• Social Media Links
  • Site Map
  • Accessibility Links
  • English
Close

Only online application can be made till August 28 for National Award of Disability: Kirtpreet Kaur District Social Security Officer

Publish Date : 12/08/2022

ਦਿਵਿਆਂਗਜਨ ਦੇ ਨੈਸ਼ਨਲ ਅਵਾਰਡ ਲਈ 28 ਅਗਸਤ ਤੱਕ ਕਰ ਸਕਦੇ ਹਨ ਕੇਵਲ ਆਨ ਲਾਈਨ ਅਪਲਾਈ: ਕਿਰਤਪ੍ਰੀਤ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ
– ਭਾਰਤ ਸਰਕਾਰ ਦੇ ਸ਼ੋਸ਼ਲ ਜਸਟਿਸ ਤੇ ਇੰਪਾਵਰਮੈਂਟ ਵਿਭਾਗ ਵੱਲੋਂ ਦਿੱਤਾ ਜਾਵੇਗਾ ਅਵਾਰਡ
– ਅਵਾਰਡ ਲਈ ਵੈਬਸਾਈਟ www.awards.gov.in ਤੇ ਕੀਤਾ ਜਾ ਸਕਦੈ ਆਨ ਲਾਈਨ ਅਪਲਾਈ
– ਵੱਖ-ਵੱਖ 13 ਖੇਤਰਾਂ ਚ ਸ਼ਲਾਘਾਯੋਗ ਕੰਮ ਕਰਨ ਲਈ ਦਿੱਤਾ ਜਾਵੇਗਾ ਨੈਸ਼ਨਲ ਅਵਾਰਡ
ਤਰਨਤਾਰਨ 11 ਅਗਸਤ:
ਭਾਰਤ ਸਰਕਾਰ ਦੇ ਸ਼ੋਸ਼ਲ ਜਸਟਿਸ ਤੇ ਇੰਮਪਾਵਰਮੈਂਟ ਮੰਤਰਾਲੇ ਵੱਲੋਂ ਦਿਵਿਆਂਗਜ਼ਨਾਂ ਨੂੰ ਸਾਲ 2022 ਦਾ ਨੈਸ਼ਨਲ ਅਵਾਰਡ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਇਹ ਅਵਾਰਡ ਪਾਉਣ ਦੇ ਚਾਹਵਾਨ ਦਿਵਿਆਂਗਜ਼ਨ 28 ਅਗਸਤ ਤੱਕ ਸਿੱਧੇ ਤੌਰ ਤੇ ਪੋਰਟਲ www.awards.gov.in ਤੇ ਆਨ ਲਾਈਨ ਅਪਲਾਈ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਕਿਰਤਪ੍ਰੀਤ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੇ ਦੱਸਿਆ ਕਿ ਇਹ ਨੈਸ਼ਨਲ ਅਵਾਰਡ ਦਿਵਿਆਂਗਜ਼ਨਾਂ ਅਤੇ ਉਨ੍ਹਾਂ ਦੇ ਸ਼ਸ਼ਕਤੀਕਰਨ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਦਿੱਤਾ ਜਾਵੇਗਾ, ਇਸ ਤਰ੍ਹਾਂ 13 ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਲਈ ਇਹ ਅਵਾਰਡ ਦਿੱਤਾ ਜਾਵੇਗਾ। ਹਰੇਕ ਸਾਲ 3 ਦਸੰਬਰ ਨੂੰ ਦਿੱਤੇ ਜਾਣ ਵਾਲੇ ਨੈਸ਼ਨਲ ਅਵਾਰਡ ਦੀਆਂ ਗਾਈਡ ਲਾਇਨਜ਼ ਵਿਭਾਗ ਦੀ ਵੈਬਸਾਈਟ www.disabilityaffair.gov.in ਅਤੇ ਪੋਰਟਲ www.awards.gov.in ਤੇ ਤੇ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਆਨ ਲਾਈਨ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਨਾਲ ਭੇਜੇ ਜਾਣ ਵਾਲੇ ਬਿਨੈ ਪੱਤਰ ਸਵੀਕਾਰ ਨਹੀਂ ਕੀਤੇ ਜਾਣਗੇ।
ਉਨਾਂ ਨੇ ਦੱਸਿਆ ਕਿ ਸਿੱਖਿਆ, ਸਿਹਤ, ਰੋਜ਼ਗਾਰ, ਆਰਟ ਐਂਡ ਕਲਚਰ, ਖੇਡਾਂ ਆਦਿ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲਿਆਂ ਨੂੰ ਸਰਵਸ਼੍ਰੇਸ਼ਠ ਦਿਵਿਆਂਗਜ਼ਨ, ਸ੍ਰੇਸ਼ਠ ਦਿਵਿਆਂਗਜ਼ਨ, ਸ੍ਰੇਸ਼ਠ ਦਿਵਿਆਂਗ ਬਾਲ/ਬਾਲਿਕਾ, ਦਿਵਿਆਂਗਜ਼ਨਾਂ ਲਈ ਕੰਮ ਕਰਨ ਲਈ ਸ੍ਰੇਸ਼ਠ ਵਿਅਕਤੀ, ਦਿਵਿਆਂਗਤਾ ਦੇ ਖੇਤਰ ਵਿੱਚ ਸ੍ਰੇਸ਼ਠ ਪੁਨਰਵਾਸ ਪੇਸ਼ੇਵਰ, ਦਿਵਿਆਂਗਤਾ ਦੇ ਖੇਤਰ ਵਿੱਚ ਸ੍ਰੇਸ਼ਠ ਅਨੁਸੰਧਾਨ/ਨਵਪਰਿਵਰਤਨ/ਉਤਪਾਦ ਵਿਕਾਸ, ਦਿਵਿਆਂਗਾਂ ਦੇ ਸਸ਼ਕਤੀਕਰਨ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਸਰਵਸ੍ਰੇਸ਼ਠ ਸੰਸਥਾਨ, ਦਿਵਿਆਂਗਜ਼ਨਾਂ ਲਈ ਸਰਵਸ੍ਰੇਸ਼ਠ ਨਿਯੋਕਤਾ, ਸਰਵਸ੍ਰੇਸ਼ਠ ਪਲੇਸਮੈਂਟ ਏਜੰਸੀ, ਸੁਗਮਿਆ ਭਾਰਤ ਅਭਿਆਨ ਤਹਿਤ ਸਵੱਛ ਵਾਤਾਵਰਣ ਦੀ ਸਿਰਜਣਾ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਲਈ ਸਰਵਸ਼੍ਰੇਸ਼ਠ ਰਾਜ/ਜ਼ਿਲ੍ਹਾ, ਦਿਵਿਆਂਗਜ਼ਨਾਂ ਦੇ ਅਧਿਕਾਰ ਅਧਿਨਿਯਮ/ਯੂ.ਡੀ.ਆਈ.ਡੀ. ਤੇ ਦਿਵਿਆ ਅਤੇ ਸਸ਼ਕਤੀਕਰਨ ਦੀਆਂ ਹੋਰ ਯੋਜਨਾਵਾਂ ਨੂੰ ਲਾਗੂ ਕਰਨ ਲਈ ਕੰਮ ਕਰਨ ਵਾਲੇ ਸਰਵਸ੍ਰੇਸ਼ਠ ਰਾਜ/ਜ਼ਿਲ੍ਹਾ/ਕੇਂਦਰ ਸ਼ਾਸ਼ਤ ਪ੍ਰਦੇਸ਼, , ਦਿਵਿਆਂਗਜ਼ਨਾਂ ਦੇ ਅਧਿਕਾਰ ਅਧਿਨਿਯਮ ਨੂੰ ਲਾਗੂ ਕਰਨ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ ਰਾਜ/ਜ਼ਿਲ੍ਹੇ/ਕੇਂਦਰ ਸ਼ਾਸ਼ਤ ਪ੍ਰਦੇਸ਼ ਲਈ ਰਾਜ ਦਿਵਿਆਂਗਜ਼ਨ ਆਯੁਕਤ, ਦਿਵਿਆਂਗਜ਼ਨਾਂ ਦੇ ਪੁਨਰਵਾਸ ਲਈ ਪੇਸ਼ੇਵਰ ਤੌਰ ਤੇ ਤਿਆਰ ਰਹਿਣ ਬਦਲੇ ਸਰਵਸ਼੍ਰੇਸ਼ਠ ਸੰਸਥਾ ਦੇ ਅਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।
ਕਿਰਤਪ੍ਰੀਤ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਨੈਸ਼ਨਲ ਅਵਾਰਡ ਸਬੰਧੀ ਜ਼ਿਲ੍ਹੇ ਦੇ ਦਿਵਿਆਂਗਜ਼ਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਯੋਗ ਦਿਵਿਆਂਗਜ਼ਨ ਇਹ ਅਵਾਰਡ ਪ੍ਰਾਪਤ ਕਰਨ ਲਈ ਅਪਲਾਈ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਜਾਗਰੂਕ ਕੀਤਾ ਜਾਵੇ।