Close

On January 30th, a self-employment/placement camp is being organized the District Bureau of Employment and Enterprises in Tarn Taran – Deputy Commissioner

Publish Date : 29/01/2024

ਮਿਤੀ 30 ਜਨਵਰੀ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਲਗਾਇਆ ਜਾ ਰਿਹਾ ਹੈ ਸਵੈ-ਰੋਜ਼ਗਾਰ / ਪਲੇਸਮੈਂਟ  ਕੈਂਪ-ਡਿਪਟੀ ਕਮਿਸ਼ਨਰ

ਤਰਨ ਤਾਰਨ 25 ਜਨਵਰੀ:  ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਲਈ ਮਿਤੀ 30ਜਨਵਰੀ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਸਵੈ-ਰੋਜ਼ਗਾਰ / ਪਲੇਸਮੈਂਟ  ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮਾਨਯੋਗ ਡਿਪਟੀ ਕਮਿਸ਼ਨਰ, ਤਰਨ ਤਾਰਨ ਸ੍ਰੀ ਸੰਦੀਪ ਕੁਮਾਰ, ਆਈ.ਏ.ਐਸ ਜੀ ਵੱਲੋ ਸਾਂਝੀ ਕੀਤੀ ਗਈ । ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਜੀ ਵੱਲੋ ਦੱਸਿਆ ਗਿਆ ਕਿ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ, ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਤਰਨ ਤਾਰਨ, ਡਿਪਟੀ ਡਾਇਰੈਕਟਰ ਮੱਛੀ ਪਾਲਣ ਤਰਨ ਤਰਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਤਰਨ ਤਾਰਨ, ਜਿਲ੍ਹਾ ਮੈਨੇਜਰ ਐਸ.ਸੀ.ਐਫ.ਸੀ ਤਰਨ ਤਾਰਨ, ਲੀਡ ਜਿਲ੍ਹਾ ਮੈਨੇਜਰ ਤਰਨ ਤਾਰਨ ਦੇ ਸਹਿਯੋਗ ਨਾਲ ਸਵੈ-ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਉਪਲੱਭਦ ਸਵੈ-ਰੋਜ਼ਗਾਰ ਸਕੀਮਾਂ / ਟ੍ਰੇਨਿੰਗ / ਰੋਜ਼ਗਾਰ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਚਾਹਵਾਨ ਪ੍ਰਾਰਥੀਆਂ ਨੂੰ ਸਕੀਮਾਂ ਦਾ ਲਾਭ ਦੇਣ ਲਈ ਵੱਖ-ਵੱਖ ਵਿਭਾਗੀ ਸਕੀਮਾਂ ਅਧੀਨ ਮੌਕੇ ਤੇ ਹੀ ਫਾਰਮ ਵੀ ਭਰਵਾਏ ਜਾਣਗੇ । ਇਸ ਤੋਂ ਇਲਾਵਾ ਬੇਰੋਜਗਾਰ ਉਮੀਦਵਾਰਾਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਲਈ ਇਸ ਕੈਂਪ ਵਿੱਚ ਅਟੇਜ਼ਾ ਵੈਲਨੈਸ ਪ੍ਰਾਇਵੇਟ ਲਿਮਿਟੇਡ ਅਤੇ ਪੁਖਰਾਜ ਹੈਲਥ ਕੇਅਰ  ਕੰਪਨੀ ਭਾਗ ਲੈ ਰਹੀਆ ਹਨ। ਪਲੇਸਮੈਂਟ ਲਈ ਅਟੇਜ਼ਾ ਵੈਲਨੈਸ ਪ੍ਰਾਇਵੇਟ ਲਿਮਿਟੇਡ ਕੰਪਨੀ ਨੂੰ ਸੇਲਜ਼ ਅਫਸਰ ਲਈ  ਉਮੀਦਵਾਰਾਂ ਦੀ ਜਰੂਰਤ ਹੈ, ਯੋਗਤਾ ਘੱਟੋ-ਘੱਟ ਬਾਰਵੀਂ ਅਤੇ ਗਰੈਜੂਏਸ਼ਨ ਪਾਸ (ਤਨਖਾਹ 10000 ਤੋਂ 15000 ਰੁਪਏ ਤਕ), ਉਮਰ ਹੱਦ 18 ਤੋਂ  30 ਸਾਲ ਹੋਵੇ, ਇਨ੍ਹਾਂ ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ ਅਤੇ ਪੁਖਰਾਜ ਹੈਲਥ ਕੇਅਰ ਕੰਪਨੀ ਨੂੰ ਪਲੇਸਮੈਂਟ ਲਈ ਵੇਲਨੈਸ ਅਡਵਾਇਜ਼ਰ ਤੇ ਅਸੀਸਟੈਂਟ ਮੇਨੈਜਰ ਦੀਆਂ ਅਸਾਮੀਆਂ ਲਈ ਯੋਗਤਾ ਘੱਟੋ-ਘੱਟ ਦਸਵੀਂ ਪਾਸ, ਬਾਰਵੀਂ ਪਾਸ ਅਤੇ ਗਰੈਜੂਏਸ਼ਨ ਪਾਸ (ਕੇਵਲ ਲੜਕੀਆਂ) (ਤਨਖਾਹ 25000/-ਰੁ: ਤਕ)  ਇਨ੍ਹਾਂ ਅਸਾਮੀਆਂ ਲਈ ਉਮਰ ਹੱਦ 18 ਤੋਂ 25 ਸਾਲ  ਹੈ। ਉਨ੍ਹਾਂ ਕਿਹਾ ਕਿ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਚਾਹਵਾਨ ਉਮੀਦਵਾਰ (ਲੜਕੇ ਅਤੇ ਲੜਕੀਆਂ) ਮਿਤੀ 30 ਜਨਵਰੀ ਨੂੰ ਸਵੇਰੇ 10 ਵੱਜੇ ਤੋਂ ਦੁਪਿਹਰ 2 ਵੱਜੇ ਤੱਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਕਮਰਾ ਨੰਬਰ 115, ਪਹਿਲੀ ਮੰਜ਼ਿਲ ਡੀ.ਸੀ. ਦਫਤਰ ਕੰਪਲੈਕਸ, ਸਰਹਾਲੀ ਰੋਡ (ਪਿੰਡ ਪਿੱਦੀ) ਤਰਨ ਤਾਰਨ, ਵਿਖੇ ਆਪਣੇ ਪੜਾਈ ਦੇ ਸਰਟੀਫਿਕੇਟ, ਅਧਾਰ ਕਾਰਡ,  ਹੋਰ ਦਸਤਾਵੇਜ, ਅਸਲ ਅਤੇ ਫੋਟੋ ਸਟੇਟ ਲੈ ਕੇ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ। ਸ੍ਰੀ ਵਿਕਰਮ ਜੀਤ, ਜਿਲ੍ਹਾ ਰੋਜ਼ਗਾਰ ਉਤਪਤੀ ਹੁਨਰ, ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵੱਲੋ ਬੇਰੋਜ਼ਗਾਰ ਉਮੀਦਵਾਰਾਂ ਨੂੰ ਲਾਭ ਲੈਣ ਲਈ ਇਸ ਪਲੇਸਪੈਂਟ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ।  ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪਲਾਈਨ ਨੰਬਰ 77173-97013 ਤੇ ਸੰਪਰਕ ਕੀਤਾ ਜਾ ਸਕਦਾ ਹੈ।