Close

Non-toxic Quality Basmati from the Department of Agriculture and Farmers Welfare Conducting a workshop to produce in accordance with international standards

Publish Date : 26/08/2021
Agri

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਜ਼ਹਿਰਾ ਰਹਿਤ ਕੁਆਲਟੀ ਬਾਸਮਤੀ ਨੂੰ
ਅੰਤਰਰਾਸ਼ਟਰੀ ਮਾਪ ਦੰਡਾ ਅਨੁਸਾਰ ਪੈਦਾ ਕਰਵਾਉਣ ਲਈ ਇਕ ਵਰਕਸ਼ਾਪ ਦਾ ਅਯੋਜਨ
ਤਰਨ ਤਾਰਨ, 26 ਅਗਸਤ :
ਸਾਉਣੀ ਦੀਆਂ ਫਸਲਾ ਵਿੱਚ ਝੋਨੇ ਤੋਂ ਇਲਾਵਾ ਬਾਸਮਤੀ ਇੱਕ ਪ੍ਰਮੁੱਖ ਫਸਲ ਹੈ, ਪੰਜਾਬ ਵਿੱਚ ਪਾਕਿਸਤਾਨ ਦੇ ਬਾਰਡਰ ਨਾਲ ਲੱਗਦੇ ਜ਼ਿਲ੍ਹਿਆ ਵਿੱਚ ਕੁਦਰਤੀ ਤੌਰ ‘ਤੇ ਇਹ ਵਰਦਾਨ ਮਿਲਿਆ ਹੈ, ਕਿ ਇਸ ਇਲਾਕੇ ਵਿੱਚ ਪੈਦਾ ਹੋਣ ਵਾਲੀ ਬਾਸਮਤੀ ਦੇ ਚੌਲਾਂ ਵਿੱਚ ਪਾਈ ਜਾਂਦੀ ਖਾਸ ਖੁਸ਼ਬੋ ਹੋਰ ਇਲਾਕੇ ਵਿੱਚ ਪੈਦਾ ਕੀਤੀ ਜਾਣ ਵਾਲੀ ਬਾਸਮਤੀ ਦੇ ਚੌਲਾਂ ਵਿੱਚ ਨਹੀਂ ਮਿਲਦੀ। ਬਾਸਮਤੀ ਦੀ ਕਾਸ਼ਤ ਨੂੰ ਵਧਾਉਣ ਨਾਲ ਰਿਵਾੲਤੀ ਝੋਨੇ ਦੀ ਫਸਲ ਹੇਠੋਂ ਰਕਬਾ ਘੱਟਦਾ ਹੈ ਅਤੇ ਉਸ ਰਕਬੇ ਵਿੱਚ ਬਾਸਮਤੀ ਦੀ ਕਾਸਤ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਨਾਲ ਹੀ ਬਾਸਮਤੀ ਦਾ ਚਾਵਲ ਐਕਸਪੋਰਟ ਹੋਣ ਕਰਕੇ ਦੇਸ ਨੂੰ ਵੱਡੀ ਮਾਤਰਾ ਵਿੱਚ ਵਿਦੇਸ਼ੀ ਮੁੰਦਰਾਂ ਪ੍ਰਾਪਤ ਹੁੰਦੀ ਹੈ, ਪਰ ਪਿਛਲੇ ਸਾਲਾਂ ਵਿੱਚ ਬਾਸਮਤੀ ਦੇ ਚਾਵਲਾ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਦੇ ਅੰਸ਼ ਪਾਏ ਜਾਣ ਕਾਰਨ ਬਾਸਮਤੀ ਦੀ ਐਕਸਪੋਰਟ ਨੂੰ ਵੱਡਾ ਝਟਕਾ ਲੱਗਾ ਹੈ।
ਇਸ ਸਮੱਸਿਆ ਤੋਂ ਨਿਯਾਤ ਪਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ , ਪੰਜਾਬ ਰਾਈਸ ਮਿਲਰਜ ਐਕਸਪੋਰਟ ਐਸ਼ੋਸੀਏਸ਼ਨ ਅਤੇ ਅਪੀਡਾ ਵੱਲੋਂ ਮਿਲ ਕੇ ਜ਼ਹਿਰਾ ਰਹਿਤ ਕੁਆਲਟੀ ਬਾਸਮਤੀ ਦੀ ਪੈਦਾਵਾਰ ਨੂੰ ਵਧਾਉਣ ਲਈ ਵਿਆਪਕ ਯਤਨ ਕੀਤੇ ਜਾ ਰਹੇ ਹਨ।
ਇਹਨਾ ਯਤਨਾਂ ਵਜੋਂ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋ ਜ਼ਹਿਰਾ ਰਹਿਤ ਕੁਆਲਟੀ ਬਾਸਮਤੀ ਨੂੰ ਅੰਤਰਰਾਸ਼ਟਰੀ ਮਾਪ ਦੰਡਾ ਅਨੁਸਾਰ ਪੈਦਾ ਕਰਵਾਉਣ ਲਈ ਸਥਾਨਕ ਜਨਤਾ ਪੈਲੇਸ ਤਰਨ ਤਾਰਨ ਵਿਖੇ ਇਕ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਬਾਸਮਤੀ ਪੈਦਾ ਕਰਨ ਵਾਲੇ ਕਿਸਾਨ, ਖੇਤੀ ਜ਼ਹਿਰਾ ਵੇਚਣ ਵਾਲੇ ਕਾਰੋਬਾਰੀ ਅਤੇ ਖੇਤੀ ਪਸਾਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਰਮਚਾਰੀ ਅਤੇ ਅਧਿਕਾਰੀਆਂ ਤੋਂ ਇਲਾਵਾ ਫਾਰਮ ਸਲਾਹਕਾਰ ਕੇਂਦਰ ਦੇ ਖੇਤੀ ਵਿਗਿਆਨੀ ਸ਼ਾਮਲ ਹੋਏ।
ਇਸ ਵਰਕਸ਼ਾਪ ਦਾ ਉਦਘਾਟਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵੱਲੋਂ ਕੀਤਾ ਗਿਆ। ਉਹਨਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਿਹਤ ਪ੍ਰਤੀ ਜਾਗਰੂਕ ਲੋਕ ਹਮੇਸ਼ਾ ਜ਼ਹਿਰ ਰਹਿਤ ਖੇਤੀ ਪਦਾਰਥ ਖਾਣ ਨੂੰ ਤਰਜੀਹ ਦਿੰਦੇ ਹਨ। ਬਾਸਮਤੀ ਦੀ ਪੈਦਾਵਾਰ ਲਈ ਵਰਦਾਨ ਸਾਬਤ ਹੋਈ, ਇਸ ਬਾਰਡਰ ਬੈਲਟ ਵਿੱਚ ਕਿਸਾਨਾ ਵੱਲੋ ਜ਼ਹਿਰਾ ਰਹਿਤ ਬਾਸਮਤੀ ਪੈਦਾ ਕਰਨ ਕਰਕੇ ਇਸ ਦਾ ਕਿਸਾਨਾ ਅਤੇ ਇਸ ਦੀ ਐਕਸਪੋਰਟ ਨਾਲ ਇਸ ਮੁਲਕ ਨੂੰ ਭਾਰੀ ਫਾਇਦਾ ਮਿਲ ਸਕਦਾ ਹੈ।
ਵਰਕਸ਼ਾਪ ਵਿੱਚ ਉਚੇਚੇ ਤੋਰ ‘ਤੇ ਸ਼ਾਮਲ ਹੋਏ ਪੰਜਾਬ ਰਾਈਸ ਐਕਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸੇਠੀ ਨੇ ਦੱਸਿਆ ਕਿ ਜ਼ਹਿਰਾ ਰਹਿਤ ਬਾਸਮਤੀ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਬਾਸਮਤੀ ਦਾ 100 ਤੋਂ 150 ਰੁਪਏ ਪ੍ਰਤੀ ਕੁਇੰਟਲ ਵਧੇਰੇ ਮੁੱਲ ਦਿੱਤਾ ਜਾਵੇਗਾ।
ਇਸ ਮੌਕੇੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਬਾਸਮਤੀ ਉੱਪਰ ਆਪਣਾ ਅੰਸ਼ ਛੱਡਣ ਵਾਲੇ 9 ਕੀਟਨਾਸ਼ਕ ਜ਼ਹਿਰਾ ਨੂੰ ਬਾਸਮਤੀ ਦੀ ਫਸਲ ਉੱਪਰ ਵਰਤਣ ਦੀ ਮਨਾਹੀ ਕੀਤੀ ਗਈ ਹੈ ਅਤੇ ਇਹਨਾ ਦੇ ਬਦਲ ਵਜੋਂ ਇਸ ਫਸਲ ਤੇ ਕਿਸੇ ਕੀੜੇ ਮਕੌੜੇ ਜਾਂ ਬਿਮਾਰੀ ਦੇ ਹਮਲੇ ਦੀ ਸੂਰਤ ਵਿੱਚ ਸੱਤ 7 ਨਵੇਂ ਜ਼ਹਿਰਾ ਦੀ ਸਿਫਾਰਿਸ਼ ਕੀਤੀ ਗਈ ਹੈ, ਜੋ ਫਸਲ ਤੇ ਸਪਰੇ ਕਰਨ ਤੋਂ ਬਾਅਦ ਇਸਦੇ ਦਾਣਿਆਂ ਵਿੱਚ ਦਵਾਈ ਦਾ ਜ਼ਹਿਰੀਲਾ ਮਾਦਾ ਨਹੀ ਬੱਚਦਾ।
ਇਸ ਮੌਕੇ ਫਾਰਮ ਸਲਾਹਕਾਰ ਸੇਵਾ ਕੇਂਦਰ ਤੋਂ ਡਾ. ਪਰਮਿੰਦਰ ਕੌਰ, ਡਾ. ਪਰਮਿੰਦਰ ਸਿੰਘ, ਖੇਤੀਬਾੜੀ ਵਿਭਾਗ ਤੋਂ ਡਾ. ਗੁਰਦੀਪ ਸਿੰਘ, ਡਾ. ਕੁਲਜੀਤ ਸਿੰਘ ਰੰਧਾਵਾ ਅਤੇ ਡਾ. ਕੁਲਦੀਪ ਸਿੰਘ ਮੱਤੇਵਾਲ ਨੇ ਕਿਸਾਨਾਂ ਨੂੰ ਕੁਆਲਟੀ ਬਾਸਮਤੀ ਪੈਦਾ ਕਰਨ ਦੇ ਗੁਰ ਦਿੱਤੇ।
ਇਸ ਵਰਕਸ਼ਾਪ ਵਿੱਚ ਹੋਰਨਾ ਤੋਂ ਇਲਾਵਾ ਡਾ. ਹਰਪਾਲ ਸਿੰਘ ਪੰਨੂ, ਡਾ. ਕੇਵਲ ਸਿੰਘ ਭਿੰਡਰ, ਡਾ. ਜਸਬੀਰ ਸਿੰਘ ਗਿੱਲ, ਡਾ ਗੁਰਪ੍ਰੀਤ ਸਿੰਘ, ਡਾ. ਗੁਰਸਾਹਿਬ ਸਿੰਘ, ਸ੍ਰੀ ਗੁਰਭੇਜ ਸਿੰਘ, ਸ੍ਰੀ ਜਸਪਾਲ ਸਿੰਘ, ਸ੍ਰੀ ਅਮਨਦੀਪ ਸਿੰਘ ਆਦਿ ਸ਼ਾਮਿਲ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋ ਜ਼ਿਲੇ ਦੇ ਕਿਸਾਨਾਂ ਨੂੰ ਸ਼ੁੱਧ ਵਾਤਾਵਰਣ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਮੰਤਵ ਨਾਲ 500 ਦੇ ਕਰੀਬ ਛਾਂਦਾਰ ਅਤੇ ਫਲਦਾਰ ਬੂਟੇ ਵੰਡੇ ਗਏ।