Close

Northern India Institute of Fashion Technology, Jalandhar starts admission for the year 2022-23

Publish Date : 13/05/2022
1

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ, ਜਲੰਧਰ ਵਲੋਂ ਸਾਲ 2022-23 ਦੇ ਦਾਖਲਾ ਸ਼ੁਰੂ
ਤਰਨ ਤਾਰਨ 13 ਮਈ 2022:– ਜਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ ਦੇ ਸ੍ਰੀ ਭਗਤ ਸਿੰਘ ਜਨਰਲ ਮੈਨੇਜਰ ਵਲੋ ਦਸਿਆ ਗਿਆ ਕਿ ਟੈਕਸਟਾਈਲ ਅਤੇ ਗਾਰਮੈਂਟ ਉਦਯੋਗ ਦੇ ਖੇਤਰ ਵਿੱਚ ਸਿਖਲਾਈ ਪ੍ਰਾਪਤ ਪੇਸ਼ੇਵਾਰਾਂ ਦੀ ਲੋੜ ਨੂੰ ਸਮਝਦੇ ਹੋਏ ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਸਰਕਾਰ ਨੇ 1995 ਵਿੱਚ ਨਾਰਦਨ ਇੰਡੀਆਂ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਦੀ ਸਥਾਪਨਾ ਕੀਤੀ ਸੀ। ਉਦਯੋਗ ਵਿੱਚ ਵਧੇਰੇ ਸਮਰੱਥ ਅਤੇ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ, N996“ ਦਾ ਇੱਕ ਨਵਾਂ ਕੇਂਦਰ ਗੁਰੂ ਗੋਬਿੰਦ ਸਿੰਘ ਐਵੇਨਿਊ, ਜਲੰਧਰ ਵਿਖੇ ਚੱਲ ਰਿਹਾ ਹੈ । ਇਸ ਕੇਂਦਰ ਵਿੱਚ ਇੱਕ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਹੈ, ਜਿਸ ਵਿੱਚ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਲੈਬ ਹਨ ਜੋ ਕਿ ਉਦਯੋਗ ਦੀਆਂ ਸਾਰੀਆਂ ਜਰੂਰਤਾਂ ਨੂੰ ਪੂਰਾ ਕਰਦਾ ਹੈ ਅਤੇ ਅੰਤਰਰਾਸ਼ਟਰੀ ਮਾਪਦੰਡਾ ਦੇ ਨਾਲ ਤੁਲਨਾਯੋਗ ਗਿਆਨ ਪ੍ਰਦਾਨ ਕਰਨ ਦੀ ਕੋਸ਼ਿਸ ਕਰਦਾ ਹੈ।
N996“ ਜਲੰਧਰ ਦਾ ਟੀਚਾ ਚਾਹਵਾਨਾਂ ਨੂੰ ਫੈਸ਼ਨ ਉਦਯੋਗ ਦੇ ਵੱਖ-ਵੱਖ ਖੇਤਰਾਂ ਵਿੱਚ ਨੌਕਰੀ ਦੇ ਮੌਕੇ ਪ੍ਰਦਾਨ ਕਰਦੇ ਹੋਏ, ਫੈਸ਼ਨ ਉਦਯੋਗ ਦੀ ਇੱਕ ਸੰਪੂਰਨ ਸਮਝ ਪ੍ਰਦਾਨ ਕਰਵਾਉਣਾਂ ਹੈ । ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਮਾਨਤਾ ਪ੍ਰਾਪਤ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਭਾਰਤ ਸਰਕਾਰ ਦੁਆਰਾ ਪ੍ਰਵਾਨਿਤ ਇਹ ਕੇਂਦਰ ਤਿੰਨ ਸਾਲਾਂ ਦੇ ਡਿਗਰੀ ਕੋਰਸ 2.sc ਫੈਸ਼ਨ ਡਿਜਾਈਨ ਦੀ ਪੇਸ਼ਕਸ਼ ਕਰ ਰਿਹਾ ਹੈ । ਉਹ ਉਮੀਦਵਾਰ ਜਿਨ੍ਹਾਂ ਨੇ ਕਿਸੇ ਵੀ ਸਟ੍ਰੀਮ ਵਿੱਚ 10+2 ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੈ ਜਾਂ ਕਿਸੇ ਮਾਨਤਾ ਪ੍ਰਾਪਤ ਬੋਰਡ-ਯੂਨੀਵਰਸਿਟੀ-ਕੌਂਸਲ ਜਾਂ ਜਨਰਲ ਸਰਟੀਫਿਕੇਟ ਐਜੂਕੇਸ਼ਨ (ਜੀ.ਸੀ.ਈ) ਪ੍ਰੀਖਿਆ (ਲੰਡਨ-ਕੈਂਬਰਿਜ-ਸ਼੍ਰੀਲੰਕਾ) ਦੁਆਰਾ ਅਡਵਾਂਸ(ਏ) ਪੱਧਰ ਜਾਂ ਘੱਟੋਂ-ਘੱਟ ਨੈਸ਼ਨਲ ਓਪਨ ਸਕੂਲ ਦੁਆਰਾ ਆਯੋਜਿਤ ਸੀਨੀਅਰ ਸੈਕੰਡਰੀ ਪ੍ਰੀਖਿਆ ਵਿੱਚ ਏ ਪਾਸ ਗ੍ਰੇਡ ਦੁਆਰਾ ਆਯੋਜਿਤ ਪੰਜ ਵਿਸ਼ਿਆਂ ਵਿੱਚੋਂ ਜਾਂ ਜਾਂ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਦੁਆਰਾ ਮਾਨਤਾ ਪ੍ਰਾਪਤ 3 ਜਾਂ 4 ਸਾਲਾਂ ਦਾ ਡਿਪਲੋਮਾ ਪਾਸ ਕਰਨ ਵਾਲੇ ਉਮੀਦਵਾਰ ਇਸ ਕੋਰਸ ਵਿੱਚ ਦਾਖਲਾ ਲੈਣ ਦੇ ਯੋਗ ਹਨ ।
ਉਨ੍ਹਾਂ ਦੱਸਿਆ ਕਿ ਇਸ ਡਿਗਰੀ ਨੂੰ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਵੱਖ-ਵੱਖ ਕੈਰੀਅਰ ਜਿਵੇਂ ਕਿ ਫੈਸ਼ਨ ਡਿਜ਼ਾਈਨਰ, ਗ੍ਰਾਫਿਕ ਡਿਜ਼ਾਈਨਰ, ਐਕਸਪੋਰਟ/ਖਰੀਦਣ ਵਾਲੇ ਘਰਾਂ ਵਿਚ ਵਪਾਰਕ, ਵਿਜ਼ੂਅਲ ਮਰਚੈਂਡਾਈਜਰ, ਯੋਜਨਾ ਤੇ ਸੰਕਲਪ ਪ੍ਰਬੰਧਕ, ਗਾਰਮੈਂਟ ਪ੍ਰੋਡਕਸ਼ਨ ਮੈਨੇਜਰ, ਗਾਰਮੈਂਟ ਉਤਪਾਦਨ ਗੁਣਵੱਤਾ ਕੰਟਰੋਲਰ, ਫੈਸ਼ਨ ਐਕਸੈਸਰੀ ਡਿਜ਼ਾਈਨਰ, ਫੈਸ਼ਨ ਰਿਟੇਲ, ਸਟੋਰ ਮੈਨੇਜਰ, ਨਿੱਜੀ ਸਟਾਈਲਿਸਟ, ਅਧਿਆਪਕ ਤੇ ਟ੍ਰੇਨਰ ਆਦਿ ਦਾ ਲਾਭ ਉਠਾ ਸਕਦੇ ਹਨ । ਕਾਲਜ ਵਿੱਚ ਸੈਸ਼ਨ 2022-23 ਲਈ ਦਾਖਲਾ ਚਲ ਰਿਹਾ ਹੈ। ਸ੍ਰੀ ਭਗਤ ਸਿੰਘ ਜਨਰਲ ਮੈਨਜਰ, ਜਿਲ੍ਹਾ ਉਦਯੋਗ ਕੇਂਦਰ, ਨੇ ਦੱਸਿਆ ਕਿ ਚਾਹਵਾਨ ਉਮੀਦਵਾਰ ਇਸ ਕਾਲਜ ਵਿੱਚ ਦਾਖਲਾ ਲੈਣ ਲਈ ਮੋਬਾਇਲ ਨੰਬਰ 81463-09269 ਤੇ ਸੰਪਰਕ ਕਰ ਸਕਦੇ ਹਨ ।