਚੋਣ ਕਮਿਸ਼ਨ ਪੰਜਾਬ ਦੀ ਵੈਬਸਾਈਟ https://sec.punjab.gov.in ਉਤੇ ਵੀ ਉਪਲੱਬਧ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਸਰਪੰਚ-ਪੰਚ ਦੀਆਂ ਖਾਲੀ ਅਸਾਮੀਆਂ ਦੀ ਸੂਚੀ ਸਮੇਤ ਰਿਜ਼ਰਵੇਸ਼ਨ, ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਦੀ ਸੂਚੀ ਅਤੇ ਇਲੈਕਸ਼ਨ ਸਬੰਧੀ ਸਾਰਾ ਸ਼ਡਿਊਲ ਜ਼ਿਲ੍ਹੇ ਦੀ ਵੈੱਬ ਸਾਈਟ https://tarntaran.nic.in ਉੱਤੇ ਉਪਲੱਬਧ ਹੈ।
ਇਹਨਾਂ ਚੋਣਾਂ ਦੌਰਾਨ ਆਮ ਜਨਤਾ ਨੂੰ ਸ਼ਾਤਮਈ ਢੰਗ ਨਾਲ ਮੁਕੰਮਲ ਕਰਵਾਉਣ ਦੇ ਨਾਲ ਨਾਲ ਆਪਣੇ ਵੋਟ ਦੇ ਹੱਕ ਦੀ ਵਰਤੋਂ ਵੱਧ ਚੜ ਕੇ ਕਰਨ ਦੀ ਅਪੀਲ ਕੀਤੀ ਜਾਂਦੀ ਹੈ।
ਉਹਨਾਂ ਕਿਹਾ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਾਮਜ਼ਦਗੀ ਪ੍ਰਕਿਰਿਆ, ਪੋਲਿੰਗ ਅਤੇ ਗਿਣਤੀ ਦੀ ਵੀਡੀਓਗ੍ਰਾਫੀ ਯਕੀਨੀ ਬਣਾਈ ਜਾਵੇਗੀ।