Close

Online bi-monthly examinations of secondary wing of government schools from July 05 Education department releases date sheet for online bi-monthly exams

Publish Date : 05/07/2021
DEO

ਸਰਕਾਰੀ ਸਕੂਲਾਂ ਦੇ ਸੈਕੰਡਰੀ ਵਿੰਗ ਦੀਆਂ ਆੱਨਲਾਈਨ ਦੋਮਾਹੀ ਪ੍ਰੀਖਿਆਵਾਂ 05 ਜੁਲਾਈ ਤੋਂ
ਸਿੱਖਿਆ ਵਿਭਾਗ ਵੱਲੋਂ ਆੱਨਲਾਈਨ ਦੋਮਾਹੀ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ
ਤਰਨਤਾਰਨ, 04 ਜੁਲਾਈ :
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਰਾਜ ਸਰਕਾਰ ਵੱਲੋਂ ਸਕੂਲ ਸਿੱਖਿਆ ਨੂੰ ਨਵੀਂ ਦਿੱਖ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਰਾਜ ਦੇ ਸਰਕਾਰੀ ਸਕੂਲਾਂ ਦੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਅਪਰੈਲ ਅਤੇ ਮਈ ਮਹੀਨੇ ਦੇ ਪਾਠਕ੍ਰਮ ਨਾਲ ਸਬੰਧਤ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਆਨਲਾਈਨ ਪ੍ਰੀਖਿਆਵਾਂ 05 ਜੁਲਾਈ ਤੋਂ ਆਰੰਭ ਹੋ ਰਹੀਆਂ ਹਨ। ਵਿਭਾਗ ਵੱਲੋਂ 19 ਜੁਲਾਈ ਤੱਕ ਕਰਵਾਈਆਂ ਜਾਣ ਵਾਲੀਆਂ ਇੰਨ੍ਹਾਂ ਪ੍ਰੀਖਿਆਵਾਂ ਦੀ ਪੂਰਨ ਯੋਜਨਾਬੰਦੀ ਕਰ ਦਿੱਤੀ ਗਈ ਹੈ।
ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਤਰਨਤਾਰਨ ਸ਼੍ਰੀ ਸਤਿਨਾਮ ਸਿੰਘ ਬਾਠ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਵਿਭਾਗ ਦੇ ਵਿਸ਼ਾ ਮਾਹਿਰਾਂ ਦੀ ਸਟੇਟ ਟੀਮ ਨੇ ਸਮੂਹ ਜ਼ਿਲ੍ਹਿਆਂ ਨੂੰ ਇਹਨਾਂ ਪ੍ਰੀਖਿਆਵਾਂ ਦੇ ਸਫ਼ਲ ਆਯੋਜਨ ਲਈ ਯੋਜਨਾਬੱਧ ਤਰੀਕੇ ਸਹਿਤ ਅਗਵਾਈ ਲੀਹਾਂ ਵੀ ਭੇਜੀਆਂ ਹਨ ਜਿਹਨਾਂ ਅਨੁਸਾਰ ਸਟੇਟ ਆਈ ਟੀ ਟੀਮ ਵੱਲੋਂ ਡੇਟਸ਼ੀਟ ਦੀ ਪ੍ਰਾਪਤੀ ਤੋਂ ਬਾਅਦ ਗੂਗਲ ਫ਼ਾਰਮ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਡੀ.ਐਮ. (ਆਈਸੀਟੀ) ਨੂੰ ਭੇਜਣਗੇ। ਜਿਸ ਤੋਂ ਜ਼ਿਲ੍ਹੇ ਦੀਆਂ ਸੈਟਿੰਗਾਂ ਅਨੁਸਾਰ ਲਿੰਕ ਬਣਾ ਕੇ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਰਾਤ ਅੱਠ ਵਜੇ ਤੱਕ ਜ਼ਿਲ੍ਹਾ ਸਿੱਖਿਆ ਦਫਤਰ ਰਾਹੀਂ ਸਕੂਲ ਮੁਖੀਆਂ ਅਤੇ ਸਟਾਫ਼ ਨਾਲ ਸਾਂਝਾ ਕੀਤਾ ਜਾਵੇਗਾ। ਪੇਪਰ ਦਾ ਲਿੰਕ ਸਵੇਰੇ ਛੇ ਵਜੇ ਖੁੱਲ੍ਹੇਗਾ ਅਤੇ ਰਾਤ ਗਿਆਰਾਂ ਵਜੇ ਤੱਕ ਚਾਲੂ ਰਹੇਗਾ। ਸਮੂਹ ਅਧਿਆਪਕ ਡੀ.ਐਮ. (ਆਈਸੀਟੀ) ਵੱਲੋਂ ਹਾਜ਼ਰੀ ਸ਼ੀਟਾਂ ਦੀ ਪ੍ਰਾਪਤੀ ਤੋਂ ਬਾਅਦ ਸਮੂਹ ਵਿਦਿਆਰਥੀਆਂ ਨੂੰ ਈ-ਪੰਜਾਬ ਆਈ ਡੀ ਨੋਟ ਕਰਵਾ ਕੇ ਗੂਗਲ ਸ਼ੀਟ ਵਿੱਚ ਭਰਨਾ ਸਿਖਾਉਣਗੇ ਤਾਂ ਕਿ ਵਿਦਿਆਰਥੀਆਂ ਦੀ ਸੌ ਫ਼ੀਸਦੀ ਭਾਗੀਦਾਰੀ ਨੂੰ ਸੰਭਵ ਬਣਾਇਆ ਜਾ ਸਕੇ। ਸਮੂਹ ਡੀ.ਐੱਮ., ਬੀ.ਐੱਮ. ਅਤੇ ਸਕੂਲ ਮੁਖੀ ਇਹਨਾਂ ਪ੍ਰੀਖਿਆਵਾਂ ਦੌਰਾਨ ਅਧਿਆਪਕ ਅਤੇ ਵਿਦਿਆਰਥੀਆਂ ਦੇ ਸੰਪਰਕ ਵਿੱਚ ਰਹਿਣਗੇ। ਡੀ.ਐੱਮ. (ਆਈਸੀਟੀ) ਵੱਲੋਂ 12 ਘੰਟੇ ਵਿੱਚ ਸਟੇਟ ਵੱਲੋਂ ਦਿੱਤੇ ਡਰਾਈਵ ਲਿੰਕ ਵਿੱਚ ਨਤੀਜੇ ਦਾ ਵਿਸ਼ਲੇਸ਼ਣ ਕਰਕੇ ਅਪਲੋਡਿੰਗ ਕਰਨਗੇ।
ਸਿੱਖਿਆ ਵਿਭਾਗ ਵੱਲੋਂ ਜਾਰੀ ਡੇਟ ਸ਼ੀਟ ਅਨੁਸਾਰ 5 ਜੁਲਾਈ ਨੂੰ ਛੇਵੀਂ ਜਮਾਤ ਦਾ ਅੰਗਰੇਜ਼ੀ, ਸੱਤਵੀਂ ਜਮਾਤ ਦਾ ਪੰਜਾਬੀ, ਅੱਠਵੀਂ ਜਮਾਤ ਦਾ ਗਣਿਤ, ਨੌਵੀਂ ਜਮਾਤ ਦਾ ਹਿੰਦੀ, ਦਸਵੀਂ ਜਮਾਤ ਦਾ ਸਾਇੰਸ, ਗਿਆਰ੍ਹਵੀਂ ਜਮਾਤ ਦਾ ਪੰਜਾਬੀ ਲਾਜ਼ਮੀ, ਬਾਰ੍ਹਵੀਂ ਜਮਾਤ ਦਾ ਅੰਗਰੇਜ਼ੀ ਲਾਜ਼ਮੀ, 6 ਜੁਲਾਈ ਨੂੰ ਛੇਵੀਂ ਜਮਾਤ ਦਾ ਗਣਿਤ, ਸੱਤਵੀਂ ਜਮਾਤ ਦਾ ਸਾਇੰਸ, ਅੱਠਵੀਂ ਜਮਾਤ ਦਾ ਹਿੰਦੀ, ਨੌਵੀਂ ਜਮਾਤ ਦਾ ਪੰਜਾਬੀ-ਏ, ਦਸਵੀਂ ਜਮਾਤ ਦਾ ਅੰਗਰੇਜ਼ੀ, ਗਿਆਰ੍ਹਵੀਂ ਜਮਾਤ ਦਾ ਅੰਗਰੇਜ਼ੀ ਲਾਜ਼ਮੀ, ਬਾਰ੍ਹਵੀਂ ਜਮਾਤ ਦਾ ਕੰਪਿਊਟਰ ਸਾਇੰਸ, 7 ਜੁਲਾਈ ਨੂੰ ਛੇਵੀਂ ਜਮਾਤ ਦਾ ਸਮਾਜਿਕ ਸਿੱਖਿਆ, ਸੱਤਵੀਂ ਜਮਾਤ ਦਾ ਕੰਪਿਊਟਰ ਸਾਇੰਸ, ਅੱਠਵੀਂ ਜਮਾਤ ਦਾ ਪੰਜਾਬੀ, ਨੌਵੀਂ ਜਮਾਤ ਦਾ ਗਣਿਤ, ਦਸਵੀਂ ਜਮਾਤ ਦਾ ਹਿੰਦੀ, ਗਿਆਰ੍ਹਵੀਂ ਜਮਾਤ ਦਾ ਰਾਜਨੀਤੀ ਸ਼ਾਸ਼ਤਰ, ਬਾਰ੍ਹਵੀਂ ਜਮਾਤ ਦਾ ਫੈਬ/ਇਤਿਹਾਸ, 8 ਜੁਲਾਈ ਨੂੰ ਛੇਵੀਂ ਜਮਾਤ ਦਾ ਪੰਜਾਬੀ, ਸੱਤਵੀਂ ਜਮਾਤ ਦਾ ਅੰਗਰੇਜ਼ੀ, ਅੱਠਵੀਂ ਜਮਾਤ ਦਾ ਸਵਾਗਤ ਜ਼ਿੰਦਗੀ, ਨੌਵੀਂ ਜਮਾਤ ਦਾ ਕੰਪਿਊਟਰ ਸਾਇੰਸ, ਦਸਵੀਂ ਜਮਾਤ ਦਾ ਸਵਾਗਤ ਜ਼ਿੰਦਗੀ, ਗਿਆਰ੍ਹਵੀਂ ਜਮਾਤ ਦਾ ਗਣਿਤ, ਬਾਰ੍ਹਵੀਂ ਜਮਾਤ ਦਾ ਅਰਥਸ਼ਾਸਤਰ/ਕੈਮਿਸਟਰੀ, 9 ਜੁਲਾਈ ਨੂੰ ਛੇਵੀਂ ਜਮਾਤ ਦਾ ਸਰੀਰਕ ਸਿੱਖਿਆ, ਸੱਤਵੀਂ ਜਮਾਤ ਦਾ ਡਰਾਇੰਗ, ਅੱਠਵੀਂ ਜਮਾਤ ਦਾ ਸਮਾਜਿਕ ਸਿੱਖਿਆ, ਨੌਵੀਂ ਜਮਾਤ ਦਾ ਸਰੀਰਕ ਸਿੱਖਿਆ/ਡਰਾਇੰਗ/ਐੱਨ.ਐੱਸ.ਕਿਊ.ਐੱਫ. , ਦਸਵੀਂ ਜਮਾਤ ਦਾ ਪੰਜਾਬੀ-ਏ, ਗਿਆਰ੍ਹਵੀਂ ਜਮਾਤ ਦਾ ਅਰਥਸ਼ਾਸਤਰ, ਬਾਰ੍ਹਵੀਂ ਜਮਾਤ ਦਾ ਪੰਜਾਬੀ ਲਾਜ਼ਮੀ, 12 ਜੁਲਾਈ ਨੂੰ ਛੇਵੀਂ ਜਮਾਤ ਦਾ ਸਾਇੰਸ, ਸੱਤਵੀਂ ਜਮਾਤ ਦਾ ਹਿੰਦੀ, ਅੱਠਵੀਂ ਜਮਾਤ ਦਾ ਸਰੀਰਕ ਸਿੱਖਿਆ, ਨੌਵੀਂ ਜਮਾਤ ਦਾ ਸਮਾਜਿਕ ਸਿੱਖਿਆ, ਦਸਵੀਂ ਜਮਾਤ ਦਾ ਗਣਿਤ, ਗਿਆਰ੍ਹਵੀਂ ਜਮਾਤ ਦਾ ਕਮਿਸਟਰੀ/ਅਕਾਊਂਟੈਂਸੀ-1/ਭੂਗੋਲ ਬਾਰ੍ਹਵੀਂ ਜਮਾਤ ਦਾ ਅਕਾਊਂਟੈਂਸੀ-11/ਭੂਗੋਲ/ਫਿਜ਼ਿਕਸ, 13 ਜੁਲਾਈ ਨੂੰ ਛੇਵੀਂ ਜਮਾਤ ਦਾ ਹਿੰਦੀ, ਸੱਤਵੀਂ ਜਮਾਤ ਦਾ ਸਮਾਜਿਕ ਸਿੱਖਿਆ, ਅੱਠਵੀਂ ਜਮਾਤ ਦਾ ਅੰਗਰੇਜ਼ੀ, ਨੌਵੀਂ ਜਮਾਤ ਦਾ ਸਾਇੰਸ, ਦਸਵੀਂ ਜਮਾਤ ਦਾ ਪੰਜਾਬੀ-ਬੀ, ਗਿਆਰ੍ਹਵੀਂ ਜਮਾਤ ਦਾ ਕੰਪਿਊਟਰ ਸਾਇੰਸ, ਬਾਰ੍ਹਵੀਂ ਜਮਾਤ ਦਾ ਪੰਜਾਬੀ/ ਹਿੰਦੀ/ਅੰਗਰੇਜ਼ੀ( ਇਲੈੱਕਟਿਵ), 14 ਜੁਲਾਈ ਨੂੰ ਛੇਵੀਂ ਜਮਾਤ ਦਾ ਕੰਪਿਊਟਰ ਸਾਇੰਸ, ਸੱਤਵੀਂ ਜਮਾਤ ਦਾ ਗਣਿਤ, ਅੱਠਵੀਂ ਜਮਾਤ ਦਾ ਕੰਪਿਊਟਰ ਸਾਇੰਸ, ਨੌਵੀਂ ਜਮਾਤ ਦਾ ਅੰਗਰੇਜ਼ੀ, ਦਸਵੀਂ ਜਮਾਤ ਦਾ ਸਰੀਰਕ ਸਿੱਖਿਆ/ਡਰਾਇੰਗ/ਐੱਨ.ਐੱਸ.ਕਿਊ.ਐੱਫ., ਗਿਆਰ੍ਹਵੀਂ ਜਮਾਤ ਦਾ ਵਾਤਾਵਰਨ ਸਿੱਖਿਆ, ਬਾਰ੍ਹਵੀਂ ਜਮਾਤ ਦਾ ਬਿਜ਼ਨਸ ਸਟੱਡੀਜ਼/ਰਾਜਨੀਤੀ ਸ਼ਾਸ਼ਤਰ, 15 ਜੁਲਾਈ ਨੂੰ ਛੇਵੀਂ ਜਮਾਤ ਦਾ ਸਵਾਗਤ ਜ਼ਿੰਦਗੀ, ਸੱਤਵੀਂ ਜਮਾਤ ਦਾ ਸਰੀਰਕ ਸਿੱਖਿਆ, ਅੱਠਵੀਂ ਜਮਾਤ ਦਾ ਸਾਇੰਸ, ਨੌਵੀਂ ਜਮਾਤ ਦਾ ਪੰਜਾਬੀ-ਬੀ, ਦਸਵੀਂ ਜਮਾਤ ਦਾ ਸਮਾਜਿਕ ਸਿੱਖਿਆ, ਗਿਆਰ੍ਹਵੀਂ ਜਮਾਤ ਦਾ ਐੱਮ ਓ ਪੀ/ਪੰਜਾਬੀ/ਹਿੰਦੀ/ਅੰਗਰੇਜ਼ੀ(ਇਲੈੱਕਟਿਵ), ਬਾਰ੍ਹਵੀਂ ਜਮਾਤ ਦਾ ਸਵਾਗਤ ਜ਼ਿੰਦਗੀ, 16 ਜੁਲਾਈ ਨੂੰ ਛੇਵੀਂ ਜਮਾਤ ਦਾ ਡਰਾਇੰਗ, ਸੱਤਵੀਂ ਜਮਾਤ ਦਾ ਸਵਾਗਤ ਜ਼ਿੰਦਗੀ, ਅੱਠਵੀਂ ਜਮਾਤ ਦਾ ਡਰਾਇੰਗ, ਨੌਵੀਂ ਜਮਾਤ ਦਾ ਸਵਾਗਤ ਜ਼ਿੰਦਗੀ, ਦਸਵੀਂ ਜਮਾਤ ਦਾ ਕੰਪਿਊਟਰ ਸਾਇੰਸ, ਗਿਆਰ੍ਹਵੀਂ ਜਮਾਤ ਦਾ ਬਿਜਨਸ ਸਟੱਡੀਜ਼/ਫਿਜਿਕਸ/ਸਰੀਰਕ ਸਿੱਖਿਆ, ਬਾਰ੍ਹਵੀਂ ਜਮਾਤ ਦਾ ਗਣਿਤ, 17 ਜੁਲਾਈ ਨੂੰ ਗਿਆਰ੍ਹਵੀਂ ਜਮਾਤ ਦਾ ਸਵਾਗਤ ਜ਼ਿੰਦਗੀ, ਬਾਰ੍ਹਵੀਂ ਜਮਾਤ ਦਾ ਵਾਤਾਵਰਨ ਸਿੱਖਿਆ ਅਤੇ 19 ਜੁਲਾਈ ਨੂੰ ਗਿਆਰ੍ਹਵੀਂ ਜਮਾਤ ਦਾ ਬਾਇਓਲੌਜੀ/ਇਤਿਹਾਸ, ਬਾਰ੍ਹਵੀਂ ਜਮਾਤ ਦਾ ਬਾਇਓਲੌਜੀ/ਸਰੀਰਕ ਸਿੱਖਿਆ ਦਾ ਇਮਤਿਹਾਨ ਹੋਵੇਗਾ।