Close

Organized district level workshop on World Hepatitis Day

Publish Date : 01/08/2023
“ਵਿਸ਼ਵ ਹੈਪਾਟਾਇਟਸ ਦਿਵਸ” ਸੰਬਧੀ ਜਿਲਾ ਪੱਧਰੀ ਵਰਕਸ਼ਾਪ ਦਾ ਆਯੋਜਨ 
ਤਰਨ ਤਾਰਨ, 28 ਜੁਲਾਈ :
 
ਸਿਹਤ ਵਿਭਾਗ ਤਰਨਤਾਰਨ ਹਮੇਸ਼ਾਂ ਹੀ ਲੋਕਾਂ ਦੀ ਨਿਰੋਈ ਸਿਹਤ ਲਈ ਯਤਨਸ਼ੀਲ ਹੈ। ਇਸੇ ਹੀ ਲੜੀ ਵਜੋਂ  ਅੱਜ ਸਿਵਲ ਹਸਪਤਾਲ ਤਰਨਤਾਰਨ ਵਿਖੇ “ਵਿਸ਼ਵ ਹੈਪਾਟਾਇਟਸ ਦਿਵਸ” ਸਬੰਧੀ ਇੱਕ ਜਿਲਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ਤੇ ਸਿਵਲ ਸਰਜਨ ਤਰਨਤਾਰਨ  ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵਲੋ ਹਰ ਸਾਲ ਮਿਤੀ 24 ਜੁਲਾਈ ਤੋਂ ਲੈ ਕੇ 29 ਜੁਲਾਈ ਤੱਕ “ਵਿਸ਼ਵ ਹੈਪਾਟਾਇਟਸ ਜਾਗਰੂਕਤਾ ਹਫਤੇ” ਦੇ ਤੌਰ ‘ਤੇ ਮਨਾਇਆ ਜਾਦਾ ਹੈ। ਉਨਾਂ ਨੇ ਕਿਹਾ ਕਿ ਹੈਪਾਟਾਈਟਸ  ਇਕ ਇਲਾਜ ਯੋਗ ਬੀਮਾਰੀ ਹੈ, ਇਸਦੀ ਜਲਦ ਪਹਿਚਾਨ ਹੀ ਇਸਦੇ ਪੂਰਣ ਇਲਾਜ ਵਿਚ ਮਦਦਗਾਰ ਸਾਬਿਤ ਹੁੰਦੀ ਹੈ। ਉਨਾ ਆਮ ਜਨਤਾ ਨੂੰ ਅਪੀਲ ਕੀਤੀ ਕਿ ਹੈਪਾਟਾਈਟਸ ਤੋਂ ਬਚਾਓ ਲਈ, ਟੀਕੇ ਦੀਆਂ ਸੂਈਆਂ ਦਾ ਸਾਂਝਾ ਇਸਤਮਾਲ ਨਾ ਕਰੋ, ਰੇਜਰ ਅਤੇ ਬੁਰਸ਼ ਸਾਂਝੇ ਨਾ ਕੀਤੇ ਜਾਣ, ਟੈਟੂ ਨਾ ਬਣਵਾਏ ਜਾਣ, ਸੁਰੱਖਿਅਤ ਸੰਭੋਗ ਲਈ ਕੰਡੋਮ ਦਾ ਇਸਤਮਾਲ ਕੀਤਾ ਜਾਵੇ ਤਾਂ ਜੋ ਕਿ ਇਨਸਾਨੀ ਜਿੰਦਗੀ ਨੂੰ ਇਹਨਾਂ ਬਿਮਾਰੀਆ ਤੋਂ ਸੁਰੱਖਿਅਤ ਰਖਿਆ ਜਾ ਸਕੇ। 
ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪੂਰੇ ਜਿਲੇ ਭਰ ਵਿਚ ਵਿਸ਼ਵ ਹੈਪਾਟਾਈਟਸ ਸੰਬਧੀ ਜਾਗਰੂਕਤਾ ਫੈਲਾਉਣ ਲਈ ਜਾਗਰੂਕਤਾ ਪੋਸਟਰ, ਪੈਂਫਲਿਟਸ ਅਤੇ ਬੈਨਰਾਂ ਰਾਹੀਂ ਆਮ ਲੋਕਾਂ ਨੂੰ ਹੈਪਾਟਾਈਟਸ ਸੰਬਧੀ ਸੁਚੇਤ ਕੀਤਾ ਜਾ ਰਿਹਾ ਹੈ। ਇਸ ਮੋਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਸਿੰਘ, ਬੱਚਿਆਂ ਦੇ ਮਾਹਿਰ ਡਾ. ਨੀਰਜ ਅਤੇ ਐਪੀਡਿਮੋਲੋਜਿਸਟ (ਆਈ. ਡੀ. ਐਸ. ਪੀ.) ਡਾ. ਸਿਮਰਨ ਕੌਰ ਨੇ ਹੈਪਾਟਾਈਟਸ ਬਾਰੇ ਬੜੇ ਹੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਮਾਈ ਭਾਗੋ ਨਰਸਿੰਗ ਕਾਲਜ ਅਤੇ ਇੰਟਰਨੈਸ਼ਨਲ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਇੱਕ ਰੋਲ ਪਲੇਅ (ਨਾਟਕ) ਅਤੇ ਪੋਸਟਰ ਮੇਕਿੰਗ ਕੰਪੀਟੀਸ਼ਨ ਰਾਹੀਂ ਆਮ ਲੋਕਾਂ ਨੂੰ ਇਸ ਬੀਮਾਰੀ ਪ੍ਰਤੀ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ। 
ਇਸ ਮੌਕੇ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਪੱਡਾ, ਐਪੀਡਿਮੋਲੋਜਿਸਟ ਡਾ. ਅਮਨਦੀਪ ਸਿੰਘ, ਜਿਲਾ੍ਹ ਟੀ. ਬੀ. ਅਫਸਰ ਡਾ. ਸੁਖਜਿੰਦਰ ਸਿੰਘ, ਜਿਲਾ੍ਹ ਐਮ. ਈ. ਆਈ. ਓ. ਅਮਰਦੀਪ ਸਿੰਘ ਨਰਸਿੰਗ ਸਿਸਟਰ ਕੁਲਵੰਤ ਕੌਰ ਅਤੇ ਸਾਰਾ ਸਟਾਫ  ਹਾਜਰ ਸੀ।