Close

Organizing an environmental interest program under Azadi Ka Amrit Mahotsav

Publish Date : 27/06/2022

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪ੍ਰੈਸ ਨੋਟ
ਆਜ਼ਾਦੀ ਕਾ ਅੰਮ੍ਰਿਤ ਮਹਾਓਤਸਵ ਤਹਿਤ ਵਾਤਾਵਰਣ ਹਿੱਤ ਪੋ੍ਰਗਰਾਮ ਦਾ ਆਯੋਜਨ
ਹਰ ਇੱਕ ਵਿਅਕਤੀ ਘੱਟੋ ਘੱਟ ਇੱਕ ਬੂਟਾ ਜ਼ਰੂਰ ਲਗਾਏ ਤੇ ਉਸ ਦੀ ਸਾਂਭ ਸੰਭਾਲ ਵੀ ਜ਼ਰੂਰ ਕਰੇ- ਸੁੰਰਿਦਰਪਾਲ ਕੌਰ ਭੁੱਲਰ
ਤਰਨ ਤਾਰਨ 26 ਜੂਨ ( )
ਆਜ਼ਾਦੀ ਕਾ ਅੰਮ੍ਰਿਤ ਮਹਾਓਤਸਵ ਤਹਿਤ ਜੰਗਲਾਤ ਵਿਭਾਗ ਵੱਲੋਂ ਪੱਟੀ ਵਿਖੇ ਬਣੇ ਨਵੇਂ ਸਟੇਡੀਅਮ ਵਿਚ ਵਾਤਾਵਰਣ ਹਿੱਤ ਪੋ੍ਰਗਰਾਮ ਕਰਵਾਇਆ ਗਿਆ। ਪੋ੍ਰਗਰਾਮ ਦੌਰਾਨ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲਜੀਤ ਸਿੰਘ ਦੇ ਧਰਮ ਪਤਨੀ ਸ੍ਰੀਮਤੀ ਸੁੰਰਿਦਰਪਾਲ ਕੌਰ ਭੁੱਲਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਹ ਪੋ੍ਰਗਰਾਮ ਜੰਗਲਾਤ ਵਿਭਾਗ ਪੱਟੀ ਦੇ ਇੰਚਾਰਜ ਪਰਮਵੀਰ ਦੀੇ ਦੇਖਰੇਖ ਹੇਠ ਹੋਇਆ।
ਇਸ ਮੌਕੇ ਪੱਟੀ ਸ਼ਹਿਰ ਦੇ ਲਗਭਗ ਸਾਰੇ ਕੌਂਸਲਰ ਹਾਜ਼ਰ ਸਨ ਅਤੇ ਵੱਡੀ ਗਿਣਤੀ ਵਿਚ ਹੋਰ ਸ਼ਖਸੀਅਤਾਂ ਹਾਜ਼ਰ ਸਨ ਇਸ ਮੌਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਨਵੇਂ ਲਗਾਏ ਬੂਟਿਆਂ ਦੀ ਸਾਂਭ-ਸੰਭਾਲ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਸ੍ਰੀਮਤੀ ਸੁਿਰੰਦਰਪਾਲ ਕੌਰ ਭੁਲੱਰ ਵੱਲੋਂ ਆਪਣੇ ਹੱਥਾਂ ਨਾਲ ਨਿੰਮ ਅਤੇ ਸ਼ੀਸ਼ਮ ਦੇ ਬੂਟੇ ਲਗਾ ਕੇ ਇਸ ਕਾਰਜ ਦੀ ਸ਼ੁਰੂਆਤ ਕੀਤੀ ਗਈ ਅਤੇ ਨਾਲ ਹੀ ਉਨ੍ਹਾਂ ਸਾਰਿਆਂ ਨੂੰ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਉਣ ਲਈ ਪੇ੍ਰਰਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਵੱਧਦੇ ਪ੍ਰਦੂਸ਼ਣ ਨੂੰ ਦੇਖਦਿਆਂ ਹਰ ਇੱਕ ਵਿਅਕਤੀ ਘੱਟੋ ਘੱਟ ਇੱਕ ਬੂਟਾ ਜ਼ਰੂਰ ਲਗਾਏ ਤੇ ਉਸ ਦੀ ਸਾਂਭ ਸੰਭਾਲ ਵੀ ਜ਼ਰੂਰ ਕਰੇ।
ਅੰਤ ਵਿੱਚ ਪਰਮਵੀਰ ਸਿੰਘ ਬਲਾਕ ਅਫਸਰ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਸ੍ਰੀ ਭੁਪਿੰਦਰ ਸਿੰਘ ਦਾਲਮ ਈ.ਓ, ਹਰਜੋਤ ਕੌਰ ਉੱਪਲ, ਗੁਰਪਿੰਦਰ ਸਿੰਘ ਉੱਪਲ, ਗੁਰਵਿੰਦਰ ਬੁਰਜ, ਦਿਲਬਾਗ ਸਿੰਘ ਰੱਤਾ-ਗੁੱਡਾ, ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ, ਬੀ.ਓ.ਹਰੀਕੇ, ਲਖਵਿੰਦਰਪਾਲ, ਨਿਸ਼ਾਨ ਸਿੰਘ, ਰਾਜਨ, ਗੁਰਮੀਤ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।