Close

Online quiz competition on “Constitution, Democracy and We” today – District Election Officer

Publish Date : 25/11/2020
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਸੰਵਿਧਾਨ, ਲੋਕਤੰਤਰ ਅਤੇ ਅਸੀਂ” ਵਿਸ਼ੇ ’ਤੇ ਆੱਨਲਾਈਨ ਕੁਇੱਜ਼ ਮੁਕਾਬਲਾ ਅੱਜ-ਜ਼ਿਲ੍ਹਾ ਚੋਣ ਅਫ਼ਸਰ
ਮੁੱਖ ਚੋਣ ਅਫ਼ਸਰ, ਪੰਜਾਬ (ਸੀ. ਈ. ਓ ਪੰਜਾਬ) ਦੇ ਫੇਸਬੁੱਕ ਅਤੇ ਟਵਿੱਟਰ ’ਤੇ ਸਵੇਰੇ 11.50 ਵਜੇ ‘ਤੇ ਸਾਂਝਾ ਕੀਤਾ ਜਾਵੇਗਾ ਲਿੰਕ
ਦੁਪਹਿਰ 12 ਵਜੇ ਤੋਂ ਕੋਈ ਵੀ ਨਾਗਰਿਕ ਕਰ ਸਕਦਾ ਹੈ ਸ਼ਮੂਲੀਅਤ
ਤਰਨ ਤਾਰਨ, 24 ਨਵੰਬਰ :
ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਆਮ ਜਨਤਾ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਹਿੱਤ ਭਾਰਤ ਚੋਣ ਕਮਿਸ਼ਨ ਵੱਲੋਂ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ’ਤੇ ਲਗਾਤਾਰ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਨੌਜਵਾਨ ਵੋਟਰਾਂ ਦੀ ਲੋਕਤੰਤਰਿਕ ਪ੍ਰਣਾਲੀ ਵਿਚ ਮਜ਼ਬੂਤ ਭਾਗੀਦਾਰੀ ਨੂੰ ਹੁਲਾਰਾ ਦੇਣ ਲਈ ਮਿਤੀ 25 ਨਵੰਬਰ 2020 ਨੂੰ ਦੁਪਹਿਰ 12 ਵਜੇ ‘ਸੰਵਿਧਾਨ, ਲੋਕਤੰਤਰ ਅਤੇ ਅਸੀਂ’ ਵਿਸ਼ੇ ’ਤੇ ਇਕ ਆੱਨਲਾਈਨ ਕੁਇੱਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। 
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਕੋਈ ਵੀ ਨਾਗਰਿਕ ਭਾਗ ਲੈ ਸਕਦਾ ਹੈ। ਉਨਾਂ ਦੱਸਿਆ ਕਿ ਇਸ ਕੁਇੱਜ਼ ਵਿਚ ਕੁੱਲ 50 ਸਵਾਲ 30 ਮਿੰਟਾਂ ਵਿਚ ਹੱਲ ਕਰਨੇ ਹੋਣਗੇ। ਉਨਾਂ ਦੱਸਿਆ ਕਿ ਕੁਇੱਜ਼ ਦਾ ਲਿੰਕ 25 ਨਵੰਬਰ 2020 ਨੂੰ ਸਵੇਰੇ 11.50 ਵਜੇ ਮੁੱਖ ਚੋਣ ਅਫ਼ਸਰ, ਪੰਜਾਬ (ਸੀ. ਈ. ਓ ਪੰਜਾਬ) ਦੇ ਫੇਸਬੁੱਕ ਅਤੇ ਟਵਿੱਟਰ ’ਤੇ ਸਾਂਝਾ ਕੀਤਾ ਜਾਵੇਗਾ। 
ਉਨਾਂ ਦੱਸਿਆ ਕਿ ਕੁਇਜ਼ ਨਿਰਧਾਰਤ ਸਮੇਂ ਵਿਚ ਪੂਰਾ ਕਰਨਾ ਹਵੋਗਾ ਅਤੇ ਨਿਰਧਾਰਿਤ ਸਮੇਂ ਵਿਚ ਕੁਇਜ਼ ਪੂਰਾ ਨਾ ਕਰਨ ’ਤੇ ਪ੍ਰਤੀਯੋਗੀ ਮੁਕਾਬਲੇ ਵਿਚੋਂ ਬਾਹਰ ਹੋ ਜਾਵੇਗਾ। ਉਨਾਂ ਦੱਸਿਆ ਕਿ ਇਸ ਆਨਲਾਈਨ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ 1500 ਰੁਪਏ ਪਹਿਲਾ ਇਨਾਮ, 1300 ਰੁਪਏ ਦੂਜਾ ਇਨਾਮ ਅਤੇ 1000 ਰੁਪਏ ਤੀਜਾ ਇਨਾਮ ਦਿੱਤਾ ਜਾਵੇਗਾ। ਜੇਕਰ ਇਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ, ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ। ਉਨਾਂ ਵੱਧ ਤੋਂ ਵੱਧ ਨਾਗਰਿਕਾਂ ਨੂੰ ਇਸ ਕੁਇਜ਼ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। 
————