Close

Occupancy of about 200 acres of Panchayat land in Vidhan Sabha constituency strip – Cabinet Minister Mr. Laljit Singh Bhullar

Publish Date : 06/06/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਵਿਧਾਨ ਸਭਾ ਹਲਕਾ ਪੱਟੀ ਵਿੱਚ ਲੱਗਭੱਗ 200 ਏਕੜ ਪੰਚਾਇਤੀ ਜ਼ਮੀਨ ਤੋਂ ਛੁਡਾਇਆ ਗਿਆ ਕਬਜ਼ਾ- ਕੈਬਨਿਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ
ਪਿੰਡ ਲਹੁਕਾ ਵਿਖੇ 32 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੰਚਾਇਤ ਘਰ ਦਾ ਰੱਖਿਆ ਨੀਂਹ ਪੱਥਰ
ਤਰਨ ਤਾਰਨ, 03 ਜੁਨ :
ਵਿਧਾਨ ਸਭਾ ਹਲਕਾ ਪੱਟੀ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਵੱਖ-ਵੱਖ ਪਿੰਡਾਂ ਵਿੱਚ ਲੱਗਭੱਗ 200 ਏਕੜ ਜ਼ਮੀਨ ਕਬਜ਼ੇ ਵਿੱਚੋਂ ਛੁਡਾਈ ਗਈ, ਜਿਸ ਪੰਚਾਇਤੀ ਜ਼ਮੀਨ ‘ਤੇ ਪਿਛਲੇ ਲੰਮੇ ਸਮੇ ਤੋਂ ਲੋਕਾਂ ਵੱਲੋ ਨਜਾਇਜ਼ ਕਬਜ਼ੇ ਕੀਤੇ ਗਏ ਸਨ।
ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਜ਼ਿਲ੍ਹੇ ਦੇ ਪਿੰਡ ਲਹੁਕਾ ਵਿਖੇ ਪੱਟੀ ਰੋਡ ਉੱਪਰ ਸਥਿਤ ਪੰਚਾਇਤ ਜਮੀਨ ਉੱਪਰ ਬਣਾਏ ਜਾਣ ਵਾਲੇ ਪੰਚਾਇਤ ਘਰ ਬਣਨ ਦਾ ਨੀਂਹ ਪੱਥਰ ਰੱਖਿਆ, ਜਿਸ ਉੱਪਰ ਲੱਗਭੱਗ 32 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਪੰਚਾਇਤ ਘਰ ਦੀ ਇਮਾਰਤ ਛੇ ਮਹੀਨੇ ਅੰਦਰ ਬਣ ਕੇ ਤਿਆਰ ਹੋਵੇਗੀ।
ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦਾ ਇੱਕੋ ਸੁਪਨਾ ਹੈ ਕਿ ਪੰਜਾਬ ਨੂੰ ਕਰਜ਼ਾ ਤੋਂ ਮੁਕਤ ਕਰਵਾਉਣਾ ਹੈ ਅਤੇ ਪੰਜਾਬ ਨੂੰ ਇੱਕ ਵਾਰ ਫਿਰ ਖੁਸ਼ਹਾਲ ਸੂਬਾ ਬਣਾਉਣ ਹੈ। ਉਹਨਾਂ ਕਿਹਾ ਕਿ ਜੋ ਲੋਕ ਪਿਛਲੇ ਲੰਮੇ ਤੋਂ ਸਰਕਾਰੀ ਜ਼ਮੀਨਾਂ ਉੱਪਰ ਨਜ਼ਾਇਜ ਕਬਜ਼ੇ ਕਰਕੇ ਬੈਠੇ ਹਨ, ਉਹਨਾ ਕੋਲੋਂ ਪੰਜਾਬ ਸਰਕਾਰ 5000 ਏਕੜ ਜ਼ਮੀਨ ਛਡਾਉਣ ਜਾ ਰਹੀ ਹੈ, ਜਿਸ ਤਰਾ ਪੱਟੀ ਹਲਕੇ ਅੰਦਰ ਵੱਖ-ਵੱਖ ਪਿੰਡਾਂ ‘ਚੋ ਹੁਣ ਤਕ ਦੋ ਸੌ ਏਕੜ ਜ਼ਮੀਨ ਛੁਡਾਈ ਗਈ ਹੈ।ਉਹਨਾਂ ਕਿਹਾ ਕਿ ਇਹਨਾਂ ਜ਼ਮੀਨਾ ਦੀ ਸਰਕਾਰੀ ਬੋਲੀ ਕਰਵਾ ਕੇ ਪਿੰਡਾ ਦੇ ਵਿਕਾਸ ਕਾਰਜ ਵਾਸਤੇ ਪੈਸੇ ਖਰਚ ਕੀਤੇ ਜਾਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਲਖਵਿੰਦਰ ਸਿੰਘ ਰੰਧਾਵਾ, ਸੁਪਰਡੈਂਟ ਸ੍ਰੀ ਅੰਮ੍ਰਿਤਪਾਲ ਸਿੰਘ, ਬਲਾਕ ਪੰਚਾਇਤ ਵਿਕਾਸ ਅਫਸਰ ਪੱਟੀ ਗੁਰਮੁੱਖ ਸਿੰਘ ਅਤੇ ਪੰਚਾਇਤ ਸੈਕਟਰੀ ਰੁਪਿੰਦਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।