Close

On Saturday and Sunday O.P.D will remain closed -Civil Surgon

Publish Date : 08/08/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸ਼ਨੀਵਾਰ ਅਤੇ ਐਤਵਾਰ ਨੂੰ ਓ. ਪੀ. ਡੀ. ਕੰਪਲੈਕਸ ਰਹੇਗਾ ਬੰਦ-ਸਿਵਲ ਸਰਜਨ
ਐਮਰਜੈਂਸੀ ਸੇਵਾਵਾਂ ਪਹਿਲਾ ਦੀ ਤਰ੍ਹਾਂ ਹੀ ਚਾਲੂ ਰਹਿਣਗੀਆਂ
ਤਰਨ ਤਾਰਨ, 7 ਅਗਸਤ :
ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੀ ਗਾਇਡਲਾਈਨਜ਼ ਅਨੁਸਾਰ ਜ਼ਿਲ੍ਹਾ ਹਸਪਤਾਲ ਤਰਨ ਤਾਰਨ ਦੇ ਓ. ਪੀ. ਡੀ. ਕੰਪਲੈਕਸ ਵਿੱਚ ਮੈਡੀਕਲ ਅਤੇ ਪੈਰਾਮੈਂਡੀਕਲ ਸਟਾਫ ਦੇ 7 ਵਿਅਕਤੀ ਪੋਜ਼ੇਟਿਵ ਆਉਣ ਦੇ ਨਾਲ ਓ. ਪੀ. ਡੀ. ਕੰਪਲੈਕਸ ਨੂੰ ਮਿਤੀ 8 ਅਤੇ 9 ਅਗਸਤ ਨੂੰ ਦੋ ਦਿਨ ਵਾਸਤੇ (ਸ਼ਨੀਵਾਰ ਅਤੇ ਐਤਵਾਰ) ਬੰਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਪੂਰੇ ਜ਼ਿਲ੍ਹਾ ਹਸਪਤਾਲ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਸਿਵਲ ਸਰਜਨ ਨੇ ਸਪੱਸ਼ਟ ਕੀਤਾ ਕਿ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਪਹਿਲਾ ਦੀ ਤਰ੍ਹਾਂ ਹੀ ਚਾਲੂ ਰਹਿਣਗੀਆਂ ।
—————-