On 11.11.2022, a seminar was organized by Chairman Sub Division Legal Services Committee Patti at Guru Nanak Dev College University Patti.
ਮਿਤੀ 11.11.2022 ਨੂੰ ਚੇਅਰਮੈਨ ਸਬ ਡੀਵੀਜ਼ਨ ਲੀਗਲ ਸਰਵਸਿਸ ਕਮੇਟੀ ਪੱਟੀ ਵੱਲੋਂ ਗੁਰੂ ਨਾਨਕ ਦੇਵ ਕਾਲਜ ਯੂਨੀਵਰਸਿਟੀ ਪੱਟੀ ਵਿਖੇ ਸੈਮੀਨਰ ਲਗਾਇਆ ਗਿਆ।
ਮਿਤੀ 11.11.2022 ਨੂੰ ਸ਼੍ਰੀਮਤੀ ਪ੍ਰਿਆ ਸੂਦ, ਮਾਣਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ-ਚੇਅਰਪਰਸਨ-
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਿਲਾ ਕਚਿਹਰੀਆਂ, ਤਰਨ ਤਾਰਨ ਜੀ ਦੇ ਨਿਰਦੇਸ਼ਾਂ ਅਨੁਸਾਰ, ਚੇਅਰਮੈਨ ਸਬ ਡੀਵੀਜ਼ਨ ਲੀਗਲ ਸਰਵਸਿਸ ਕਮੇਟੀ ਪੱਟੀ ਵੱਲੋਂ ਗੁਰੂ ਨਾਨਕ ਦੇਵ ਕਾਲਜ ਯੂਨੀਵਰਸਿਟੀ ਪੱਟੀ ਵਿਖੇ ਸੈਮੀਨਰ ਲਗਾਇਆ ਗਿਆ । ਇਸ ਮੋਕੇ ਸ਼੍ਰੀ ਅਮਨਦੀਪ ਚੇਅਰਮੈਨ ਸਬ ਡੀਵੀਜ਼ਨ ਲੀਗਲ ਸਰਵਸਿਸ ਕਮੇਟੀ, ਪੱਟੀ, ਬਾਰ ਪ੍ਰਧਾਨ ਤਰਨ ਤਾਰਨ ਸ਼੍ਰੀ. ਬਲਦੇਵ ਸਿੰਘ ਗਿੱਲ, ਬਾਰ ਪ੍ਰਧਾਨ ਪੱਟੀ ਸ਼੍ਰੀ. ਬਲਜਿੰਦਰ ਸਿੰਘ ਬਾਠ , ਵਕੀਲ ਰਵੀ ਕੁਮਾਰ ਅਤੇ ਮਲਕੀਤ ਸਿੰਘ, ਪੈਰਾ ਲੀਗਲ ਵਲੰਟੀਅਰ ਅਤੇ ਡਾਕਟਰ ਰਜਿੰਦਰ ਮਰਵਾਹਾ ਪ੍ਰਿੰਸੀਪਲ ਗੁਰੂ ਨਾਨਕ ਦੇਵ ਕਾਲਜ ਯੂਨੀਵਰਸਿਟੀ ਪੱਟੀ, ਹਾਜ਼ਰ ਰਹੇ। ਇਸ ਸੈਮੀਨਰ ਵਿੱਚ “Empowerment of Citizens through Legal Awareness and Outreach”, ਸਿੱਖਿਆ ਦੇ ਅਧਿਕਾਰ ਐਕਟ 2009 ਅਤੇ ਮੌਲਿਕ ਅਧਿਕਾਰ, ਮੌਲਿਕ ਕਰਤੱਵ, ਐਸਿਡ ਅਟੈਕ, ਬਲਾਤਕਾਰ, ਮੋਟਰ ਐਕਸੀਡੈਂਟ ਕਲੇਮ ਮੁਆਵਜਾ ਅਤੇ ਨਸ਼ੇਆਂ ਦੇ ਬੁਰੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਮੀਡੀਏਸ਼ਨ, ਗੈਰ ਸੰਗਠਿਤ ਖੇਤਰਾਂ ਵਿੱਚ ਮਜ਼ਦੂਰਾ ਦੇ ਅਧਿਕਾਰਾਂ, ਮਨਰੇਗਾ ਸਕੀਮਾਂ ਅਤੇ ਸਮਾਜਿਕ ਸੁਰੱਖਿਆ ਸਕੀਮਾਂ, ਬਾਰੇ , ਲੋਕ ਅਦਾਲਤਾਂ, ਮੀਡੀਏਸ਼ਨ, ਪੋਸਕੋ ਐਕਟ, ਔਰਤਾਂ ਦੇ ਅਧਿਕਾਰਾਂ, ਐਸਿਡ ਅਟੇਕ, ਪੈਰਾ ਲੀਗਲ ਵਲੰਟੀਅਰ ਸਕੀਮਾਂ, ਬੱਚਿਆਂ ਦਾ ਹੈਲਪਲਾਇਨ ਨੰ. 1098, ਪੁਲਿਸ ਹੈਲਪਲਾਈਨ ਨੰ. 112 ਨਾਲਸਾ ਹੈਲਪਲਾਇਨ ਨੰ. 15100, ਘਰੇਲੂ ਹਿੰਸਾ, ਪੀ.ਐਨ.ਡੀ.ਟੀ. ਐਕਟ, ਮਨਰੇਗਾ, ਸਿੱਖਿਆ ਦਾ ਅਧਿਕਾਰ, ਮਾਪੇ ਅਤੇ ਬਜੂਰਗਾਂ ਦੇ ਅਧਿਕਾਰ, ਬੱਚਿਆਂ ਦੇ ਅਧਿਕਾਰ, ਜੂਵੀਨਾਇਲ ਜ਼ਸਟਿਸ ਐਕਟ 2000, ਪੋਸਕੋਂ ਐਕਟ 2012, ਇੰਸ਼ੀਓਰੈਂਸ ਐਕਟ, ਫੰਡਾਮੈਂਟਲ ਅਧਿਕਾਰ ਅਤੇ ਕਰਤਵ, ਐਸਿਡ ਅਟੈਕ, ਬਲਾਤਕਾਰ, ਮੋਟਰ ਐਕਸੀਡੈਂਟ ਕਲੇਮ ਮੁਆਵਜਾ ਵਿਕਟਮ ਕੰਮਪਨਸੈਸ਼ਨ ਸਕੀਮਾਂ ਸਮੇਤ ਨਾਲਸਾ ਦੀ ਸਕੀਮ (ਸੀਨੀਅਰ ਸਿਟੀਜਨ ਕਾਨੂੰਨੀ ਸੇਵਾਵਾਂ)2016 ਬਾਰੇ ਦੱਸਿਆ ਗਿਆ।
ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਦਿੱਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ 12.11.2022 ਨੂੰ ਨੈਸ਼ਨਲ ਲੋਕ
ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਲੋਕ ਅਦਾਲਤ ਦੇਸ਼ ਦੀ ਹਰ ਤਹਿਸੀਲ ਤੋਂ ਲੈ ਕਿ ਸੁਪਰੀਮ ਕੋਰਟ ਤੱਕ ਲਗਾਈ ਜਾ ਰਹੀ ਹੈ। ਇਸੇ ਤਰ੍ਹਾਂ ਹਰ ਕੰਮਕਾਜ ਵਾਲੇ ਸ਼ੁੱਕਰਵਾਰ ਨੂੰ ਪ੍ਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਂਦਾ ਹੈ । ਇਸੇ ਤਰ੍ਹਾਂ ਮਾਸਿਕ ਲੋਕ ਅਦਾਲਤ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਨੈਸ਼ਨਲ, ਪ੍ਰੀ ਅਤੇ ਮਾਸਿਕ ਲੋਕ ਅਦਾਲਤ ਵਿੱਚ ਦੋ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ।
ਇਹ ਨੈਸ਼ਨਲ ਲੋਕ ਅਦਾਲਤ ਇਸ ਵਾਰ 12.11.2022 ਨੂੰ ਤਰਨ ਤਾਰਨ ਪੱਟੀ ਅਤੇ ਖਡੂਰ ਸਾਹਿਬ ਵਿਖ ਲੱਗ ਰਹੀ ਹੈ।
ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰ. 1968 ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰ. 01852-223291 ਤੋ ਜਾਣਕਾਰੀ ਲਈ ਜਾ ਸਕਦੀ ਹੈ।