Our Elders – Our Pride’ event will be held on November 6 at Civil Hospital Tarn Taran – Deputy Commissioner
ਸਾਡੇ ਬਜ਼ੁਰਗ – ਸਾਡਾ ਮਾਣ’ ਸਮਾਗਮ 6 ਨਵੰਬਰ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਚ ਹੋਵੇਗਾ- ਡਿਪਟੀ ਕਮਿਸ਼ਨਰ
ਸੀਨੀਅਰ ਸਿਟੀਜ਼ਨ ਕਾਰਡ, ਐਨਕਾਂ ਤੇ ਕਈ ਬਿਮਾਰੀਆਂ ਦੀ ਜਾਂਚ ਹੋਵੇਗੀ ਮੌਕੇ ਉਤੇ
ਤਰਨਤਾਰਨ, 26 ਅਕਤੂਬਰ ( )-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ‘ਸਾਡੇ ਬਜ਼ੁਰਗ-ਸਾਡਾ ਮਾਣ’ ਮੁਹਿੰਮ ਨੂੰ ਜਿਲ੍ਹੇ ਵਿਚ ਸਰਗਰਮ ਕਰਨ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ 6 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਕੈਂਪ ਸਬੰਧੀ ਵਿਸਥਾਰ ਦੱਸਦੇ ਜ਼ਿਲ੍ਹੇ ਦੇ ਸਮੁੱਚੇ ਦਫ਼ਤਰਾਂ ਵਿਖੇ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤਾ ਕੀਤੀ ਕਿ ਦਫ਼ਤਰਾਂ ਵਿਖੇ ਆਉਂਣ ਵਾਲੇ ਸੀਨੀਅਰ ਸਿਟੀਜਨ ਦਾ ਕੰਮ ਪਹਿਲ ਦੇ ਅਧਾਰ ਤੇ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇ। ਉਨਾਂ ਕਿਹਾ ਕਿ ਇਸ ਗੱਲ ਨੂੰ ਚੇਤੇ ਰੱਖਿਆ ਜਾਵੇ ਕਿ ਸਾਡੇ ਲਈ ਬਜ਼ੁਰਗਾਂ ਦੇ ਮਾਣ-ਸਤਿਕਾਰ ਤੋਂ ਵੱਡਾ ਕੋਈ ਹੋਰ ਫਰਜ਼ ਨਹੀਂ।
ਜਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਸ੍ਰੀਮਤੀ ਕਿਰਤਪ੍ਰੀਤ ਕੌਰ ਨੇ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੌਕੇ ਬਜ਼ੁਰਗ ਵਿਅਕਤੀਆਂ ਲਈ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਸੀਨੀਅਰ ਸਿਟੀਜ਼ਨ ਕਾਰਡ ਮੌਕੇ ਉਤੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜਿੰਨਾ ਬਜ਼ੁਰਗਾਂ ਦੀ ਨਿਗ੍ਹਾ ਘੱਟ ਹੋਈ, ਉਨਾਂ ਨੂੰ ਮੁਫਤ ਐਨਕਾਂ ਵੀ ਮੌਕੇ ਉਤੇ ਦੇਣ ਦਾ ਪ੍ਰਬੰਧ ਹੋਵੇਗਾ। ਇਸ ਤੋਂ ਇਲਾਵਾ ਕੰਨ, ਨੱਕ, ਗਲੇ, ਅੱਖਾਂ, ਹੱਡੀਆਂ ਦੀ ਜਾਂਚ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ। ਆਮ ਬਿਮਾਰੀਆਂ ਦੇ ਮਾਹਿਰ ਡਾਕਟਰ ਵੀ ਬਜ਼ੁਰਗਾਂ ਦੀ ਸੇਵਾ ਲਈ ਮੌਕੇ ਉਤੇ ਹਾਜ਼ਰ ਹੋਣਗੇ। ਉਨਾਂ ਦੱਸਿਆ ਕਿ ਇਸ ਮੌਕੇ ਐਲੋਪੈਥੀ ਤੋਂ ਇਲਾਵਾ ਹੋਮਿਓਪੈਥੀ, ਫਿਜ਼ੀਓਥਰੈਪੀ, ਆਯੁਰਵੈਦ ਦੇ ਮਾਹਿਰ ਡਾਕਟਰ ਹੋਣਗੇ, ਜੋ ਕਿ ਲੋੜੀਂਦੇ ਲੈਬ ਟੈਸਟ ਕਰਵਾ ਕੇ ਬਜ਼ੁਰਗਾਂ ਨੂੰ ਦਵਾਈ ਦੇਣਗੇ। ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਲੋਂ ਸੀਨੀਅਰ ਸੀਟੀਜਨ ਨੂੰ ਦਿੱਤੀਆਂ ਜਾਂਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।